ਪੰਜਾਬ : ਖੋਖਲੇ ਨਿਕਲੇ ਸਰਕਾਰਾਂ ਦੇ ਦਾਅਵੇ, ਇਨਾਂ ਪਿੰਡਾ ਵਿੱਚ ਨਹੀਂ ਹੋਇਆ ਕੋਈ ਵਿਕਾਸ, ਦੇਖੋ ਵੀਡਿਓ

ਪੰਜਾਬ : ਖੋਖਲੇ ਨਿਕਲੇ ਸਰਕਾਰਾਂ ਦੇ ਦਾਅਵੇ, ਇਨਾਂ ਪਿੰਡਾ ਵਿੱਚ ਨਹੀਂ ਹੋਇਆ ਕੋਈ ਵਿਕਾਸ, ਦੇਖੋ ਵੀਡਿਓ

ਪਠਾਨਕੋਟ/ਅਨਮੋਲ: ਸਰਕਾਰਾਂ ਚਾਹੇ ਜਿੰਨੇ ਮਰਜੀ ਦਾਵੇ ਕਰ ਲੈਣ ਕਿ ਉਹ ਪੰਜਾਬ ਦੇ ਵਿੱਚ ਵਿਕਾਸ ਕਾਰਜਾਂ ਦੀ ਲਹਿਰ ਲੈਕੇ ਆ ਰਹੇ ਹਨ ਮਗਰ ਹਕੀਕਤ ਵਿੱਚ ਇਸ ਤਰਾਂ ਦਾ ਕੁੱਝ ਵੀ ਨਜਰ ਨਹੀਂ ਆਉਂਦਾ ਸਾਡੀ ਚੈਨਲ ਦੀ ਟੀਮ ਵਲੋਂ ਪਠਾਨਕੋਟ ਦੇ ਨੀਮ ਪਹਾੜੀ ਏਰੀਆ ਧਾਰ ਦੇ ਪਿੰਡ ਡੱਲਾ ਅਤੇ ਕਰੇੜ ਗੁਜਰ ਬਸਤੀ ਦਾ ਦੌਰਾ ਕੀਤਾ ਜਿਥੇ 15 ਸਾਲ ਪਹਿਲਾਂ ਸਰਕਾਰਾਂ ਵਲੋਂ ਰੋਡ ਬਣਾਈ ਗਈ ਸੀ ਤੇ 15 ਸਾਲ ਬਾਅਦ ਦੋਬਾਰਾ ਰੋਡ ਠੇਕੇਦਾਰ ਅਤੇ ਮੰਡੀ ਬੋਰਡ ਦੇ
ਅਫਸਰਾਂ ਦੀ ਨਿਗਰਾਨੀ ਵਿੱਚ ਬਣਾਈ ਗਈ ਜਿਸਦੇ ਚਲਦੇ ਸਾਡੀ ਚੈਨਲ ਦੀ ਟੀਮ ਵਲੋਂ ਡੱਲਾ ਪਿੰਡ ਅਤੇ ਕਰੇੜ ਪਿੰਡ ਦੇ ਲੋਕ ਜਿਹੜੇ ਕਿ ਗੁਜਰ ਸਮੁਦਾਏ ਨਾਲ ਸੰਬੰਧ ਰੱਖਦੇ ਹਨ ਉਨਾਂ ਨਾਲ ਗੱਲਬਾਤ ਕੀਤੀ ਗਈ।। ਇਸ ਮੁੱਦੇ ਤੇ ਲੋਕਾਂ ਕਿਹਾ ਕਿ ਇਹ ਰੋਡ ਤਕਰੀਬਨ 15 ਸਾਲ ਬਾਅਦ ਬਣਾਈ ਗਈ ਹੈ, ਮਗਰ ਮਿੱਟੀ ਦੇ ਉਪਰ ਹਲਕੀ ਕਵਾਲਿਟੀ ਦੀ ਲੁਕ ਪਾਈ ਗਈ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਨਿਯਮਾਂ ਦੇ ਅਨੁਸਾਰ ਇਹ ਸੜਕ ਨਹੀਂ ਬਣਾਈ ਗਈ। ਤੁਸੀਂ ਆਪ ਵੀ ਤਸਵੀਰਾਂ ਵਿਚ ਦੇਖ ਸਕਦੇ ਹੋ ਕਿ ਜੋ ਸੜਕ ਠੇਕੇਦਾਰ ਵਲੋਂ ਬਣਾਈ ਗਈ ਹੈ ਉਹ ਮਾਮੂਲੀ ਹੱਥ ਨਾਲ ਉਖਾੜਨ ਤੇ ਹੀ  ਉਖਾੜੀ ਜਾ ਸਕਦੀ ਹੈ।

ਸਾਡੀ ਚੈਨਲ ਦੀ ਟੀਮ ਵਲੋਂ ਜਦ ਕਰੇੜ ਪਿੰਡ ਦਾ ਦੌਰਾ ਕੀਤਾ ਤੇ ਰੋਡ ਗੁੱਜਰ ਸਮੁਦਾਏ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਪਣਾ ਦੁੱਖ ਸਾਡੀ ਚੈਨਲ ਦੀ ਟੀਮ ਨਾਲ ਸਾਂਝਾ ਕਰਦੇ ਹੋਏ ਦਸਿਆ ਕਿ ਡੱਲਾ ਪਿੰਡ ਤੋਂ ਸਾਡੇ ਪਿੰਡ ਤੱਕ ਆਉਣ ਵਾਲੀ ਰੋਡ ਤਕਰੀਬਨ 3 ਕਿਲੋਮੀਟਰ ਦੀ ਹੈ ਤੇ 15 ਸਾਲ ਪਹਿਲਾ ਇਹ ਰੋਡ ਬਣਾਈ ਗਈ ਸੀ ਅਤੇ  ਹੁਣ ਸਾਨੂੰ ਇਹ ਵਾਅਦਾ ਕੀਤਾ ਗਿਆ ਸੀ ਕਿ ਜਲਦ ਹੀ ਇਹ ਸੜਕ ਦਾ ਦੁਬਾਰਾ ਸ਼ੁਰੂ ਕਰ ਦਿੱਤਾ ਜਾਵੇਗਾ ਮਗਰ ਹੁਣ ਰੋਡ ਨਹੀਂ ਬਣਾਈ ਗਈ ਜਿਸਦੇ ਚਲਦੇ ਸਾਨੂੰ ਪਿੰਡ ਦੇ ਵਿਚ ਆਏ ਦਿਨ ਕਾਫੀ ਮੁਸ਼ਕਿਲਾਂ ਦਾ ਸਾਮਣਾ ਕਰਨਾ ਪੈਂਦਾ ਹੈ। ਗੁਜਰ ਸਮੁਦਾਏ ਦੇ ਲੋਕਾਂ ਵਲੋਂ ਸਰਕਾਰਾਂ ਨੂੰ ਕੋਸਦੇ ਹੋਏ ਕਿਹਾ ਕਿ ਸਰਕਾਰਾਂ ਦਾਅਵੇ ਕਰਦਿਆਂ ਹਨ ਕਿ ਅਸੀਂ ਵਿਕਾਸ ਕਰਵਾ ਰਹੇ ਹਾਂ ਪਿੰਡਾਂ ਨੂੰ ਸੜਕਾਂ ਨਾਲ ਅਤੇ ਸੜਕਾਂ ਨੂੰ ਸ਼ਹਿਰਾਂ ਨਾਲ ਜੋੜ ਰਹੇ ਹਾਂ ਮਗਰ ਸਾਡੇ ਪਿੰਡ ਵਿਚ ਅੱਜ ਤਕ ਇਸ ਤਰਾਂ ਦਾ ਕੁਝ ਵੀ ਨਜਰ ਨਹੀਂ ਆਉਂਦਾ, ਕੋਈ ਵੀ  ਵਿਕਾਸ ਕਾਰਜ ਸਾਡੇ ਪਿੰਡ ਵਿੱਚ ਨਹੀਂ ਹੋਇਆ। ਜਦ ਸਾਡੇ ਪਿੰਡ ਵਿਚ ਕਿਸੇ ਔਰਤ ਨੂੰ ਬੱਚਾ ਤਾ ਉਸਨੂੰ 4 ਤੋਂ 5 ਦਿਨ ਪਹਿਲਾਂ ਹੀ ਜ਼ਿਆਦਾ ਪੈਸੇ ਖਰਚ ਕੇ ਬਾਹਰ ਭੇਜ ਦਿੱਤਾ ਜਾਂਦਾ ਹੈ ਤਾਂ ਜੋ  ਕੋਈ ਵੀ ਨੁਕਸਾਨ ਨ ਹੋ ਸਕੇ।  ਅਗਰ ਐਮਰਜੈਂਸੀ ਪੈ ਜਾਂਦੀ ਹੈ ਜਾ ਕੋਈ ਬਿਮਾਰ ਹੋ ਜਾਂਦਾ ਹੈ ਤਾਂ ਉਸਨੂੰ ਚਾਰਪਾਈ ਤੇ ਪਾ ਸੜਕ ਤਕ ਲਿਆਇਆ ਜਾਂਦਾ ਹੈ ਤੇ ਅਗੇ ਉਸਨੂੰ ਡਾਕਟਰ ਤਕ ਇਲਾਜ ਲਈ ਲਿਜਾਇਆ ਜਾਂਦਾ ਹੈ। ਗੁਜਰ ਸਮੁਦਾਏ ਦੇ ਲੋਕਾਂ ਕਿਹਾ ਕਿ ਇਕ ਤਾਂ ਦੇਸ਼ ਆਜ਼ਾਦ ਹੋਣ ਤੋਂ ਬਾਅਦ ਅੱਜ ਤੱਕ ਸਾਡੇ ਪਿੰਡ ਨੂੰ ਜਿਥੇ ਸੜਕ ਨਸੀਬ ਨਹੀਂ ਹੋਈ ਓਥੇ ਹੀ ਪਿੰਡ ਹੋਰ ਵੀ ਕਈ ਮੂਲਭੂਤ ਸੁਵਿਧਾਵਾਂ ਤੋਂ ਕੋਸੋ ਦੂਰ ਨਜਰ ਆਉਂਦਾ ਹੈ ਕਹਿ ਸਕਦੇ ਹਾਂ ਕਿ ਅਸੀਂ ਆਪਣੇ ਆਜ਼ਾਦ ਦੇਸ਼ ਵਿੱਚ ਅੱਜ ਵੀ ਗੁਲਾਮ ਨਜਰ ਆ ਰਹੇ ਹਾਂ।