ਪੰਜਾਬ : ਸ੍ਰੀ ਰਾਮ ਮੰਦਿਰ ਦੇ ਉਦਘਾਟਨ ਤੋਂ ਪਹਿਲਾਂ ਵੰਡੇ ਜਾਣਗੇ ਦੀਵੇ, ਦੇਖੋ ਵੀਡਿਓ

ਪੰਜਾਬ  :  ਸ੍ਰੀ ਰਾਮ ਮੰਦਿਰ ਦੇ ਉਦਘਾਟਨ ਤੋਂ ਪਹਿਲਾਂ ਵੰਡੇ ਜਾਣਗੇ ਦੀਵੇ, ਦੇਖੋ ਵੀਡਿਓ

ਅੰਮ੍ਰਿਤਸਰ : ਸਮਾਜਸੇਵੀ ਸੰਸਥਾ ਨੇ ਸ੍ਰੀ ਰਾਮ ਮੰਦਿਰ ਦੇ ਉਦਘਾਟਨ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਇਕ ਲੱਖ 8 ਹਜ਼ਾਰ 108 ਦੀਵੇ ਵੰਡੇਗੀ ਨਾਵਲਟੀ ਚੌਂਕ ਵਿਖੇ ਸਮਾਜ ਸੇਵੀ ਸੰਸਥਾ ਨਯਨ ਗਲੋਬਲ ਵੱਲੋਂ ਅੱਜ ਮਿੱਟੀ ਦੇ ਦੀਵਿਆਂ ਦੇ ਪੈਕਟ ਲੋਕਾਂ ਨੂੰ ਵੰਡੇ ਗਏ। ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਆਗੂ ਧੀਰਜ ਗਿੱਲ, ਸੁਸ਼ਾਂਤ ਭਾਟੀਆ, ਵਰੁਣ ਕੁਮਾਰ ਨੇ ਦੱਸਿਆ ਕਿ ਸ੍ਰੀ ਰਾਮ ਮੰਦਿਰ ਜਿਸ ਦਾ ਉਦਘਾਟਨ 22 ਜਨਵਰੀ ਨੂੰ ਅਯੋਧਿਆ ਵਿੱਚ ਹੋਣ ਜਾ ਰਿਹਾ ਹੈ। ਉਸ ਤੋਂ ਪਹਿਲਾਂ ਸੰਸਥਾ ਵੱਲੋਂ ਲੋਕਾਂ ਨੂੰ ਇਕ ਲੱਖ 8 ਹਜ਼ਾਰ 108 ਦੀਵੇ ਵੰਡਣ ਦਾ ਪ੍ਰਣ ਕੀਤਾ ਗਿਆ ਹੈ। ਜਿਸ ਦੀ ਸ਼ੁਰੂਆਤ ਅੰਮ੍ਰਿਤਸਰ ਦੇ ਨਾਵਲਟੀ ਚੌਂਕ ਤੋਂ ਲੋਕਾਂ ਨੂੰ ਦੀਵਿਆਂ ਦੇ ਪੈਕਟ ਵੰਡ ਕੇ ਕੀਤੀ ਗਈ ਹੈ। ਧੀਰਜ ਗਿੱਲ ਨੇ ਕਿਹਾ ਕਿ ਇਹ ਇੱਕ ਬਹੁਤ ਵੱਡਾ ਦਿਨ ਹੈ। ਜਿਸ ਦਿਨ ਕਿ ਸੰਸਥਾ ਵੱਲੋਂ ਦਿਵਾਲੀ ਵਾਂਗ ਹੀ ਇਸ ਤਿਉਹਾਰ ਨੂੰ ਮਨਾਇਆ ਜਾਵੇਗਾ।

ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ 500 ਵਰੇ ਦੀ ਲੰਬੀ ਉਡੀਕ ਤੋਂ ਬਾਅਦ ਆਏ ਸ਼ੁਭ ਦਿਨ ਮੌਕੇ ਦਿਵਾਲੀ ਵਾਂਗ ਹੀ ਮਨਾਇਆ ਜਾਵੇਗਾ। ਦੀਵੇ ਬਾਲੇ ਜਾਣਗੇ ਅਤੇ ਆਤਿਸ਼ਬਾਜੀ ਕੀਤੀ ਜਾਵੇਗੀ। ਸੁਸ਼ਾਂਤ ਭਾਟੀਆ ਨੇ ਕਿਹਾ ਕਿ ਰਾਮ ਇੱਕ ਮਰਿਆਦਾ ਦਾ ਨਾਮ ਹੈ ਅਤੇ ਅਸੀਂ ਉਹਨਾਂ ਦਾ ਇੱਕ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਹਾਂ। ਇਸ ਮੌਕੇ ਸੰਸਥਾ ਦੇ ਮੈਂਬਰਾਂ ਵੱਲੋਂ ਸਕੂਟਰ ਤੇ ਕਾਰ ਚਾਲਕਾਂ ਨੂੰ ਦੀਵਿਆਂ ਦੇ ਪੈਕਟ ਵੰਡੇ ਗਏ। ਧੀਰਜ ਗਿੱਲ ਨੇ ਦੱਸਿਆ ਕਿ ਸ਼ਹਿਰ ਦੇ ਵੱਡੇ 10 ਮੰਦਰਾਂ ਦੇ ਵਿੱਚ ਇਕ ਲੱਖ ਦੀਵੇ ਦਿੱਤੇ ਜਾਣਗੇ ਤਾਂ ਜੋ ਕੋਈ ਵੀ ਸ਼ਰਧਾਲੂ ਉਥੋਂ ਮੁਫਤ ਦੀਵੇ ਹਾਸਲ ਕਰ ਸਕੇ। ਇਸ ਦੇ ਨਾਲ ਹੀ ਬਾਕੀ ਦੀਵੇ ਲੋਕਾਂ ਵਿੱਚ ਵੰਡੇ ਜਾਣਗੇ।