ਪੰਜਾਬ : ASI 'ਤੇ ਮਹਿਲਾ ਨੇ ਲਗਾਏ ਗੰਭੀਰ ਆਰੋਪ, ਦੇਖੋ ਵੀਡਿਓ

ਪੰਜਾਬ :  ASI 'ਤੇ ਮਹਿਲਾ ਨੇ ਲਗਾਏ ਗੰਭੀਰ ਆਰੋਪ, ਦੇਖੋ ਵੀਡਿਓ

ਲੁਧਿਆਣਾ : ਸਮਰਾਲਾ ਚੌਕ ਵਿੱਚ ਦੇਰ ਰਾਤ ਲੋਕਾਂ ਨੇ ਪੁਲੀਸ ਦੇ ਏ,ਐਸ.ਆਈ ਨੂੰ ਘੇਰ ਲਿਆ। ASI 'ਤੇ ਗਲਤ ਇਰਾਦੇ ਨਾਲ ਔਰਤ ਨੂੰ ਘੂਰਨ ਦਾ ਦੋਸ਼ ਹੈ। ਔਰਤ ਨੇ ਇਸ ਬਾਰੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਤਾਂ ਇਸ ਤੋਂ ਬਾਅਦ ਹੰਗਾਮਾ ਹੋ ਗਿਆ। ਜਿਸ ਤੋਂ ਬਾਅਦ ASI ਨੇ ਉਸ ਔਰਤ ਨੂੰ ਭੈਣ ਕਹਿ ਕੇ ਮਾਫੀ ਮੰਗੀ । ਜਿਸ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ। ਇਸ ਤੋਂ ਪਹਿਲਾਂ ਜਦੋਂ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ Asi ਕੋਲੋਂ ਔਰਤ ਨੂੰ ਘੂਰਨ ਦਾ ਕਾਰਨ ਪੁੱਛਿਆ ਤਾਂ Asi ਕੋਈ ਜਵਾਬ ਨਹੀਂ ਦੇ ਸਕਿਆ ।

ਜਿਸ ਤੋਂ ਬਾਅਦ ਔਰਤ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੀ ਏ.ਐਸ.ਆਈ ਨਾਲ ਕਾਫੀ ਬਹਿਸ ਹੋਈ । ਇਸ ਦੌਰਾਨ ਸੜਕ ’ਤੇ ਜਾਮ ਲੱਗ ਗਿਆ। ਕਰੀਬ 20 ਮਿੰਟ ਤੱਕ ਸੜਕ 'ਤੇ ਹੰਗਾਮਾ ਹੋਇਆ। ਏ.ਐਸ.ਆਈ ਨਾਲ ਬਹਿਸ ਹੁੰਦੀ ਦੇਖ ਸਮਰਾਲਾ ਚੌਂਕ ਬਲਾਕ ਵਿਖੇ ਖੜੇ ਮੁਲਾਜ਼ਮ ਵੀ ਮੌਕੇ ਤੇ ਆ ਗਏ। ਪੁਲਿਸ ਮੁਲਾਜ਼ਮਾਂ ਨੇ ਮਾਮਲਾ ਸ਼ਾਂਤ ਕਰਨ ਦੀ ਕਾਫੀ ਕੋਸ਼ਿਸ਼ ਕੀਤੀ। ਏਐਸਆਈ ਨੂੰ ਔਰਤ ਨਾਲ ਬਹਿਸ ਕਰਦੇ ਦੇਖ ਰਾਹਗੀਰ ਵੀ ਇਕੱਠੇ ਹੋ ਗਏ।

ਔਰਤ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਏਐਸਆਈ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕਰਵਾਉਣਾ ਚਾਹੁੰਦੇ ਹਨ ਅਤੇ ਉਸ ਦਾ ਡਾਕਟਰੀ ਮੁਆਇਨਾ ਕਰਵਾਉਣਾ ਚਾਹੁੰਦੇ ਹਨ ਤਾਂ ਜੋ ਪਤਾ ਲੱਗ ਸਕੇ ਕਿ ਉਹ ਨਸ਼ੇ ਦੀ ਹਾਲਤ ਵਿੱਚ ਡਿਊਟੀ ਕਰ ਰਿਹਾ ਹੈ। ਇਸ ਦੌਰਾਨ ਏਐਸਆਈ ਨੇ ਔਰਤ ਦੇ ਸਾਹਮਣੇ ਹੱਥ ਜੋੜ ਕੇ ਭੈਣ ਕਹਿ ਕੇ ਮੁਆਫੀ ਮੰਗੀ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਸ ਨੂੰ ਮਾਫ ਕਰ ਦਿੱਤਾ। ਇਸ ਮਾਮਲੇ ਵਿੱਚ ਏਐਸਆਈ ਦੀ ਪਛਾਣ ਨਹੀਂ ਹੋ ਸਕੀ ਹੈ।