ਪੰਜਾਬ: ਸਤਲੁਜ ਦਰਿਆ ਦੇ ਨਜ਼ਦੀਕ ਹੜ ਕਾਰਨ ਪਿੰਡਾਂ ਦੀਆਂ ਲਿੰਕ ਸੜਕਾਂ ਟੁੱਟੀਆਂ, ਦੇਖੋਂ ਵੀਡਿਓ

ਪੰਜਾਬ: ਸਤਲੁਜ ਦਰਿਆ ਦੇ ਨਜ਼ਦੀਕ ਹੜ ਕਾਰਨ ਪਿੰਡਾਂ ਦੀਆਂ ਲਿੰਕ ਸੜਕਾਂ ਟੁੱਟੀਆਂ, ਦੇਖੋਂ ਵੀਡਿਓ

ਅਨੰਦਪੁਰ ਸਾਹਿਬ/ਸੰਦੀਪ: ਬੀਤੇ ਦਿਨੀਂ ਸਤਲੁਜ ਦਰਿਆ ਦੇ ਨਜ਼ਦੀਕ ਹੜ ਕਾਰਨ ਬਹੁਤ ਸਾਰੀ ਜ਼ਮੀਨ ਅਤੇ ਖੇਤੀਬਾੜੀ ਦਾ ਨੁਕਸਾਨ ਹੋ ਗਿਆ। ਇਸ ਦੇ ਨਾਲ ਹੀ ਪੰਜਾਬ ਚ ਕੁਝ ਲੋਕਾਂ ਦੀ ਮੌਤ ਹੋ ਗਈ ਹੈ। ਉਥੇ ਹੀ ਬਰਸਾਤ ਦੇ ਹੜ ਕਾਰਨ ਲਿੰਕ ਸੜਕਾਂ ਵੀ ਟੁਟ ਗਈਆਂ ਹੈ। ਅੱਜ ਮੀਂਹ ਨਾ ਹੋਣ ਕਾਰਨ ਵੀ ਸਤਲੁਜ ਦਰਿਆ ਦੇ ਵਸਨੀਕਾਂ ਨੂੰ ਵੱਡੀ ਰਾਹਤ ਮਿਲੀ ਹੈ।

ਬੀਤੇ ਕੱਲ੍ਹ ਜਿੱਥੇ ਖੇਤਾਂ ਵਿੱਚ ਪੰਜ-ਪੰਜ ਫੁੱਟ ਪਾਣੀ ਸੀ। ਹੁਣ ਖੇਤਾਂ ਦਾ ਪਾਣੀ ਉਤਰਨਾ ਸ਼ੁਰੂ ਹੋ ਚੁਕਾ ਹੈ। ਪਰ ਸਤਲੁਜ ਦਰਿਆ ਵਿੱਚ ਆਏ ਉਫਾਨ ਨੇ ਪਿੰਡ ਵਾਸੀਆਂ ਦਾ ਜੀਵਨ ਉਥਲ ਪੁਥਲ ਕਰ ਦਿੱਤਾ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਹੜ ਪ੍ਰਭਾਵਿਤ ਇਲਾਕਿਆਂ ਦਾ ਨਿਰੀਖਣ ਕਰ ਜਾਇਜਾ ਲਿਆ ਹੈ।