ਪੰਜਾਬ: ਸਿਵਲ ਹਸਪਤਾਲ ਨੂੰ ਚੋਰਾਂ ਨੇ ਬਣਾਇਆਂ ਨਿਸ਼ਾਨਾ, ਏਸੀ ਸਮੇਤ ਕਈ ਸਮਾਨ ਲੈ ਕੇ ਹੋਏ ਫਰਾਰ, ਦੇਖੋਂ ਵੀਡਿਓ

ਪੰਜਾਬ: ਸਿਵਲ ਹਸਪਤਾਲ ਨੂੰ ਚੋਰਾਂ ਨੇ ਬਣਾਇਆਂ ਨਿਸ਼ਾਨਾ, ਏਸੀ ਸਮੇਤ ਕਈ ਸਮਾਨ ਲੈ ਕੇ ਹੋਏ ਫਰਾਰ, ਦੇਖੋਂ ਵੀਡਿਓ

ਫਿਰੋਜ਼ਪੁਰ: ਜਿਲੇ 'ਚ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਆਏ ਦਿਨ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਤਾਜਾ ਮਾਮਲਾ ਫਿਰੋਜ਼ਪੁਰ ਦੇ ਤੋਂ ਸਾਹਮਣੇ ਆਇਆ ਹੈ। ਜਿਥੇ ਚੋਰਾਂ ਨੇ ਇਸ ਸਰਹੱਦੀ ਜਿਲ੍ਹੇ ਦੇ ਲੋਕਾਂ ਨੂੰ ਸੇਹਤ ਅਤੇ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਸਿਵਲ ਹਸਪਤਾਲ ਨੂੰ ਵੀ ਨਹੀਂ ਬਖਸ਼ਿਆ। ਕਿ ਚੋਰ ਸਿਵਲ ਹਸਪਤਾਲ ਵਿੱਚ ਏਅਰ ਕੰਡੀਸ਼ਨਰ ਦੀਆਂ ਪਾਈਪਾਂ ਪੁੱਟ ਰਫੂਚੱਕਰ ਹੋ ਗਏ ਹਨ। ਸਿਵਲ ਹਸਪਤਾਲ ਵਿੱਚ ਹੋਈ ਚੋਰੀ ਨੂੰ ਲੈਕੇ ਐਕਸਰੇ ਵਿਭਾਗ ਦੇ ਸੰਦੀਪ ਸਿੰਘ ਨੇ ਦੱਸਿਆ ਕਿ ਅਸੀਂ ਆਪਣੇ ਵਿਭਾਗ ਵਿੱਚੋਂ ਏਸੀ ਪਾਈਪਾਂ ਦੀ ਚੋਰੀ ਹੋਣ ਸਬੰਧੀ ਐਸਐਮਓ ਦੇ ਧਿਆਨ ਵਿੱਚ ਲਿਆਂਦਾ ਹੈ।

ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਕਸਰੇ ਵਿਭਾਗ ਵਿੱਚ ਏਸੀ ਲਗਾਉਣਾ ਬਹੁਤ ਜ਼ਰੂਰੀ ਹੈ। ਏਸੀ ਦੀ ਅਣਹੋਂਦ ਵਿੱਚ, ਸਾਨੂੰ ਅਤੇ ਨਾਲ ਹੀ ਮਰੀਜ਼ਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਰੇਡੀਏਸ਼ਨ ਦਾ ਸਾਡੇ ਸਰੀਰ 'ਤੇ ਅਸਰ ਪੈ ਰਿਹਾ ਹੈ। ਸਾਡੇ ਕੋਲ TRD ਬੈਗ ਵੀ ਨਹੀਂ ਹਨ ਅਤੇ ਏਸੀ ਤੋਂ ਬਿਨਾਂ, ਐਕਸ-ਰੇ ਮਸ਼ੀਨਾਂ ਨੂੰ ਚਲਾਉਣਾ ਜੋਖਮ ਭਰਿਆ ਹੈ। ਸਿਵਲ ਹਸਪਤਾਲ ਦੇ ਡਾਇਲਸੱਸ ਯੂਨਿਟ ਵਿੱਚ ਦਾਖਲ ਮਰੀਜ਼ ਗੁਰਜੀਤ ਸਿੰਘ ਨੇ ਦੱਸਿਆ ਕਿ ਡਾਇਲਸਿਸ ਵਿਭਾਗ ਨੂੰ ਵੀ ਚੋਰਾਂ ਨੇ ਨਹੀਂ ਬਖਸ਼ਿਆ। ਇਥੋਂ ਦੇ ਏਸੀ ਵੀ ਬੰਦ ਪਏ ਹਨ। ਜਿਥੇ ਕਿਡਨੀ ਦੇ ਮਰੀਜ਼ ਆਉਂਦੇ ਹਨ ਅਤੇ ਉਨ੍ਹਾਂ ਨੂੰ ਗਰਮੀ ਕਾਰਨ ਕਾਫੀ ਦਿਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਥੇ ਹੀ ਦੂਸਰੇ ਪਾਸੇ ਆਰਥੋ ਸਰਜਨ ਡਾ: ਨਿਖਿਲ ਗੁਪਤਾ ਨੇ ਦੱਸਿਆ ਕਿ ਆਪ੍ਰੇਸ਼ਨ ਵਾਰਡ ਵਿੱਚ ਲਗਾਏ ਗਏ ਏਸੀ ਦੀਆਂ ਪਾਈਪਾਂ ਚੋਰੀ ਹੋਣ ਕਾਰਨ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਓਟੀ ਵਿੱਚ ਸਾਨੂੰ ਓਟੀ ਵਿੱਚ ਤਾਪਮਾਨ ਨੂੰ ਬਰਕਰਾਰ ਰੱਖਣਾ ਪੈਂਦਾ ਹੈ ਜਿੱਥੇ ਵੱਡੇ ਓਪਰੇਸ਼ਨ ਵੀ 16 ਤੋਂ 18 ਡਿਗਰੀ ਦੇ ਵਿਚਕਾਰ ਕੀਤੇ ਜਾਂਦੇ ਹਨ। ਗਰਮੀਆਂ ਦੇ ਮੌਸਮ ਵਿੱਚ ਮਰੀਜ਼ਾਂ ਦੇ ਨਾਲ-ਨਾਲ ਸਟਾਫ਼ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਏਅਰ ਕੰਡੀਸ਼ਨਰ ਨਾ ਚੱਲਣ ਦੀ ਸੂਰਤ ਵਿੱਚ ਮਰੀਜ਼ਾਂ ਵਿੱਚ ਇਨਫੈਕਸ਼ਨ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਪੁਲਿਸ ਪ੍ਰਸਾਸਨ ਨੂੰ ਅਜਿਹੇ ਚੋਰਾਂ ਨੂੰ ਜਲਦ ਗਿਰਫਤਾਰ ਕਰਨਾ ਚਾਹੀਦਾ ਹੈ। ਤਾਂ ਜੋ ਚੋਰੀਆਂ ਤੇ ਰੋਕ ਲੱਗ ਸਕੇ।