ਪੰਜਾਬ: ਖਬਰ ਦਾ ਅਸਰ, ਬੰਨ੍ਹ ਵਿੱਚ ਪਏ ਪਾੜ ਪੈਣ ਨੂੰ ਲੈ ਕੇ ਹਰਕਤ 'ਚ ਆਇਆ ਪ੍ਰਸਾਸ਼ਨ, ਦੇਖੋ ਵੀਡਿਓ

ਪੰਜਾਬ: ਖਬਰ ਦਾ ਅਸਰ, ਬੰਨ੍ਹ ਵਿੱਚ ਪਏ ਪਾੜ ਪੈਣ ਨੂੰ ਲੈ ਕੇ ਹਰਕਤ  'ਚ ਆਇਆ ਪ੍ਰਸਾਸ਼ਨ, ਦੇਖੋ ਵੀਡਿਓ

ਸ੍ਰੀ ਅਨੰਦਪੁਰ ਸਾਹਿਬ/ਸੰਦੀਪ ਸ਼ਰਮਾ: ਪਿਛਲੇ ਦਿਨੀ ਸਾਡੇ ਵਲੋਂ ਪ੍ਰਮੁੱਖਤਾ ਨਾਲ ਇਕ ਖਬਰ ਨਸ਼ਰ ਕੀਤੀ ਗਈ ਕਿ ਪਿੰਡ ਬੁਰਜ ਦੇ ਨਜ਼ਦੀਕ ਸਤਲੁਜ ਦਰਿਆ ਕਿਨਾਰੇ ਲੱਗੇ ਕ੍ਰੇਟ ਵਾਲ (ਪੱਥਰਾਂ ਦੇ ਡੰਗੇ ) ਦਾ ਕੁਝ ਹਿੱਸਾ ਪਾਣੀ ਤੇ ਤੇਜ਼ ਵਹਾਅ ਦੇ ਕਾਰਨ ਧਸੇ ਗਏ ਹਨ ਅਤੇ ਬੰਨ੍ਹ ਵਿੱਚ ਪਾੜ ਪੈਣ ਦਾ ਖਤਰਾਬਣਿਆ ਹੋਇਆ ਹੈ। ਜਿਸ ਨਾਲ ਇਲਾਕਾ ਨਿਵਾਸੀ ਕਾਫੀ ਪਰੇਸ਼ਾਨ ਹਨ ਅਤੇ ਪ੍ਰਸਾਸ਼ਨ ਤੋਂ ਜਲਦ ਤੋਂ ਜਲਦ ਪੱਕਾ ਬਨੰ ਬਣਾਉਣ ਦੀ ਮੰਗ ਕੀਤੀ ਸੀ ਤਾਂ ਜੋ ਉਨ੍ਹਾਂ ਦੀਆ ਕੀਮਤੀ ਜਮੀਨਾਂ ਦਾ ਬਚਾਵ ਹੋ ਸਕੇ। 

ਖਬਰ ਤੋਂ ਬਾਅਦ ਪ੍ਰਸਾਸ਼ਨ ਹਰਕਤ ਵਿੱਚ ਆਇਆ ਅਤੇ ਅੱਜ ਮਾਈਨਿੰਗ ਵਿਭਾਗ ਦਾ ਜੇਈ ਮਿੱਟੀ ਦੀਆ ਬੋਰੀਆਂ ਦੇ ਨਾਲ ਲੇਬਰ ਨੂੰ ਲੈਕੇ ਕੇ ਮੌਕੇ ਤੇ ਪਹੁੰਚਿਆ। ਜਿਥੋਂ ਬਨੰ ਧਸਿਆ ਸੀ ਉਥੇ ਬੰਨ ਟੁਟੇ ਹੁਏ ਪਾਸੇ ਖੁਦ ਜਾ ਕੇ ਕੱਮ ਸ਼ੁਰੂ ਕਰਵਾਇਆ ਅਤੇ ਕਿਹਾ ਕਿ ਅੱਜ ਨਹੀਂ ਤਾ ਕੱਲ ਤੱਕ ਕੱਮ ਪੂਰਾ ਕਰ ਲਿਆ ਜਾਵੇਗਾ।

ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਅੱਜ ਸਵਾ ਨਦੀ ਅਤੇ ਸਤਲੁਜ ਦਰਿਆ ਵਿਚ ਵਾਧੂ ਪਾਣੀ ਆਉਣ ਕਰਕੇ ਦਰਿਆ ਪੂਰੇ ਉਫਾਨ ਪਰ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਹਰ ਸਮੇਂ ਖਤਰਾ ਬਣਿਆ ਰਹਿੰਦਾ ਹੈ ਅਤੇ ਡਰ ਸਤਾਉਂਦਾ ਹੈ। ਉਨ੍ਹਾਂ ਨੇ DC ਰੂਪਨਗਰ ਤੋਂ ਫੰਡ ਜਾਰੀ ਕਰ ਪੱਕਾ ਬਨੰ ਬਣਾਉਣ ਦੀ ਅਪੀਲ ਵੀ ਕੀਤੀ।