ਪੰਜਾਬ : ਨੌਜਵਾਨ ਜਸਕੰਦਰ ਸਿੰਘ ਆਰਮੀ 'ਚ ਬਣਿਆ ਨਾਈਬ ਸੂਬੇਦਾਰ, ਦੇਖੋ ਵੀਡਿਓ 

ਪੰਜਾਬ : ਨੌਜਵਾਨ ਜਸਕੰਦਰ ਸਿੰਘ ਆਰਮੀ 'ਚ ਬਣਿਆ ਨਾਈਬ ਸੂਬੇਦਾਰ, ਦੇਖੋ ਵੀਡਿਓ 

ਅੰਮ੍ਰਿਤਸਰ : ਹਰੇਕ ਨੌਜਵਾਨ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੀ ਪੜ੍ਹਾਈ ਲਿਖਾਈ ਕਰਕੇ ਇੱਕ ਚੰਗਾ ਮੁਕਾਮ ਹਾਸਲ ਕਰੇ ਅਤੇ  ਚੰਗਾ ਅਫਸਰ ਬਣੇ। ਇਸੇ ਸੁਪਨੇ ਨੂੰ ਅੰਮ੍ਰਿਤਸਰ ਦਿਹਾਤੀ ਦੇ ਹਲਕਾ ਅਜਨਾਲਾ ਦੇ ਪਿੰਡ ਪੰਜ ਗਰਾਈਆਂ ਨਿਜਰਾਂ ਦੇ ਨੌਜਵਾਨ ਜਸਕੰਦਰ ਸਿੰਘ ਨੇ ਪੂਰਾ ਕੀਤਾ ਹੈ। ਜੋ ਆਰਮੀ ਵਿੱਚ ਨਾਇਬ ਸੂਬੇਦਾਰ ਭਰਤੀ ਹੋਇਆ ਹੈ ਜਿਸ ਨੂੰ ਲੈ ਕੇ ਜਸਕੰਦਰ ਸਿੰਘ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਅੰਦਰ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਅੱਜ ਜਸਕੰਦਰ ਸਿੰਘ ਜਦੋਂ ਆਪਣੇ ਜੱਦੀ ਪਿੰਡ ਪੰਜਗਰਾਈਆਂ ਨਿਜਰਾਂ ਪਹੁੰਚਿਆ ਤਾਂ ਪਿੰਡ ਵਾਸੀਆਂ ਵੱਲੋਂ ਜਸਕੰਦਰ ਸਿੰਘ ਦਾ ਭਰਵਾਂ ਸਵਾਗਤ ਕੀਤਾ ਗਿਆ। ਦੱਸ ਦਈਏ ਕਿ ਜਸਕੰਦਰ ਸਿੰਘ ਪੂਰੇ ਭਾਰਤ ਵਿੱਚੋਂ ਧਰਮ ਗੁਰੂ ਪੋਸਟ ਲਈ ਚੁਣਿਆ ਗਿਆ ਹੈ ਜਿਸ ਵਿੱਚ ਜਸਕੰਦਰ ਸਿੰਘ ਨੂੰ ਰਿਲੀਜਸ ਟੀਚਰ ਜੇਸੀਓ ਜੂਨੀਅਰ ਕਮਿਸ਼ਨਰ ਆਫਿਸਰ ਦਾ ਰੈਂਕ ਮਿਲਿਆ ਹੈ ਤੇ ਸਟਡੀ ਅਤੇ ਫਿਜੀਕਲ ਤੇ ਸਪੋਰਟਸ ਵਿੱਚੋਂ ਨੰਬਰ 1 ਆਉਣ ਤੇ ਗੋਲਡ ਮੈਡਲ ਨਾਲ ਜਸਕੰਦਰ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ ।

ਇਸ ਇਸ ਮੌਕੇ ਨੌਜਵਾਨ ਜਸਕੰਦਰ ਸਿੰਘ ਨੇ ਕਿਹਾ ਕਿ ਉਸ ਨੂੰ ਬਹੁਤ ਮਾਣ ਹੈ ਕਿ ਉਹ ਆਰਮੀ ਵਿੱਚ ਭਰਤੀ ਹੋਇਆ ਹੈ।  ਉਹਨਾਂ ਕਿਹਾ ਕਿ ਮੈਨੂੰ ਬਹੁਤ ਜਿਆਦਾ ਖੁਸ਼ੀ ਹੋ ਰਹੀ ਹੈ ਕਿ ਅੱਜ ਉਹ ਆਪਣੇ ਪਿੰਡ ਪਹੁੰਚਿਆ, ਜਿੱਥੇ ਉਸ ਦਾ ਪਿੰਡ ਵਾਸੀਆਂ ਵੱਲੋਂ ਮਾਨਸਤਕਾਰ ਕੀਤਾ । ਉਹਨਾਂ ਕਿਹਾ ਕਿ ਇਹ ਸਾਰਾ ਹੀ ਉਸ ਦੀ ਮਿਹਨਤ ਦਾ ਨਤੀਜਾ ਹੈ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਮਿਹਨਤ ਕਰਨੀ ਚਾਹੀਦੀ ਹੈ ਤਾਂ ਜੋ ਇੱਕ ਚੰਗਾ ਮੁਕਾਮ ਹਾਸਿਲ ਕੀਤਾ ਜਾ ਸਕੇ।

ਨਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਨਾਂ ਦੇ ਪੁੱਤਰ ਨੇ ਉਹਨਾਂ ਦਾ ਨਾਮ ਰੋਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਇਹ ਸਾਰਾ ਹੀ ਉਹਨਾਂ ਦੇ ਪੁੱਤਰ ਦੀ ਮਿਹਨਤ ਦਾ ਨਤੀਜਾ ਹੈ ਅਤੇ ਹਰੇਕ ਨੌਜਵਾਨ ਨੂੰ ਵੱਧ ਤੋਂ ਵੱਧ ਪੜਨਾ ਲਿਖਣਾ ਚਾਹੀਦਾ ਹੈ ਤਾਂ ਜੋ ਹਰੇਕ ਨੌਜਵਾਨ ਇੱਕ ਚੰਗਾ ਮੁਕਾਮ ਹਾਸਿਲ ਕਰ ਸਕੇ।