ਪੰਜਾਬ : 9 ਦਸੰਬਰ ਨੂੰ ਹੋਵੇਗਾ ਕੇਂਦਰ ਸਰਕਾਰ ਖ਼ਿਲਾਫ਼ ਵੱਡਾ ਰੋਸ਼ ਮਾਰਚ, ਦੇੇੇੇਖੋ ਵੀਡਿਓ

ਪੰਜਾਬ : 9 ਦਸੰਬਰ ਨੂੰ ਹੋਵੇਗਾ ਕੇਂਦਰ ਸਰਕਾਰ ਖ਼ਿਲਾਫ਼ ਵੱਡਾ ਰੋਸ਼ ਮਾਰਚ, ਦੇੇੇੇਖੋ ਵੀਡਿਓ

ਬਠਿੰਡਾ :  ਭਾਰਤ ਅਤੇ ਕੈਨੇਡਾ ਚ ਤਲਖੀ ਲਗਾਤਾਰ ਹੀ ਵੱਧਦੀ ਹੋਈ ਨਜ਼ਰ ਆ ਰਹੀ ਹੈ। ਉੱਥੇ ਹੀ ਇੱਕ ਵਾਰ ਫਿਰ ਤੋਂ ਕਨੇਡਾ ਦੀ ਧਰਤੀ ਤੇ ਰਹਿਣ ਵਾਲੇ ਗੁਰਪਤਵੰਤ ਸਿੰਘ ਪੰਨੂ ਨੂੰ ਮਿਲੀ ਧਮਕੀ ਤੋਂ ਬਾਅਦ ਦਲ ਖਾਲਸਾ ਗੁਰਪਤਵੰਤ ਸਿੰਘ ਪੰਨੂ ਦੇ ਹੱਕ ਦੇ ਵਿੱਚ ਨਿਤਰਦਾ ਹੋਇਆ ਨਜ਼ਰ ਆ ਰਿਹਾ ਹੈ। ਉੱਥੇ ਹੀ ਦਲ ਖਾਲਸਾ ਦੇ ਆਗੂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕੀ ਬੇਸ਼ੱਕ ਉਹ ਗੁਰਪਤਵੰਤ ਸਿੰਘ ਪੰਨੂ ਦੇ ਬਿਆਨਾਂ ਦਾ ਸਮਰਥਨ ਨਹੀਂ ਕਰਦੇ। ਲੇਕਿਨ ਜੋ ਵਿਅਕਤੀ ਵੀ ਖਾਲਿਸਤਾਨ ਦੀ ਗੱਲ ਕਰੇਗਾ, ਅਸੀਂ ਉਸਦੇ ਨਾਲ ਹਾਂ। ਉਹਨਾਂ ਨੇ ਕਿਹਾ ਕਿ ਦੇਸ਼ ਦੀ ਹਕੂਮਤ ਸਰਕਾਰ ਵੱਲੋਂ ਵਿਦੇਸ਼ਾਂ 'ਚ ਬੈਠੇ ਸਿੱਖਾਂ ਨੂੰ ਜਾਣ ਬੁਝ ਕੇ ਟਾਰਗੇਟ ਕੀਤਾ ਜਾ ਰਿਹਾ ਹੈ ਅਤੇ ਕਈ ਸਿੱਖਾਂ ਦੀ ਤਾਂ ਜਾਨ ਵੀ ਇਹਨਾਂ ਵੱਲੋਂ ਦਿੱਤੀ ਗਈ ਹੈ। ਹਰਦੀਪ ਸਿੰਘ ਨਿੱਜਰ ਦੀ ਕਨੇਡਾ ਵਿੱਚ ਹੋਈ ਹੱਤਿਆ ਤੋਂ ਬਾਅਦ ਕਨੇਡਾ ਅਤੇ ਭਾਰਤ ਦੇ ਵਿੱਚ ਲਗਾਤਾਰ ਹੀ ਵੱਧਦੀ ਹੋਈ ਨਜ਼ਰ ਆ ਰਹੀ ਹੈ।

ਜਿਸਦਾ ਖਮਿਆਜਾ ਆਮ ਭਾਰਤੀਆਂ ਦੇ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ। ਉਥੇ ਹੀ ਇੱਕ ਵੱਡੇ ਖੁਲਾਸੇ ਦੇ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਨਿਜਰ ਦੀ ਹੱਤਿਆ ਤੋਂ ਬਾਅਦ ਹੁਣ ਗੁਰਪਤਵੰਤ ਸਿੰਘ ਪੰਨੂ ਨੂੰ ਵੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਕਹਿਣਾ ਹੈ ਦਲ ਖਾਲਸਾ ਦੇ ਆਗੂ ਦਾ। ਉਥੇ ਹੀ ਦਲ ਖਾਲਸਾ ਦੇ ਆਗੂ ਦਾ ਕਹਿਣਾ ਸੀ ਕਿ ਅਸੀਂ ਗੁਰਪਤਵੰਤ ਸਿੰਘ ਪੰਨੂ ਦੇ ਬਿਆਨਾਂ ਦਾ ਸਮਰਥਨ ਤਾਂ ਨਹੀਂ ਕਰਦੇ ਲੇਕਿਨ ਖਾਲਿਸਤਾਨ ਦੇ ਹੱਕ ਦੇ ਵਿੱਚ ਭੁਗਤਣ ਵਾਲੇ ਹਰ ਇੱਕ ਵਿਅਕਤੀ ਦਾ ਅਸੀਂ ਸਾਥ ਜਰੂਰ ਦਿੰਨੇ ਹਾਂ। ਉਹਨਾਂ ਨੇ ਕਿਹਾ ਕਿ ਜਿਸ ਤਰਾਂ ਗੁਰਪਤਵੰਤ ਸਿੰਘ ਪੰਨੂ ਦੇ ਉੱਪਰ ਹਮਲੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸੇ ਤਰ੍ਹਾਂ ਹੀ ਕਈ ਹੋਰ ਵੀ ਸਿੱਖਾਂ ਦੇ ਉੱਤੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਤੋਂ ਸਾਨੂੰ ਸਾਰਿਆਂ ਨੂੰ ਸੁਚੇਤ ਹੋਣ ਦੀ ਜਰੂਰਤ ਹੈ। ਦਲ ਖਾਲਸਾ ਆਗੂ ਨੇ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਇਸ ਲਈ ਆਵਾਜ਼ ਵੀ ਜਰੂਰ ਝੁੱਕਣੀ ਚਾਹੀਦੀ ਹੈ। ਅੱਗੇ ਬੋਲਦੇ ਉਹਨਾਂ ਨੇ ਕਿਹਾ ਕਿ 9 ਦਸੰਬਰ ਵਾਲੇ ਦਿਨ ਬਠਿੰਡੇ ਦੀ ਧਰਤੀ ਤੇ ਇੱਕ ਵੱਡਾ ਵਿਸ਼ਾਲ ਰੋਸ ਮਾਰਚ ਵੀ ਕੱਢਿਆ ਜਾਵੇਗਾ। ਉਹ ਇੱਕ ਜੁੱਟ ਹਨ ਅਤੇ ਇੱਕਜੁੱਟ ਹੋ ਕੇ ਹੀ ਆਵਾਜ਼ ਚੁੱਕਣਗੇ। 

ਇੱਥੇ ਦੱਸਣ ਯੋਗ ਹੈ ਕੀ ਕੈਨੇਡਾ ਦੀ ਧਰਤੀ ਦੇ ਉੱਤੇ ਹਰਦੀਪ ਸਿੰਘ ਨਿਜਰ ਦੀ ਹੱਤਿਆ ਹੋਣ ਤੋਂ ਬਾਅਦ ਕਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਵੱਲੋਂ ਭਾਰਤੀ ਹਕੂਮਤ ਉੱਤੇ ਨਿਸ਼ਾਨੇ ਸਾਧਦੇ ਗਏ ਸਨ। ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਵਿੱਚ ਖਾਸਾ ਰੋਸ਼ ਪਾਇਆ ਜਾ ਰਿਹਾ ਸੀ ਅਤੇ ਹੁਣ ਇੱਕ ਵਾਰ ਫਿਰ ਤੋਂ ਮਿਲੀ ਸੂਚਨਾ ਦੇ ਮੁਤਾਬਕ ਗੁਰਪਤਵੰਤ ਸਿੰਘ ਪੰਨੂ ਦੀ ਵੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਤੇ ਇੱਕ ਲਿਸਟ ਵੀ ਜਾਰੀ ਕੀਤੀ ਗਈ ਹੈ। ਜਿਸ ਵਿੱਚ ਗੁਰਪਤਵੰਤ ਸਿੰਘ ਪੰਨੂ ਦੇ ਨਾਂ ਨਾਲ ਹੋਰ ਵੀ ਕਈ ਵਿਅਕਤੀ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਜਿਸ ਨੂੰ ਲੈ ਕੇ ਹੁਣ ਦਲ ਖਾਲਸਾ ਵੱਲੋਂ ਬੇਸ਼ੱਕ ਗੁਰਪਤਵੰਤ ਸਿੰਘ ਪੰਨੂ ਦੇ ਹੱਕ ਦੇ ਵਿੱਚ ਦੱਬੀ ਜੁਬਾਨ ਨਾਲ ਸਮਰਥਨ ਤਾਂ ਕੀਤਾ ਜਾ ਰਿਹਾ ਹੈ। ਲੇਕਿਨ ਉਹਨਾਂ ਦੀ ਆਡੀਓਲੋਜੀ ਨੂੰ ਨਹੀਂ ਮੰਨਿਆ ਜਾ ਰਿਹਾ। ਹੁਣ ਵੇਖਣਾ ਹੋਵੇਗਾ ਕਿ 9 ਦਸੰਬਰ ਵਾਲੇ ਦਿਨ ਹੋਣ ਵਾਲੇ ਰੋਸ਼ ਮਾਰਚ ਵਿੱਚ ਕਿੰਨੇ ਕੁ ਸਿੱਖ ਆਗੂ ਪਹੁੰਚਦੇ ਹਨ ਅਤੇ ਇਹ ਧਰਨਾ ਕਿੰਨਾ ਕੁ ਕਾਮਯਾਬ ਹੁੰਦਾ ਹੈ।