ਪੰਜਾਬ : ਸਰਪੰਚਣੀ ਨੇ ਪੁਲਿਸ ਤੇ ਲਗਾਏ ਸੀ ਕੁੱਟਮਾਰ ਦੇ ਆਰੋਪ, ਪੁਲਿਸ ਨੇ ਵੀ ਕੀਤੀ ਵੀਡੀਓ ਪੇਸ਼, ਦੇਖੋ ਵੀਡਿਓ 

ਪੰਜਾਬ : ਸਰਪੰਚਣੀ ਨੇ ਪੁਲਿਸ ਤੇ ਲਗਾਏ ਸੀ ਕੁੱਟਮਾਰ ਦੇ ਆਰੋਪ, ਪੁਲਿਸ ਨੇ ਵੀ ਕੀਤੀ ਵੀਡੀਓ ਪੇਸ਼, ਦੇਖੋ ਵੀਡਿਓ 

ਫਿਰੋਜ਼ਪੁਰ : ਫਿਰੋਜ਼ਪੁਰ ਦੇ ਪਿੰਡ ਕਰਮੂਵਾਲਾ ਵਿੱਚ ਇੱਕ ਮਹਿਲਾ ਸਰਪੰਚ ਨੇ ਪੁਲਿਸ ਤੇ ਗੁੰਡਾਗਰਦੀ ਕਰਨ ਦੇ ਆਰੋਪ ਲਗਾਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਮਹਿਲਾ ਸਰਪੰਚ ਸੁਖਜਿੰਦਰ ਕੌਰ ਨੇ ਦੱਸਿਆ ਕਿ ਉਹ ਪਿੰਡ ਕਰਮੂਵਾਲਾ ਦੀ ਸਰਪੰਚ ਹੈ ਅਤੇ ਕੁੱਝ ਲੋਕ ਉਸਤੋਂ ਸਰਪੰਚੀ ਖੋਹਣਾ ਚਾਹੁੰਦੇ ਹਨ। ਜਿਸ ਕਰਕੇ ਵਾਰ-ਵਾਰ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਇਹ ਸਭ ਆਪ ਵਿਧਾਇਕ ਰਜਨੀਸ਼ ਦਹੀਂਆ ਦੀ ਸ਼ਹਿ ਤੇ ਕੀਤਾ ਜਾ ਰਿਹਾ ਹੈ। ਆਰੋਪ ਦੇ ਮੁਤਾਬਿਕ ਲੋਕਾਂ ਨੂੰ ਇਨਸਾਫ਼ ਦੇਣ ਵਾਲੀ ਪੁਲਿਸ ਵੱਲੋਂ ਹੀ ਉਨ੍ਹਾਂ ਨਾਲ ਗੁੰਡਾਗਰਦੀ ਕੀਤੀ ਗਈ ਹੈ। ਉਨ੍ਹਾਂ ਤੇ ਝੂਠਾ ਪਰਚਾ ਪਾ ਉਨ੍ਹਾਂ ਨੂੰ ਨਜਾਇਜ਼ ਫਸਾਉਣਾ ਚਾਹੁੰਦੇ ਹਨ। ਮਹਿਲਾ ਸਰਪੰਚ ਨੇ ਕਿਹਾ ਕਿ ਇਹ ਸਭ ਵਿਧਾਇਕ ਦੇ ਇਸ਼ਾਰੇ ਤੇ ਹੀ ਕੀਤਾ ਜਾ ਰਿਹਾ। ਉਨ੍ਹਾਂ ਪੰਜਾਬ ਸਰਕਾਰ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ। ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ।

ਦੂਸਰੇ ਪਾਸੇ ਇਹਨਾਂ ਸਾਰੇ ਆਰੋਪਾਂ ਨੂੰ ਲੈਕੇ ਜਦੋਂ ਫਿਰੋਜ਼ਪੁਰ ਦਿਹਾਤੀ ਤੋਂ ਆਪ ਵਿਧਾਇਕ ਰਜਨੀਸ਼ ਦਹੀਂਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਪਣੇ ਉੱਪਰ ਲੱਗੇ ਸਾਰੇ ਆਰੋਪਾਂ ਨੂੰ ਝੂਠਾ ਦਸਦਿਆਂ ਕਿਹਾ ਕਿ ਉਨ੍ਹਾਂ ਦੀ ਇਮੈਜ ਨੂੰ ਕੁੱਝ ਲੋਕ ਜਾਣਬੁੱਝ ਖਰਾਬ ਕਰਨਾ ਚਾਹੁੰਦੇ ਹਨ। ਅਗਰ ਇੱਕ ਮਹਿਲਾ ਸਰਪੰਚ ਨਾਲ ਇੰਝ ਹੋਇਆ ਹੈ ਤਾਂ ਬਹੁਤ ਹੀ ਮੰਦਭਾਗੀ ਗੱਲ ਹੈ। ਉਹ ਖੁਦ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਕੁੱਟਮਾਰ ਕਰਨ ਵਾਲੇ ਮੁਲਾਜ਼ਮਾਂ ਤੇ ਕਾਰਵਾਈ ਕੀਤੀ ਜਾਵੇ।

ਉਥੇ ਹੀ ਪੁਲਿਸ ਉੱਪਰ ਲੱਗੇ ਆਰੋਪਾਂ ਨੂੰ ਲੈਕੇ ਜਦੋਂ ਐਸ.ਪੀ.ਡੀ. ਰਣਧੀਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਹਿਲਾ ਸਰਪੰਚ ਨੇ ਖੁਦ ਛਾਲ ਮਾਰੀ ਸੀ ਜਿਸਦੀ ਵੀਡੀਓ ਉਨ੍ਹਾਂ ਕੋਲ ਮੌਜੂਦ ਹੈ ਅਤੇ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਜਿਸਦੀ ਜਾਂਚ ਕੀਤੀ ਜਾ ਰਹੀ ਹੈ। ਜੋ ਤੱਥ ਸਾਹਮਣੇ ਆਉਣਗੇ ਉਸਦੇ ਤਹਿਤ ਕਾਰਵਾਈ ਕੀਤੀ ਜਾਵੇਗੀ।