ਪੰਜਾਬ : ਬੇਜ਼ੁਬਾਨ ਜਾਨਵਰਾਂ 'ਤੇ ਠੰਡ ਦਾ ਅਸਰ, ਦੇਖੋ ਵੀਡਿਓ

ਪੰਜਾਬ : ਬੇਜ਼ੁਬਾਨ ਜਾਨਵਰਾਂ 'ਤੇ ਠੰਡ ਦਾ ਅਸਰ, ਦੇਖੋ ਵੀਡਿਓ

ਬਠਿੰਡਾ : ਕੜਾਕੇ ਦੀ ਠੰਡ ਦਾ ਅਸਰ ਬਠਿੰਡਾ ਦੇ ਚਿੜੀਆ ਘਰ ਵਿੱਚ ਪੰਛੀ ਅਤੇ ਜਾਨਵਰਾਂ ਉੱਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਪੰਛੀਆਂ ਅਤੇ ਜਾਨਵਰਾਂ ਨੂੰ ਠੰਡ ਤੋਂ ਬਚਾਉਣ ਲਈ ਪਿੰਜਰੇ ਦੇ ਆਸੇ ਪਾਸੇ ਪੋਲੋਥੀਨ ਅਤੇ ਗਰਮ ਹੀਟਰ ਲਗਾਏ ਗਏ। ਠੰਡ ਦੇ ਕਾਰਨ ਲੋਕਾਂ ਦਾ ਵੀ ਚਿੜੀਆ ਘਰ ਵਿੱਚ ਆਉਣ ਦਾ ਰੁਝਾਨ ਘਟਿਆ ਹੈ। ਜਿੱਥੇ ਪਹਿਲਾਂ 1000 ਤੋਂ ਲੈ ਕੇ 1200 ਹਰ ਰੋਜ਼ ਲੋਕ ਚਿੜੀਆ ਘਰ ਵਿੱਚ ਜਾਨਵਰਾਂ ਪੰਛੀਆਂ ਨੂੰ ਵੇਖਣ ਲਈ ਆਉਂਦੇ ਸਨ ਹੁਣ ਉਹ ਘੱਟ ਕੇ 400 ਦੇ ਕਰੀਬ ਲੋਕ ਆਉਂਦੇ ਹਨ। ਮੈਡਮ ਨੇ ਦੱਸਿਆ ਕਿ ਠੰਡ ਦੇ ਕਾਰਨ ਲੋਕਾਂ ਦਾ ਚਿੜੀਆ ਘਰ ਵਿੱਚ ਆਉਣਾ ਘੱਟ ਗਿਆ ਹੈ।

ਜਾਨਵਰ ਅਤੇ ਪੰਛੀਆਂ ਨੂੰ ਠੰਡ ਤੋਂ ਬਚਾਉਣ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। ਪਿੰਜਰੇ ਨੂੰ ਆਸੇ ਪਾਸਿਓਂ ਮੋਮੀ ਲਿਫਾਫੇ ਨਾਲ ਢਕਿਆ ਹੋਇਆ ਹੈ ਅਤੇ ਹੁਣ ਤੇਂਦੂਆ, ਲੈਪੜ ਠੰਡ ਤੋਂ ਬਚਾਉਣ ਲਈ ਬਕਾਇਦਾ ਗਰਮ ਦੋ ਹੀਟਰ ਲਗਾਏ ਗਏ ਹਨ। ਪੰਛੀ ਅਤੇ ਜਾਨਵਰਾਂ ਦਾ ਠੰਡ ਦੇ ਕਾਰਨ ਖਾਣ ਪੀਣ ਦਾ ਵੀ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਠੰਡ ਤੋਂ ਬਚਾਉਣ ਲਈ ਉਹਨਾਂ ਨੂੰ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ। ਪਰ ਸਾਡੇ ਕੋਲੇ ਕੋਈ ਵੀ ਵੈਟਰਨਰੀ ਡਾਕਟਰ ਨਹੀਂ ਹੈ ਅਸੀਂ ਮੰਗ ਕਰਦੇ ਹਾਂ ਮਿਨੀ ਜੂਹ ਵਿੱਚ ਵੈਟਰਨਰੀ ਡਾਕਟਰ ਦੀ ਤੈਨਾਤੀ ਕੀਤੀ ਜਾਵੇ।