ਪੰਜਾਬ: ਦੋ ਧਿਰਾਂ ਵਿੱਚ ਹੋਏ ਝਗੜੇ ਦੌਰਾਨ ਇਕ ਦੀ ਮੌਤ, ਦੇਖੋ ਵੀਡਿਓ

ਪੰਜਾਬ: ਦੋ ਧਿਰਾਂ ਵਿੱਚ ਹੋਏ ਝਗੜੇ ਦੌਰਾਨ ਇਕ ਦੀ ਮੌਤ, ਦੇਖੋ ਵੀਡਿਓ

ਸ੍ਰੀ ਅਨੰਦਪੁਰ ਸਾਹਿਬ/ਸੰਦੀਪ ਸ਼ਰਮਾ: ਕੌਮੀ ਤਿਉਹਾਰ ਹੋਲੇ ਮਹੱਲੇ ਨੂੰ ਲੈ ਕੇ ਐੱਸ ਪੀ ਰੂਪਨਗਰ ਨੇ ਕੀਤੀ ਪ੍ਰੈੱਸ ਵਾਰਤਾ ਵਿਚ  ਕਿਹਾ ਕਿ ਪੁਲਿਸ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਨੇ ਤੇ ਪੁਲਿਸ ਪੂਰੀ ਮੁਸਤੈਦੀ ਨਾਲ ਡਿਊਟੀ ਨਿਭਾ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਇਸ ਜਗ੍ਹਾ-ਜਗ੍ਹਾ ਤੇ ਕੈਮਰੇ ਲਗਾਏ ਗਏ ਨੇ ਤਾਂ ਕੀ ਮੇਲਾ ਖੇਤਰ ਤੇ ਪੈਣੀ ਨਿਗਾਹ ਰੱਖੀ ਜਾ ਸਕੇ ।ਉਨ੍ਹਾਂ ਨੇ ਕਿਹਾ ਕਿ ਕੱਲ ਰਾਤ ਦੋ ਧਿਰਾਂ ਵਿਚ ਆਪਸੀ ਲੜਾਈ ਝਗੜੇ ਦੇ ਵਿਚ ਇਕ ਵਿਅਕਤੀ ਦੀ ਮੌਤ ਹੋਈ ਹੈ ਜੋ ਕਿ ਕੈਨੇਡਾ ਦਾ ਰਹਿਣ ਵਾਲਾ ਸੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਆਰੋਪੀ ਦੀ ਵੀ ਪਹਿਚਾਣ ਕਰ ਲਈ ਗਈ ਹੈ, ਉਹਨਾਂ ਨੇ ਕਿਹਾ ਕਿ ਇਸ ਮਾਮਲੇ ਤੇ ਹੋਰ ਤਫਤੀਸ਼ ਕੀਤੀ ਜਾ ਰਹੀ ਹੈ ਤੇ ਬਣਦੀ ਕਾਰਵਾਈ ਕੀਤੀ ਜਾਏਗੀ। 

ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਜਿਸ ਤਰਾਂ ਦੇ ਵੀਡੀਓ ਪੋਸਟ ਕੀਤੇ ਜਾ ਰਹੇ ਨੇ ਉਹਨਾਂ ਤੇ ਧਿਆਨ ਦੇਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਹੋ ਸਕਦਾ ਹੈ ਕਿ ਉਹ ਵੀਡੀਓ ਪੁਰਾਣੇ ਵੀ ਹੋ ਸਕਦੇ ਨੇ ਇਸ ਤਰ੍ਹਾਂ ਦੇ ਘਟਨਾਵਾਂ ਤੇ ਪੁਲਿਸ ਨੇ ਇਸ ਵਾਰ ਪੂਰੀ ਰੋਕ ਲਗਾਈ ਹੋਈ ਹੈ ਅਤੇ ਪੁਲਿਸ ਸਾਰੇ ਨਾਕਾ ਖੇਤਰ ਦੇ ਉੱਪਰ ਚਾਕ-ਚੌਬੰਧ ਤਰੀਕੇ ਨਾਲ ਤੈਨਾਤ ਹੈ ।

ਉਹਨਾਂ ਨੇ ਕਿਹਾ ਕਿ ਮੇਲੇ ਦੀ ਮਰਿਆਦਾ ਨੂੰ ਵੇਖਦੇ ਹੋਏ ਹੁਲੜਬਾਜੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਧਾਰਮਿਕ ਪਵਿੱਤਰ ਤਿਉਹਾਰ ਹੈ ਇਸ ਉਪਰ ਧਾਰਮਿਕ ਭਾਵਨਾਵਾਂ ਦੇ ਨਾਲ ਹੀ ਆਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਹੁਲੜ ਬਾਜੀ ਕਰਨ ਵਾਲਿਆ ਦੇ ਚਲਾਨ ਕੀਤੇ ਗਏ ਹਨ ਅਤੇ ਕਿਸੇ ਨੂੰ ਵੀ ਹੁਲੜਬਾਜੀ ਨਾਲ ਮਾਹੌਲ ਨੂੰ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਪਿਛਲੇ ਸਾਲ ਮਹੱਲਾ ਕੱਢਣ ਦੇ ਮੌਕੇ ਚਰਨ ਗੰਗਾ ਸਟੇਡੀਅਮ ਦੇ ਵਿਚ ਜੋ ਬੈਰੀਕੇਟਿੰਗ ਕੀਤੀ ਗਈ ਸੀ ਉਸ ਨੂੰ ਦੇਖਦੇ ਹੋਏ ਇਸ ਬਾਰ ਜਥੇਬੰਦੀਆਂ ਨਾਲ ਗੱਲਬਾਤ ਕਰ ਕੇ ਕੀਤੀ ਜਾਵੇਗੀ ਤੇ ਤਹਿਸ਼ੁਦਾ ਜਗਾ ਦਿਓ ਅਤੇ ਬੈਰੀਕੇਟਿੰਗ ਕੀਤੀ ਜਾਵੇਗ ਕਿ ਕਿਸੇ ਤਰਾਂ ਦੀ ਚੋਟ ਨਾਲ ਹੀ ਬੜੀ ਹੀ ਸ਼ਰਧਾ ਨਾਲ ਹੋਲੇ ਮਹੱਲੇ ਦਾ ਆਖਰੀ ਪੜਾਅ ਸ਼ਰਧਾ ਮਨਾਇਆ ਜਾ ਸਕੇ ।

ਹੋਲਾ ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਪ੍ਰਦੀਪ ਸਿੰਘ ਪੁੱਤਰ ਗੁਰਬਖ਼ਸ ਸਿੰਘ ਦਾ ਕਤਲ ਕਰਨ ਵਾਲੇ ਕਥਿਤ ਦੋਸ਼ੀ ਦੀ ਪਛਾਣ ਨਿਰੰਜਣ ਸਿੰਘ (ਨੂਰਪੁਰ ਬੇਦੀ) ਵਜੋਂ ਹੋ ਗਈ ਹੈ ਅਤੇ ਕਥਿਤ ਦੋਸ਼ੀ ਦੀ ਜੀਪ ਪੁਲਿਸ ਨੇ ਬਰਾਮਦ ਕਰ ਲਈ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਸ੍ਰੀ ਵਿਵੇਕਸ਼ੀਲ ਸੋਨੀ ਜਿਲ੍ਹਾ ਪੁਲਿਸ ਮੁਖੀ ਰੂਪਨਗਰ ਨੇ ਅੱਜ ਪੁਲਿਸ ਥਾਨਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਦੋਸ਼ੀ ਪੀ.ਜੀ.ਆਈ ਚੰਡੀਗੜ੍ਹ ਵਿਚ ਜੇਰੇ ਇਲਾਜ ਹੈ, ਜਿੱਥੇ ਗਾਰਦ ਤੈਨਾਤ ਕਰ ਦਿੱਤੀ ਹੈ। ਇਸ ਸਬੰਧ ਵਿੱਚ ਐਫ.ਆਈ.ਆਰ ਨੰਬਰ 37 ਮਿਤੀ 6-3-2023 ਧਾਰਾ 302,34 ਦਰਜ ਕਰ ਲਿਆ ਹੈ। 

ਐਸ.ਐਸ.ਪੀ ਨੇ ਦੱਸਿਆ ਕਿ ਮ੍ਰਿਤਕ ਨੋਜਵਾਨ ਪ੍ਰਦੀਪ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਪਿੰਡ ਗਾਜੀਕੋਟ ਥਾਣਾ ਪੁਰਾਣਾਸ਼ਾਲਾ ਜਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਸੀ। ਜੋ ਬੀਤੀ ਦੇਰ ਸ਼ਾਮ ਬੱਢਲ ਤੋਂ ਅੱਗੇ ਝਗੜੇ ਦੋਰਾਨ ਜਖਮੀ ਹੋ ਗਿਆ ਸੀ, ਜਿਸ ਉਪਰੰਤ ਉਸ ਦੀ ਮੌਤ ਹੋ ਗਈ। ਦੋਸ਼ੀ ਨੂੰ ਜਲਦੀ ਗ੍ਰਿਫਤਾਰ ਕਰਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਸ਼੍ਰੀ ਵਿਵੇਕਸ਼ੀਲ ਸੋਨੀ ਐਸ.ਐਸ.ਪੀ ਨੇ ਮੀਡੀਆ ਰਾਹੀ ਹੋਲਾ ਮਹੱਲਾ ਵਿਖੇ ਦੇਸ਼ ਵਿਦੇਸ਼ ਤੋ ਆਉਣ ਵਾਲੀਆਂ ਸੰਗਤਾਂ ਅਤੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਹੋਲਾ ਮਹੱਲਾ ਦੌਰਾਨ ਭਾਈਚਾਰਕ ਸਾਂਝ ਬਣਾ ਕੇ ਰੱਖਣ ਅਤੇ ਕਿਸੇ ਵੀ ਤਰਾਂ ਦੀ ਅਫਵਾਹ ਤੋ ਬਚਣ।