ਪੰਜਾਬ : ਮਹਿਲਾ ਡਾਕਟਰ ਦੇ ਗਲੇ ਤੋਂ ਸੋਨੇ ਦੀ ਚੇਨ ਖੋਹ ਲੁਟੇਰੇ ਹੋਏ ਫਰਾਰ, ਦੇਖੋ ਵੀਡਿਓ

ਪੰਜਾਬ :  ਮਹਿਲਾ ਡਾਕਟਰ ਦੇ ਗਲੇ ਤੋਂ ਸੋਨੇ ਦੀ ਚੇਨ ਖੋਹ ਲੁਟੇਰੇ ਹੋਏ ਫਰਾਰ, ਦੇਖੋ ਵੀਡਿਓ

ਪਟਿਆਲਾ : ਆਏ ਦਿਨ ਪਟਿਆਲਾ ਵਿੱਚ ਲੁਟਾ ਖੋਹਾ ਅਤੇ ਚੋਰੀ ਦਿਆ ਵਾਰਦਾਤਾ ਨਾਲ ਸ਼ਾਹੀ ਸ਼ਹਿਰ ਵਿਖੇ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਚੋਰ ਲੁਟੇਰੇ ਬੇਖੋਫ ਹੋ ਕੇ ਲੁਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿਦੇ ਹਨ। ਪਟਿਆਲਾ ਦੇ ਸੇਂਟ ਪੀਟਰ ਸਕੂਲ ਦੇ ਬਾਹਰ ਦਿਨ ਦਿਹਾੜੇ ਚੇਨ ਖੋਣ ਦਾ ਮਾਮਲਾ ਸਾਮਨੇ ਆਇਆ ਹੈ। ਅੱਜ ਸਵੇਰੇ 8 ਵਜੇ ਸੜਕ 'ਤੇ ਮਹਿਲਾ ਡਾ. ਜਸਲੀਨ ਕੋਰ ਦੁਕਾਨ ਤੋ ਸਮਾਨ ਲੇ ਕੇ ਬਾਹਾਰ ਆ ਰਹੇ ਸੀ।

ਉਸ ਵੇਲੇ ਹੀ ਮੋਟਰ ਸਾਇਕਲ ਸਵਾਰ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿਤਾ। ਲੁਟੇਰੇ ਕਾਲੇ ਰੰਗ ਦੀ ਮੋਟਰ ਸਾਇਕਲ ਤੇ ਆਏ ਅਤੇ ਮਹਿਲਾ ਦੇ ਗਲੇ ਤੋ ਚੇਨ ਖੋ ਕੇ ਭੱਜ ਗਿਆ। ਮਹਿਲਾ ਦੀ ਜਦੋ ਚੈਨੀ ਖਿਚਨ ਲਗਾ ਓਸ ਕਾਰਨ ਮਹਿਲਾ ਨਿਚੇ ਡਿਗ ਗਈ। ਇਸ ਦੌਰਾਨ ਮਹਿਲਾ ਦੇ ਕਈ ਸਟਾ ਵੀ ਲਗੀਆਂ।