ਪੰਜਾਬ : ਸ਼ਰਾਬ ਠੇਕੇਦਾਰ ਆਪਣੀ ਮਰਜੀ ਨਾਲ ਖੋਲ ਰਹੇ ਹਨ ਠੇਕੇ, ਦੇਖੋ ਵੀਡਿਓ

ਪੰਜਾਬ : ਸ਼ਰਾਬ ਠੇਕੇਦਾਰ ਆਪਣੀ ਮਰਜੀ ਨਾਲ ਖੋਲ ਰਹੇ ਹਨ ਠੇਕੇ, ਦੇਖੋ ਵੀਡਿਓ

ਪਠਾਨਕੋਟ/ਅਨਮੋਲ : ਪੰਜਾਬ ਸਰਕਾਰ ਵਲੋਂ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਨਸ਼ਾ ਪੰਜਾਬ ਵਿੱਚੋ ਖਤਮ ਕੀਤਾ ਜਾਵੇ ਅਤੇ ਨੌਜਵਾਨੀ ਨੂੰ ਬਚਾਇਆ ਜਾਵੇ। ਜਿਸਦੇ ਚਲਦੇ ਪੁਲਿਸ ਪ੍ਰਸ਼ਾਸ਼ਨ ਵਲੋਂ ਰੋਜਾਨਾ ਛਾਪੇਮਾਰੀ ਕਰ ਕਈ ਨਸ਼ੇ ਦੀਆਂ ਖੇਪਾਂ ਨੂੰ ਰੋਜਾਨਾ ਫੜੇ ਜਾਣ  ਦੇ ਦਾਅਵੇ ਕੀਤੇ ਜਾਂਦੇ ਹਨ।

ਸਾਡੇ ਚੈਨਲ ਦੀ ਟੀਮ ਵਲੋਂ ਪਠਾਨਕੋਟ-ਜੰਮੂ ਹਾਈਵੇ ਨਜਦੀਕ ਡਾਊਨ ਟਾਊਨ ਤੇ ਇਕ ਸ਼ਰਾਬ ਦੇ ਠੇਕੇ ਦਾ ਦੌਰਾ ਕੀਤਾ  ਜੋ ਕਿ ਲੋਹੇ ਦੀਆਂ ਟੀਨਾ ਪਾ ਖੋਲਿਆ ਗਿਆ ਸੀ, ਜਦੋਂ ਇਸ ਠੇਕੇ ਤੇ ਕੰਮ ਕਰ ਰਹੇ ਮੁਲਾਜਮ ਨਾਲ ਗੱਲਬਾਤ ਕੀਤੀ ਗਈ ਕਿ ਇਹ ਠੇਕਾ ਮਨਜੂਰ ਸ਼ੁਦਾ ਹੈ ਜਾਂ ਨਹੀਂ ਤਾਂ ਉਸ ਵਲੋਂ ਕੋਈ ਵੀ ਤੱਸਲੀ ਬਕਸ਼ ਜਵਾਬ ਨਹੀਂ ਦਿੱਤਾ ਗਿਆ।ਜਦ ਇਸ ਠੇਕੇ ਬਾਰੇ ਸਾਡੇ ਵਲੋਂ ਐਕਸਾਈਜ ਵਿਭਾਗ ਨਾਲ ਗੱਲਬਾਤ ਕਰਨੀ ਚਾਹੀ ਤਾਂ ਕਈ ਦਿਨ ਸਾਡੇ ਵਲੋਂ ਐਕਸਾਈਜ ਵਿਭਾਗ ਦੇ ਦਫਤਰ ਵਿਚ ਚੱਕਰ ਮਾਰੇ ਗਏ ਮਗਰ ਅਫਸਰ ਦਫਤਰ ਵਿਚ ਨਹੀਂ ਮਿਲੇ, ਜਦ ਫੋਨ ਤੇ ਗੱਲ ਕਰਨੀ ਚਾਹੀ ਤਾਂ ਅਫਸਰ ਵਲੋਂ ਸਾਡਾ ਫੋਨ ਵੀ ਨਹੀਂ ਚੁੱਕਿਆ ਗਿਆ।

ਜਦ ਇਸ ਠੇਕੇ ਬਾਰੇ ਸੁਜਾਨਪੁਰ ਦੇ ਐਸ.ਐਚ.ਓ. ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਤਰਾਂ ਦਾ ਕੋਈ ਵੀ ਠੇਕਾ ਨਹੀਂ ਖੁਲਾ ਹੈ । ਜਦ ਕਿ ਠੇਕੇ 'ਤੇ ਲੱਗੇ ਮੁਲਾਜਿਮ ਜੋ ਠੇਕੇ ਤੇ ਕੰਮ ਕਰ ਰਿਹਾ ਹੈ ਉਹ ਕਹਿ ਰਿਹਾ ਹੈ ਕਿ ਇਹ ਠੇਕਾ ਖੁਲੇ ਤਕਰੀਬਨ 2 ਮਹੀਨੇ ਹੋ ਗਏ ਮਗਰ ਨਾ ਤਾਂ ਐਕਸਾਈਜ ਵਿਭਾਗ ਨੂੰ ਇਸ ਬਾਰੇ ਪਤਾ ਹੈ ਤੇ ਨਾ ਹੀ ਪੁਲਿਸ ਪ੍ਰਸ਼ਾਸ਼ਨ ਨੂੰ ਇਸ ਬਾਰੇ ਕੋਈ ਜਾਣਕਾਰੀ ਹੈ। ਇਕ ਤਰਫ ਸਰਕਾਰਾਂ ਨਸ਼ਾ ਖਤਮ ਕਰਨ ਦੀ ਗੱਲ ਕਰਦਿਆਂ ਹਨ ਤੇ ਦੂਸਰੇ ਪਾਸੇ ਠੇਕੇਦਾਰਾਂ ਦੀਆਂ ਪਿੱਠ ਥੱਪ ਥਾਪਾਂ ਦੀਆਂ ਸਾਫ ਦੇਖੀਆਂ ਜਾ ਸਕਦੀਆਂ ਹਨ।