ਪੰਜਾਬ : ਸੁੱਖਪਾਲ ਖਹਿਰਾ ਵਲੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਉਤੇ ਚੁੱਕੇ ਸਵਾਲ, ਦੇਖੋ ਵੀਡਿਓ

ਪੰਜਾਬ : ਸੁੱਖਪਾਲ ਖਹਿਰਾ ਵਲੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਉਤੇ ਚੁੱਕੇ ਸਵਾਲ, ਦੇਖੋ ਵੀਡਿਓ

ਬਾਬਾ ਬਕਾਲਾ : ਸੁੱਖਪਾਲ ਖਹਿਰਾ ਵਲੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਉਤੇ ਸਵਾਲ ਚੁੱਕੇ ਗਏ ਅਤੇ ਕਿਹਾ ਕਿ ਬਾਰਵੀਂ ਜਮਾਤ ਦੇ ਪੇਪਰ ਕਿਸੇ ਹੋਰ ਕੋਲੋਂ ਦਵਾ ਰਿਹਾ ਹੈ। ਮਾਮਲਾ ਉਸ ਵੈਲੇ ਗਰਮਾ ਗਿਆ ਜਦ ਕਾਂਗਰਸੀ ਵਿਧਾਇਕ ਬਾਬਾ ਬਕਾਲਾ ਸਥਿਤ ਮਾਤਾ ਗੰਗਾ ਸੀਨੀਅਰ ਸੈਕੰਡਰੀ ਸਕੂਲ ਪੁਹੰਚਦੇ ਹਨ ਅਤੇ ਆਪਣੇ ਸੋਸ਼ਲ ਮੀਡੀਆ ਪੇਜ ਉਤੇ ਆਪ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਉਤੇ ਸਵਾਲ ਚੁਕਦੇ ਹਨ ਕਿ ਉਹ ਅਤੇ ਉਸਦੀ ਪਤਨੀ ਬਾਰਵੀਂ ਜਮਾਤ ਦੇ ਪੇਪਰ ਦੇ ਰਹੇ ਹਨ ਪਰ ਸ਼ੈਰੀ ਕਲਸੀ ਖੁੱਦ ਚੰਡੀਗੜ੍ਹ ਹੈ ਅਤੇ ਆਪਣੀ ਜਗ੍ਹਾ ਉਤੇ ਕਿਸੇ ਹੋਰ ਕੋਲੋ ਪੇਪਰ ਕਰਵਾ ਰਿਹਾ ਹੈ ਉਸਦੇ ਬਾਅਦ ਵਿਧਾਇਕ ਵਲੋਂ ਵੀ ਸੋਸ਼ਲ ਮੀਡੀਆ ਉਤੇ ਜਾਣਕਾਰੀ ਸਾਂਝੀ ਕੀਤੀ ਗਈ ਕਿ ਮੈਂ ਤਾਂ ਪਹਿਲਾਂ ਹੀ ਬਾਰਾਂ ਜਮਾਤਾਂ ਕੀਤੀਆਂ ਹੋਈਆਂ ਹਨ |

ਉਥੇ ਹੀ ਪੇਪਰ ਦੇਣ ਆਈ ਵਿਧਾਇਕ ਦੀ ਘਰਵਾਲੀ ਨੇ ਕਿਹਾ ਮੈਂ ਪੇਪਰ ਖੁਦ ਦੇ ਰਹੀ ਹਾਂ ਪੜ੍ਹਾਈ ਦੀ ਕੋਈ ਉਮਰ ਨਹੀਂ ਹੁੰਦੀ ਪਰ ਅਜਿਹੀ ਰਾਜਨੀਤੀ ਵੀ ਚੰਗੀ ਨਹੀਂ ਹੁੰਦੀ ਜਿਸ ਤਰੀਕੇ ਨਾਲ ਅੱਜ ਸੁੱਖਪਾਲ ਖਹਿਰੇ ਵਲੋਂ ਸਕੂਲ ਵਿੱਚ ਆਕੇ ਪੇਪਰ ਦੇ ਰਹੇ ਬੱਚਿਆਂ ਵਿੱਚ ਦਹਿਸ਼ਤ ਭਰਿਆ ਮੌਹਾਲ ਬਣਾਇਆ | ਉਹਨਾਂ ਕਿਹਾ ਪਹਿਲਾਂ ਸਾਰੇ ਪੇਪਰ ਬੁਹਤ ਵਧੀਆ ਹੋਏ ਸਨ ਪਰ ਅੱਜ ਜਿਸ ਤਰਾਂ ਦਾ ਸਕੂਲ ਵਿਚ ਮਾਹੌਲ ਬਣ ਗਿਆ ਸੀ ਮੇਰਾ ਵੀ ਖੁੱਦ ਦਾ ਪੇਪਰ ਸਹੀ ਨਹੀਂ ਹੋਇਆ | 

ਆਪਣੀ ਭਾਬੀ ਨਾਲ ਆਏ ਵਿਧਾਇਕ ਦੇ ਭਰਾ ਨੇ ਕਿਹਾ ਕਿ ਜਦ ਕੋਈ ਘਰੋਂ ਧੀ ਭੈਣ ਪੇਪਰ ਦੇਣ ਸ਼ਹਿਰ ਤੋਂ ਬਾਹਰ ਜਾਂਦੀ ਹੈ ਤਾਂ ਨਾਲ ਉਸਦੇ ਘਰ ਦਾ ਮੈਂਬਰ ਜਰੁਰੁ ਕੋਈ ਆਉਂਦਾ ਹੈ ਜੇਕਰ ਅਸੀਂ ਆ ਗਏ ਹਾਂ ਤਾਂ ਫਿਰ ਰਾਜਨੀਤੀ ਕਿਊ ਕੀਤੀ ਜਾ ਰਹੀ। ਮੈਂ ਆਪਣੀ ਸਲਾਹ ਤਹਾਨੂੰ ਦਿੰਦਾ ਹਾਂ ਬੱਚਿਆਂ ਵਾਲੀਆਂ ਹਰਕਤਾਂ ਛੱਡ ਮੁੱਦੇ ਦੀ ਗੱਲ ਕਰਿਆ ਕਰੋ | 

ਦੂਜੇ ਪਾਸੇ ਸਹਾਇਕ ਸੁਪ੍ਰੀਡੇੰਟ ਨੇ ਕਿਹਾ ਕਿ ਮਾਤਾ ਗੰਗਾ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਵਿੱਖੇ ਬਾਰਵੀਂ ਜਮਾਤ ਦੇ ਪੇਪਰ ਚੱਲ ਰਹੇ ਹਨ ਅਮਨਸ਼ੇਰ ਸਿੰਘ ਪੁੱਤਰ ਮਨੋਹਰ ਸਿੰਘ ਕਲਸੀ ਜੋ ਕਿ ਉਸ ਦਿਨ ਤੋਂ ਹੀ ਗੈਰਹਾਜ਼ਰ ਚੱਲ ਰਹੇ ਹਨ ਜਦ ਦੇ ਪੇਪਰ ਸ਼ੁਰੂ ਹੋਏ ਹਨ |