ਪੰਜਾਬੀ : ਇੰਦਰਬੀਰ ਸਿੰਘ ਨਿੱਝਰ ਵੱਲੋਂ ਦਿੱਤੇ ਅਸਤੀਫੇ ਤੇ ਬੋਲੇ ਵਿਧਾਇਕ ਪਾਹੜਾ, ਦੇਖੋ ਵੀਡਿਓ 

ਪੰਜਾਬੀ : ਇੰਦਰਬੀਰ ਸਿੰਘ ਨਿੱਝਰ ਵੱਲੋਂ ਦਿੱਤੇ ਅਸਤੀਫੇ ਤੇ ਬੋਲੇ ਵਿਧਾਇਕ ਪਾਹੜਾ, ਦੇਖੋ ਵੀਡਿਓ 

ਬਟਾਲਾ : ਗੁਰਦਾਸਪੁਰ ਵਿਖੇ ਇੱਕ ਨਿੱਜੀ ਸਮਾਗਮ ਤੇ ਪਹੁੰਚੇ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਆਪਣੇ ਅਹੁਦੇ ਤੋਂ ਦਿੱਤੇ  ਗਏ ਅਸਤੀਫੇ ਦੇ ਸਬੰਧ ਵਿੱਚ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਡਾ. ਨਿੱਝਰ ਨੇ ਕਿਹਾ ਹੈ ਕਿ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈl ਪਰ ਮੈਂ ਸਮਝਦਾ ਹਾਂ ਕਿ ਡਾ. ਨਿੱਝਰ ਨੇ ਖੁਦ ਅਸਤੀਫਾ ਨਹੀਂ ਦਿੱਤਾ ਇਹ ਪਾਰਟੀ ਵੱਲੋਂ ਲਿਆ ਗਿਆ ਹੈ।

ਵਿਧਾਇਕ ਪਾਹੜਾ ਨੇ ਕਿਹਾ ਮੈਂ ਡਾ. ਨਿੱਝਰ  ਨੂੰ ਬਹੁਤ ਵਧੀਆ ਇਨਸਾਨ ਸਮਝਦਾ ਹਾਂ। ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਹਰ ਦੋ ਮਹੀਨੇ ਬਾਅਦ ਉਥਲ ਪੁਥਲ ਹੋ ਰਹੀ ਹੈ ਕਦੋਂ ਕਿਸ ਨੂੰ ਦਬਾਉਣਾ ਹੈ ਅਜਿਹਾ ਜ਼ਿਆਦਾਤਰ ਨਹੀਂ ਚੱਲਦਾ, ਮੈਂ ਤਾਂ ਕਹਿੰਦਾ ਹਾਂ ਕਿ ਇਹ ਆਪਣੇ ਘਰ ਨੂੰ ਹੀ ਸੁਧਾਰ ਲੈਣ। ਇਹਨਾਂ ਕੰਮਾਂ ਤੋਂ ਗੁਰੇਜ਼ ਰੱਖਣ। ਇਹ ਸਭ ਕੁਝ ਛੱਡ ਕੇ ਪੰਜਾਬ ਦੇ ਵਿਕਾਸ ਵੱਲ ਧਿਆਨ ਦੇਣਾ ਚਾਹੀਦਾ ਹੈ। ਵਿਧਾਇਕ ਪਾਹੜਾ ਨੇ ਕਿਹਾ ਕਿ ਕਦੋਂ ਕਿਸ ਨੂੰ ਵਜੀਰ ਲਾਉਣਾ ਹੈ, ਕਦੋਂ ਕਿਸ ਨੂੰ ਹਟਾਉਣਾ ਹੈ, ਕਦੋਂ ਵਿਰੋਧੀਆਂ ਨੂੰ ਦਬਾਉਣਾ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਸ ਵੱਲ ਜ਼ਿਆਦਾ ਧਿਆਨ ਹੈ । ਉਹਨਾਂ ਕਿਹਾ ਕਿ ਅਸਤੀਫਾ ਤਾਂ ਬਹੁਤ ਜਣਿਆਂ ਦਾ ਲੈਣ ਵਾਲਾ ਹੈ। ਮੈਂ ਇਸ ਬਾਰੇ ਕਿਸੇ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਅਤੇ ਜੋ ਕੈਬਨਿਟ ਵਿਚ ਨਵੇਂ ਮੰਤਰੀ ਖੂਡੀਆ ਸਾਹਿਬ ਅਤੇ ਬਲਕਾਰ ਸਿੰਘ ਬਣਾਏ ਗਏ ਹਨ ਮੈਂ ਉਹਨਾਂ ਨੂੰ ਵਧਾਈ ਦਿੰਦਾ ਹਾਂ।