ਵਿਸ਼ਵ ਪੰਜਾਬਣ ਦਾ ਖਿਤਾਬ ਜਿੱਤ ਕੇ ਖੰਨਾ ਪਹੁੰਚੀ ਸੁਖਦੀਪ ਕੌਰ ਮੰਡੇਰ, ਦੇਖੇ ਵੀਡੀਓ 

ਵਿਸ਼ਵ ਪੰਜਾਬਣ ਦਾ ਖਿਤਾਬ ਜਿੱਤ ਕੇ ਖੰਨਾ ਪਹੁੰਚੀ ਸੁਖਦੀਪ ਕੌਰ ਮੰਡੇਰ, ਦੇਖੇ ਵੀਡੀਓ 

ਲੁਧਿਆਣਾ : ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਦੀ ਅੰਤਰਰਾਸ਼ਟਰੀ ਮੁਕਾਬਲਾ 'ਮਿਸ ਵਰਲਡ ਪੰਜਾਬਣ' ਜਿੱਤਣ ਵਾਲੀ ਸੁਖਦੀਪ ਕੌਰ ਦਾ ਖੰਨਾ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ।ਜਸਮੇਰ ਸਿੰਘ ਢੱਟ ਚੇਅਰਮੈਨ ਸੱਭਿਆਚਾਰਕ ਸੱਥ ਨੇ ਸੁਖਦੀਪ ਕੌਰ ਮੰਡੇਰ ਨੂੰ ਫੁੱਲਾਂ ਦਾ ਗੁਲਦਸਤਾ ਦੇ ਕਿ ਸਨਮਾਨ ਕੀਤਾ ਗਿਆ। ਇਸ ਸਨਮਾਨ ਸਮਾਰੋਹ ‘ਚ ਮਿਸ ਵਰਲਡ ਪੰਜਾਬਣ ਦੀ ਰਨਰ ਅਪ ਸਿਮਰਪ੍ਰੀਤ ਕੌਰ ਅਤੇ ਮਿਸ ਇੰਡੀਆ ਪੰਜਾਬਣ ਚਰਨਜੀਤ ਕੌਰ ਬਰਾੜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। 

ਖੰਨਾ ਵਿਖੇ ਸੁਖਦੀਪ ਕੌਰ ਮੰਡੇਰ ਨੇ ਮੀਡੀਆ ਨਾਲ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਮਿਸ ਵਿਸ਼ਵ ਪੰਜਾਬਣ ਦਾ ਮੁਕਾਬਲਾ ਭਾਰਤ, ਕੈਨੇਡਾ ਤੋਂ ਇਲਾਵਾ ਵੱਖ ਵੱਖ ਦੇਸ਼ਾਂ ਤੋਂ ਚੁਣੀਆਂ ਗਈਆਂ ਪੰਜਾਬਣਾਂ ਦਾ ਕੈਨੇਡਾ  ਟਰਾਂਟੋ ਵਿੱਚ ਹੋਇਆ ਸੀ। ਜਿੱਥੇ ਉਸਦੇ ਸਿਰ ਮਿਸ ਪੰਜਾਬਣ ਦਾ ਖਿਤਾਬ ਸਜਿਆ ਗਿਆ। ਉਨ੍ਹਾਂ ਕਿਹਾ ਕਿ ਮੈਨੂੰ ਪੰਜਾਬੀ ਹੋਣ ਤੇ ਬਹੁਤ ਮਾਣ ਹੈ।ਮੈਂ ਹੁਣ ਪੰਜਾਬ ‘ਚ ਹੀ ਰਹਿ ਕੇ ਪੰਜਾਬੀ ਭਾਸ਼ਾ ਅਤੇ ਪੰਜਾਬੀ ਵਿਰਸੇ ਨੂੰ ਸੰਭਾਲਣ ਦੇ ਯਤਨ ਕਰਾਂਗੀ। ਕਿਉਂਕਿ ਮੈਨੂੰ ਪੰਜਾਬੀਆਂ ਨੇ ਬਹੁਤ ਮਾਣ ਬਖਸ਼ਿਆ ਹੈ।ਜਦੋਂ ਉਨਾਂ ਨੂੰ ਫਿਲਮਾਂ ‘ਚ ਜਾਣ ਵਾਰੇ ਪੁਛਿਆ ਤਾਂ ਉਨਾਂ ਨੇ  ਕਿਹਾ ਕਿ ਮੇਰਾ ਫਿਲਮਾਂ ‘ਚ ਜਾਣ ਦਾ ਹਲੇ ਕੋਈ ਇਰਾਦਾ ਨਹੀਂ ਹੈ । ਮੈਨੂੰ ਕਈ ਫਿਲਮਾਂ ਦੇ ਆਫਰ ਆ ਚੁੱਕੇ ਨੇ ਜਿੰਨ੍ਹਾਂ ਨੂੰ ਮੈਂ ਕੋਰੀ ਨਾਂਹ ਕਰ ਦਿੱਤੀ ਹੈ।