ਪੰਜਾਬ : ਨਿਗਮ ਕਮਿਸ਼ਨਰ ਨੇ ਭਾਜਪਾ ਮੈਂਬਰਾਂ ਨੂੰ ਮਿਲਣ ਤੋਂ ਕੀਤੀ ਨਾਂਹ 'ਤੇ ਭੜਕੇ ਆਗੂ, ਦੇਖੋ ਵੀਡਿਓ

ਪੰਜਾਬ : ਨਿਗਮ ਕਮਿਸ਼ਨਰ ਨੇ ਭਾਜਪਾ ਮੈਂਬਰਾਂ ਨੂੰ ਮਿਲਣ ਤੋਂ ਕੀਤੀ ਨਾਂਹ 'ਤੇ ਭੜਕੇ ਆਗੂ, ਦੇਖੋ ਵੀਡਿਓ

ਅੰਮ੍ਰਿਤਸਰ : ਸਾਬਕਾ ਮੇਅਰ ਅਤੇ ਸਾਬਕਾ ਚੇਅਰਮੈਨ ਬਖਸ਼ੀ ਰਾਮ ਅਰੋੜਾ ਦੀ ਅਗਵਾਈ ਹੇਠ ਭਾਜਪਾ ਸ਼ਹਿਰੀ ਦਾ ਇਕ ਵਫ਼ਦ ਗੁਰੂ ਨਗਰੀ ਵਿਚ ਫੈਲੀ ਮਹਾਂਮਾਰੀ, ਗੰਦਗੀ, ਪੀਣ ਵਾਲੇ ਪਾਣੀ ਦੇ ਗੰਦੇ ਪਾਣੀ, ਟੁੱਟੀਆਂ ਸੜਕਾਂ, ਸੀਵਰੇਜ, ਫੋਗਿੰਗ ਆਦਿ ਵਰਗੀਆਂ ਲੋਕਾਂ ਦੀਆਂ ਸਮੱਸਿਆਵਾਂ ਸਬੰਧੀ ਨਗਰ ਨਿਗਮ ਕਮਿਸ਼ਨਰ ਰਾਹੁਲ ਨੂੰ ਮਿਲਣ ਲਈ ਉਨਾਂ ਦੇ ਦਫਤਰ ਪਹੁੰਚ ਗਿਆ। ਜਿੱਥੇ ਨਿਗਮ ਕਮਿਸ਼ਨਰ ਨੇ ਉਨਾਂ ਨੂੰ ਇਕ ਘੰਟੇ ਤੋਂ ਵੱਧ ਸਮਾਂ ਆਪਣੇ ਦਫ਼ਤਰ ਦੇ ਬਾਹਰ ਗੰਨਮੈਨਾਂ ਨਾਲ ਬਿਠਾ ਕੇ ਰੱਖਿਆ ਅਤੇ ਅਖੀਰ ਭਾਜਪਾ ਦੇ ਵਫ਼ਦ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਭਾਜਪਾ ਦੇ ਇਸ ਵਫ਼ਦ ਵਿਚ ਸਾਬਕਾ ਮੇਅਰ ਬਖਸ਼ੀ ਰਾਮ ਅਰੋੜਾ ਦੇ ਨਾਲ ਜ਼ਿਲ੍ਹਾ ਜਨਰਲ ਸਕੱਤਰ ਮਨੀਸ਼ ਸ਼ਰਮਾ, ਜ਼ਿਲ੍ਹਾ ਮੀਤ ਪ੍ਰਧਾਨ ਸੰਜੀਵ ਖੋਸਲਾ, ਅਰਵਿੰਦ ਸ਼ਰਮਾ, ਬਲਦੇਵ ਰਾਜ ਬੱਗਾ ਆਦਿ ਸ਼ਾਮਲ ਸਨ।

ਨਿਗਮ ਕਮਿਸ਼ਨਰ ਰਾਹੁਲ ਦੇ ਇਸ ਵਤੀਰੇ ਸਬੰਧੀ ਭਾਜਪਾ ਦੇ ਵਫ਼ਦ ਦੇ ਮੈਂਬਰਾਂ ਸਮੇਤ ਹਰਵਿੰਦਰ ਸਿੰਘ ਸੰਧੂ ਅਤੇ ਸਾਬਕਾ ਮੇਅਰ ਬਖਸ਼ੀ ਰਾਮ ਅਰੋੜਾ ਨੇ ਭਾਜਪਾ ਦਫ਼ਤਰ ਸ਼ਹੀਦ ਹਰਬੰਸ ਲਾਲ ਖੰਨਾ ਸਮਾਰਕ ਵਿਖੇ ਕੀਤੀ। ਪ੍ਰਰੈੱਸ ਕਾਨਫਰੰਸ ਦੌਰਾਨ ਰੋਸ ਪ੍ਰਗਟ ਕੀਤਾ। ਉਨਾਂ ਨਿਗਮ ਕਮਿਸ਼ਨਰ ਰਾਹੁਲ ਦੇ ਵਤੀਰੇ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਗੁਰੂ ਨਗਰੀ ਅੰਮਿ੍ਤਸਰ ਦੇ ਲੋਕ ਚਿਕਨਗੁਨੀਆ ਦੀ ਮਹਾਂਮਾਰੀ, ਗੰਦਗੀ, ਗੰਦੇ ਪੀਣ ਵਾਲੇ ਪਾਣੀ, ਟੁੱਟੀਆਂ ਸੜਕਾਂ, ਸੀਵਰੇਜ ਆਦਿ ਦੀਆਂ ਭਿਆਨਕ ਸਮੱਸਿਆਵਾਂ ਨਾਲ ਜੂਝ ਰਹੇ ਹਨ, ਪਰ ਨਿਗਮ ਕਮਿਸ਼ਨਰ ਕੋਲ ਇਨਾਂ ਸਮੱਸਿਆਵਾਂ ਦਾ ਹੱਲ ਕਰਨ ਲਈ ਕੋਈ ਸਮਾਂ ਨਹੀਂ ਹੈ। ਭਾਰਤੀ ਜਨਤਾ ਪਾਰਟੀ ਲੋਕਾਂ ਦੇ ਹੱਕਾਂ ਦੀ ਆਵਾਜ਼ ਸਰਕਾਰ ਅਤੇ ਪ੍ਰਸ਼ਾਸਨ ਦੇ ਕੰਨਾਂ ਤੱਕ ਪਹੁੰਚਾਉਣ ਲਈ ਹਮੇਸ਼ਾਂ ਤਿਆਰ ਹੈ।

ਇਸ ਕਾਰਨ ਭਾਜਪਾ ਦਾ ਵਫ਼ਦ ਉਪਰੋਕਤ ਸਮੱਸਿਆਵਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਨਿਗਮ ਕਮਿਸ਼ਨਰ ਰਾਹੁਲ ਨੂੰ ਮਿਲਣ ਦਾ ਸਮਾਂ ਮੰਗ ਰਿਹਾ ਸੀ। ਆਖਰਕਾਰ ਕਈ ਦਿਨਾਂ ਬਾਅਦ ਨਿਗਮ ਕਮਿਸ਼ਨਰ ਨੇ ਮਿਲਣ ਦਾ ਸਮਾਂ ਦੇ ਦਿੱਤਾ। ਵਫ਼ਦ ਦੇ ਮੈਂਬਰ ਜਦੋਂ ਨਿਗਮ ਕਮਿਸ਼ਨਰ ਦੇ ਦਫ਼ਤਰ ਪੁੱਜੇ ਤਾਂ ਨਿਗਮ ਕਮਿਸ਼ਨਰ ਆਪਣੇ ਦਫ਼ਤਰ ਵਿਚ ਹੀ ਬੈਠੇ ਸਨ। ਜਦੋਂ ਉਨਾਂ ਨੂੰ ਸੁਨੇਹਾ ਦਿੱਤਾ ਗਿਆ ਤਾਂ ਵਫ਼ਦ ਨੂੰ ਬਾਹਰ ਬੈਠਣ ਲਈ ਕਿਹਾ ਗਿਆ, ਪਰ ਇਕ ਘੰਟਾ ਬੈਠਣ ਤੋਂ ਬਾਅਦ ਵਾਰ-ਵਾਰ ਮਿਲਣ ਲਈ ਕਹਿਣ 'ਤੇ ਵੀ ਨਿਗਮ ਕਮਿਸ਼ਨਰ ਨੇ ਉਹਨਾਂ ਦੀ ਗੱਲ ਨਹੀਂ ਸੁਣੀ, ਮਿਲਣ ਤੋਂ ਇਨਕਾਰ ਕਰ ਦਿੱਤਾ। ਨਿਗਮ ਕਮਿਸ਼ਨਰ ਨੇ ਸਾਬਕਾ ਮੇਅਰ ਦੇ ਅਹੁਦੇ ਦੇ ਪੋ੍ਟੋਕੋਲ ਦਾ ਵੀ ਮਾਨ ਨਹੀਂ ਰੱਖਿਆ। ਹਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਨਿਗਮ ਕਮਿਸ਼ਨਰ ਦਾ ਰਵੱਈਆ ਤਾਨਾਸ਼ਾਹੀ ਵਾਲਾ ਹੈ। ਹਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਭਾਜਪਾ ਲੋਕਾਂ ਦੇ ਹੱਕਾਂ ਲਈ ਅਜਿਹੇ ਅਧਿਕਾਰੀ ਖ਼ਿਲਾਫ਼ ਸੜਕਾਂ 'ਤੇ ਉਤਰਨ ਤੋਂ ਪਿੱਛੇ ਨਹੀਂ ਹਟੇਗੀ।