ਮ੍ਰਿਤਕ ਪ੍ਰਦੀਪ ਸਿੰਘ ਦਾ ਪਰਿਵਾਰ ਪੁੱਜਿਆ ਸ੍ਰੀ ਅਨੰਦਪੁਰ ਸਾਹਿਬ, ਵੇਖੋ ਵੀਡੀਓ

ਮ੍ਰਿਤਕ ਪ੍ਰਦੀਪ ਸਿੰਘ ਦਾ ਪਰਿਵਾਰ ਪੁੱਜਿਆ ਸ੍ਰੀ ਅਨੰਦਪੁਰ ਸਾਹਿਬ, ਵੇਖੋ ਵੀਡੀਓ

ਪਰਿਵਾਰ ਨੇ ਮ੍ਰਿਤਕ ਦੇਹ ਲੈਣ ਤੋਂ ਕੀਤਾ ਇਨਕਾਰ 

ਪਰਿਵਾਰ ਨੇ ਕਿਹਾ, ਕਿਸੇ ਵੀ ਰਾਜਨੀਤਿਕ ਧਾਰਮਿਕ ਸ਼ਖਸ਼ੀਅਤ ਨੇ ਸਾਡੇ ਪਰਿਵਾਰ ਨਾਲ ਦੁੱਖ ਨਹੀਂ ਕੀਤਾ ਸਾਂਝਾ

ਧਾਰਮਿਕ ਜਥੇਬੰਦੀਆਂ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮਨੇਜਰ ਗੁਰਦੀਪ ਸਿੰਘ ਕੰਗ ਨਾਲ ਪਰਿਵਾਰ ਦੀ ਗੱਲਬਾਤ ਚੱਲ ਰਹੀ ਹੈ I

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ 16 ਮਾਰਚ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ. ਐਸ ਜੀ ਪੀ ਸੀ ਮੈਂਬਰ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਜੱਥੇਦਾਰ ਸਾਹਿਬ ਨਾਲ ਗੱਲ ਕਰ ਕੇ ਪਰਿਵਾਰ ਦੇ ਮੈਂਬਰਾਂ ਨਾਲ ਹੋਈ ਗਲਬਾਤ ਨੂੰ ਸਿਰੇ ਚੜ੍ਹਾਇਆ ਜਾਵੇਗਾ I ਉਨ੍ਹਾਂ ਕਿਹਾ ਕਿ ਇਸ ਮੰਦਭਾਗੀ ਘਟਨਾ ਦੀ ਉਹ ਨਿਖੇਧੀ ਕਰਦੇ ਹਨ I

ਪਰਿਵਾਰਿਕ ਮੈਂਬਰ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚੇ ਦੀ ਮੌਤ ਖਾਲਸੇ ਦੀ ਜਨਮ ਭੂਮੀ ਵਿੱਚ ਹੋਈ ਹੈ ਅਤੇ ਉਹ ਉਸ ਲਈ ਕੌਮੀ ਸ਼ਹੀਦ ਦਾ ਦਰਜਾ ਚਾਹੁੰਦੇ ਹਨ I

ਪਰਵਾਰ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਕਿਸੇ ਵੀ ਸੰਸਥਾ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ I ਉਨ੍ਹਾਂ ਨੂੰ ਐਸਜੀਪੀਸੀ ਤੇ ਪ੍ਰਸ਼ਾਸਨ ਤੇ ਵਿਸ਼ਵਾਸ ਹੈ ਪਰ ਉਹ ਮ੍ਰਿਤਕ ਦੇਹ ਉਦੋਂ ਤੱਕ ਨਹੀਂ ਲੈ ਕੇ ਜਾਣਗੇ ਜਦੋਂ ਤਕ ਅਪਰਾਧੀ ਪਕੜ ਵਿਚ ਨਹੀਂ ਆ ਜਾਂਦੇ ਹਨ I ਉਹਨਾਂ ਨੇ ਇਸ ਗੱਲ ਤੇ ਵੀ ਅਫ਼ਸੋਸ ਜਤਾਇਆ ਕਿ ਏਨੀ ਭੀੜ ਵਿੱਚੋ ਕੋਈ ਵੀ ਉਨ੍ਹਾਂ ਦੇ ਬੱਚੇ ਨੂੰ ਬਚਾਉਣ ਲਈ ਅੱਗੇ ਨਹੀਂ ਆਇਆ I

ਹੋਲੇ ਮਹੱਲੇ ਦੇ ਦੌਰਾਨ ਹੁਲੜਬਾਜਾਂ ਵੱਲੋਂ ਕਨੇਡੀਅਨ ਨਿਹੰਗ ਸਿੰਘ ਦਲੀਪ ਸਿੰਘ ਦੀ ਕੁੱਟਮਾਰ ਦੇ ਵਿਚ ਹੋਈ ਮੌਤ ਨੂੰ ਲੈ ਕੇ ਜਿੱਥੇ ਪੁਲਿਸ ਪ੍ਰਸ਼ਾਸਨ ਨੇ ਮਾਮਲਾ ਦਰਜ ਕਰ ਕੇ ਇੱਕ ਆਰੋਪੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਉਥੇ ਹੀ ਅੱਜ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਕੇ ਉਸ ਨਾਲ ਗੱਲਬਾਤ ਕੀਤੀ I ਆਪਣੇ ਪਰਿਵਾਰਿਕ ਮੈਂਬਰ ਨੂੰ ਖੋਣ ਤੋਂ ਬਾਅਦ ਉਨ੍ਹਾਂ ਦੇ ਚਿਹਰੇ ਤੇ ਉਦਾਸੀ ਸਾਫ ਝਲਕ ਰਹੀ ਸੀ I ਹਾਲਾਂਕਿ ਉਨ੍ਹਾਂ ਵੱਲੋਂ ਰੋਸ ਵੀ ਜਤਾਇਆ ਗਿਆ ਤੇ ਕੁਝ ਪਰਿਵਾਰਿਕ ਮੈਂਬਰਾਂ ਵੱਲੋਂ ਮ੍ਰਿਤਕ ਦੇਹ ਲੈਣ ਤੋਂ ਇਨਕਾਰ ਵੀ ਕੀਤਾ ਗਿਆ ਜਿਸ ਨੂੰ ਲੈ ਕੇ ਪੁਲਸ ਉਨ੍ਹਾਂ ਨਾਲ ਗੱਲਬਾਤ ਕਰਦੀ ਨਜ਼ਰ ਆਈ ਪਰ ਕਿਤੇ ਨਾ ਕਿਤੇ ਉਹ ਪ੍ਰਸ਼ਾਸਨ ਤੇ ਜਥੇਬੰਦੀਆਂ ਤੋਂ ਵੀ ਹਾਜ਼ਰ ਸਨ ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸ਼ਨ ਅਤੇ ਜਥੇਬੰਦੀਆਂ ਨੂੰ ਅਪੀਲ ਕਰਨਾ ਚਾਹੁੰਦੇ ਨੇ ਸਿੱਖ ਇਤਿਹਾਸ ਨਾਲ ਸਬੰਧਿਤ ਤਿਉਹਾਰ ਮਰਿਆਦਾ ਨਾਲ ਮਨਾਏ ਜਾਣ I ਉਨ੍ਹਾਂ ਨੇ ਕਿਹਾ ਕਿ ਟਰੈਕਟਰ-ਟਰਾਲੀ ਉੱਪਰ ਡੀਜੇ ਤੇ ਮੋਟਰਸਾਈਕਲਾਂ ਦੇ ਸਲੰਸਰਾਂ ਨੂੰ ਖੋਲ ਕੇ ਚਲਾਉਣ ਵਾਲੇ ਨੌਜਵਾਨ ਤਿਉਹਾਰ ਮਨਾਉਣ ਦੀ ਜਗ੍ਹਾ ਹੁੱਲੜਬਾਜ਼ੀ ਕਰਦੇ ਨੇ. ਪੁਲਸ ਨੂੰ ਇਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤੇ ਜਥੇਦਾਰਾਂ ਨੂੰ ਚਾਹੀਦਾ ਹੈ ਕਿ ਇਸ ਮੌਕੇ ਇਸ ਨੂੰ ਧਰਮ ਨਾਲ ਜੋੜ ਕੇ ਨਾ ਵੇਖਿਆ ਜਾਵੇ I ਉਹਨਾਂ ਨੇ ਕਿਹਾ ਕਿ ਪੰਥ ਦੀਆਂ ਸਿਰਮੌਰ ਜਥੇਬੰਦੀਆਂ ਨੂੰ ਇਕਜੁੱਟ ਹੋ ਇਸ ਪ੍ਰਤੀ ਜਲਦ ਹੀ ਆਪਣੇ ਫੈਸਲੇ ਲੈਣੇ ਪੈਣਗੇ ਤਾਂ ਕਿ ਲਗਾਤਾਰ ਧਰਮ ਦੀ ਆੜ ਚ ਵਧ ਰਹੇ ਅਪਰਾਧਿਕ ਮਾਮਲਿਆਂ ਤੇ ਰੋਕ ਲਗਾਈ ਜਾ ਸਕੇ I ਉਨ੍ਹਾਂ ਨੇ ਕਿਹਾ ਕਿ ਅਗਰ ਇਸ ਪ੍ਰਤੀ ਜਲਦ ਹੀ ਫੈਸਲੇ ਨਹੀਂ ਲਏ ਗਏ ਤਾਂ ਕਈ ਮਾਵਾਂ ਦੇ ਪੁੱਤ ਮਾਵਾਂ ਤੋਂ ਦੂਰ ਹੋ ਜਾਣਗੇ ਅਤੇ ਪੰਜਾਬ ਦਾ ਮਾਹੌਲ ਖਰਾਬ ਹੋ ਜਾਵੇਗਾ. ਉਨ੍ਹਾਂ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਸੰਸਕਾਰ ਕੀਤਾ ਜਾਵੇਗਾ I

ਪਰਿਵਾਰਕ ਮੈਂਬਰਾਂ ਵਿਚੋਂ ਉਸ ਦੇ ਕਰੀਬੀ ਰਿਸ਼ਤੇਦਾਰ ਨੇ ਦੱਸਿਆ ਕਿ ਉਲਟੀ ਨੂੰ ਰੋਕਣ ਦੀ ਸਜ਼ਾ ਸਾਡੇ ਪਰਿਵਾਰ ਨੂੰ ਸਾਡਾ ਬੱਚਾ ਖੋਂਨ ਦੀ ਮਿਲੀ ਹੈI ਕੇਸਾਂ ਅਤੇ ਕਕਾਰਾਂ ਦੀ ਬੇਅਦਬੀ ਕਰਨਾ ਵੀ ਬਹੁਤ ਵੱਡੀ ਗਲਤੀ ਹੈ I ਦਲੀਪ ਸਿੰਘ ਦੇ ਕਕਾਰਾਂ ਅਤੇ ਕੇਸਾਂ ਦੀ ਬੇਅਦਬੀ ਕੀਤੀ ਗਈ ਤੇ ਉਸਦਾ ਦਮਾਲਾ ਵੀ ਖੋਲ੍ਹਿਆ ਗਿਆ I

ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਡੈਡ ਬੋਡੀ ਨੂੰ ਰੂਪਨਗਰ ਦੇ ਸਰਕਾਰੀ ਹਸਪਤਾਲ ਵਿਚ ਰਖਵਾਇਆ ਗਿਆ ਹੈ ਤੇ ਇਸ ਕੇਸ ਦਾ ਮੁਖ ਆਰੋਪੀ ਜੇਰੇ ਇਲਾਜ ਹਸਪਤਾਲ ਵਿੱਚ ਹੈ ਤੇ ਪੁਲਸ ਦੀ ਕਸਟਡੀ ਵਿਚ ਪੁਲਸ ਮੁਲਾਜ਼ਮ ਗਾਰਡ ਦੇ ਤੌਰ ਤੇ ਤਨਾਤ ਕਰ ਦਿੱਤੇ ਗਏ ਹਨ।