ਕਪੂਰਥਲਾ: ਦਿਨ ਦਿਹਾੜੇ ਬੰਦੂਕ ਦੀ ਨੋਕ ਤੇ ਹੋਈ ਲੁੱਟ, ਦੇਖੇ ਵੀਡੀਓ

ਕਪੂਰਥਲਾ: ਦਿਨ ਦਿਹਾੜੇ ਬੰਦੂਕ ਦੀ ਨੋਕ ਤੇ ਹੋਈ ਲੁੱਟ, ਦੇਖੇ ਵੀਡੀਓ

ਕਪੂਰਥਲਾ: ਸੁਲਤਾਨਪੁਰ ਲੋਧੀ ਚ  ਸਭ ਤੋਂ ਵੱਧ ਭੀੜ ਭੜੱਕੇ ਵਾਲੇ ਬਜ਼ਾਰ ਚ ਬੰਦੂਕ ਦੀ ਨੋਕ ਤੇ ਲੁੱਟ ਦਾ ਮਾਮਲਾ ਸਾਮਣੇ ਆਇਆ ਹੈ। ਇਹ ਘਟਨਾ ਚੌਂਕ ਚੇਲਿਆਂ ਦੇ ਨਜ਼ਦੀਕ ਫਿਊਜਨ ਮਾਇਕਰੋ ਫਾਇਨਾਂਸ ਕੰਪਨੀ ਚ ਵਾਪਰੀ ਹੈ। ਸ਼ੁਕਰਵਾਰ 3:00 ਵਜੇ ਦੇ ਕਰੀਬ ਫਿਉਜਨ ਫਾਈਨਾਂਸ ਦੀ ਸ਼ਾਖਾ ਵਿਖੇ ਦਿਨ-ਦਿਹਾੜੇ  ਲੁਟੇਰਿਆਂ ਨੇ ਵੜ ਕੇ  72 ਹਜ਼ਾਰ ਰੁਪਏ ਦੀ ਨਕਦੀ , 5 ਮੁਬਾਇਲ ਫੋਨ ਦੀ ਲੁੱਟ ਕੀਤੀ  ਅਤੇ ਜਾਂਦੇ ਹੋਏ ਉੱਥੇ ਲੱਗੇ ਸੀਸੀਟੀਵੀ ਦਾ ਡੀਵੀਆਰ ਵੀ ਨਾਲ ਲੈ ਗਏ। 

ਜਾਣਕਾਰੀ ਮੁਤਾਬਕ  ਚੌਂਕ ਚੇਲਿਆਂ ਤੋਂ ਗੁਰਦੁਆਰਾ ਗੁਰੂ ਕੇ ਬਾਗ ਵਾਲੀ ਸੜਕ ਉਤੇ ਦੂਸਰੀ ਮੰਜ਼ਿਲ ਤੇ ਬਣੇ ਫਿਊਜਨ ਮਾਇਕਰੋ ਫਾਇਨਾਂਸ ਦੇ ਦਫ਼ਤਰ ਵਿਚ ਹਥਿਆਰ ਬੰਦ ਪੰਜ ਨੌਜਵਾਨ ਅੰਦਰ ਦਾਖਲ ਹੋਏ।  ਪੁਲਿਸ ਨੂੰ ਜਾਣਕਾਰੀ ਦਿੰਦਿਆਂ ਕੈਸ਼ੀਅਰ  ਅੰਕੁਸ਼ ਨੇ ਦੱਸਿਆ ਕਿ ਇਹਨਾਂ ਲੁਟੇਰਿਆਂ ਵਿੱਚੋਂ ਤਿੰਨ ਨਕਾਬ ਪੋਸ਼  ਲੁਟੇਰਿਆ ਕੋਲ ਰਿਵਾਲਵਰ ਸਨ । ਜਿਨ੍ਹਾਂ ਨੇ ਪਿਸਟਲ ਦੀ ਨੋਕ ਤੇ ਸਟਾਫ ਨੂੰ ਬੰਧਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ । ਇਸ ਘਟਨਾ ਦਾ ਪਤਾ ਚਲਦਿਆਂ  ਹੀ ਐੱਸ ਪੀ ਸੁਰਿੰਦਰ ਕੁਮਾਰ, ਡੀਐਸਪੀ ਸਤਨਾਮ ਸਿੰਘ, ਐਸ ਐੱਚ ਓ ਲਖਵਿੰਦਰ ਸਿੰਘ ਸੁਲਤਾਨਪੁਰ ਲੋਧੀ ਮੌਕੇ ਤੇ  ਪੁਹੰਚ ਗਏ ਅਤੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਨੂੰ ਵੀ  ਖੰਗਾਲਿਆ ਗਿਆ। 

ਗੌਰਤਲਬ ਹੈ ਕਿ ਸ਼ਹਿਰ ਦੇ ਇਸ ਇਲਾਕੇ 'ਚ ਹਰ ਵੇਲੇ ਕਾਫੀ ਭੀੜ ਰਹਿੰਦੀ ਹੈ। ਅਜਿਹੇ 'ਚ ਦਿਨ-ਦਿਹਾੜੇ  ਲੁੱਟ ਨੂੰ ਅੰਜ਼ਾਮ ਦਿੱਤੇ ਜਾਣ ਤੇ ਇਲਾਕੇ ਦੇ ਲੋਕ ਚ ਦਹਿਸ਼ਤ ਫੈਲ ਗਈ ਹੈ।