ਪੰਜਾਬ : Shri Akal Takht Sahib ਦੇ ਹੈਡ ਗ੍ਰੰਥੀ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਪਰੋਲ ਦਿੱਤੇ ਜਾਣ 'ਤੇ ਆਇਆ ਬਿਆਨ, ਦੇਖੋ ਵੀਡਿਓ

ਪੰਜਾਬ : Shri Akal Takht Sahib  ਦੇ ਹੈਡ ਗ੍ਰੰਥੀ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਪਰੋਲ ਦਿੱਤੇ ਜਾਣ 'ਤੇ ਆਇਆ ਬਿਆਨ, ਦੇਖੋ ਵੀਡਿਓ

ਅੰਮ੍ਰਿਤਸਰ : ਸ਼੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਨੇ ਰਾਮ ਰਹੀਮ ਨੂੰ ਫ਼ਿਰ 50 ਦਿਨ ਦੀ ਪਰੋਲ ਤੇ ਬਾਹਰ ਭੇਜਣ ਦੇ ਮਾਮਲੇ ਤੇ ਬੋਲਦੇ ਹੋਏ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਵਾਰ ਵਾਰ ਘੱਟ ਗਿਣਤੀ ਕੌਮਾਂ ਦੇ ਨਾਲ ਬਹੁਤ ਧੱਕਾ ਹੁੰਦਾ। ਸਿੱਖਾਂ ਦੇ ਨਾਲ ਖਾਸ ਕਰਕੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਸਰਕਾਰਾਂ ਧੱਕਾ ਕਰਦਿਆ ਹਨ। ਕਿਉਂਕਿ ਬੰਦੀ ਸਿੱਖਾਂ ਜਿਹੜੇ ਆਪਣੀਆਂ ਸਜਾਵਾਂ ਪੂਰਿਆ ਕਰ ਚੁੱਕੇ ਹਨ। ਉਸ ਤੋਂ ਬਾਅਦ ਵਿੱਚ ਵੀ ਛੱਡਣ ਤੋਂ ਇਹਨਾਂ ਨੂੰ ਡਰ ਲੱਗਦਾ। ਪਰ ਜਿੱਥੇ ਗੱਲ ਆਉਂਦੀ ਉਹ ਝੂਠੇ ਡੇਰੇ ਵਾਲ਼ੇ ਸਾਧ ਦੀ ਰਾਮ ਰਹੀਮ ਦੀ ਉਹਨੂੰ ਬਾਰ ਬਾਰ ਪਰੋਲ ਤੇ ਬਾਹਰ ਭੇਜ ਕੇ ਸਿੱਖਾਂ ਨੂੰ ਕਹਿ ਲਓ ਜਾਂ ਘੱਟ ਗਿਣਤੀ ਹੋਰ ਧਰਮੀ ਲੋਕ ਜਿਹੜੇ ਨੇ ਉਹ ਹਿੰਦੂਆਂ ਵਿੱਚ ਮੁਸਲਮਾਨਾਂ ਵਿੱਚ ਵੀ ਜਿਹੜੇ ਹੁਣ ਵੱਖ ਵੱਖ ਵਰਗਾਂ ਦੇ ਲੋਕ ਉਹਨਾਂ ਨੂੰ ਛਡਾਇਆ ਜਾਂਦਾ। ਜਦੋਂ ਕਿ ਉਹਦਾ ਸਾਰਿਆਂ ਨੂੰ ਪਤਾ ਉਸਨੇ ਅੱਜ ਤੱਕ ਕੀ ਕੁਝ ਕੀਤਾ। ਪਰ ਗੁਰੂ ਕੇ ਸਿੱਖ ਜਿਹੜੇ ਨੇ ਜਿਹੜੀ ਕੌਮ ਸਰਬੱਤ ਦਾ ਭਲਾ ਮੰਗਦੇ ਹਨ, ਉਹਦੇ ਨਾਲ ਧਰੋਹ ਕੀਤਾ ਜਾਂਦਾ।

ਉਹਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾਂਦਾ ਤੇ ਇਹੋ ਜਿਹੇ ਜਿਹੜੇ ਉਹਨਾਂ ਨੂੰ ਬਾਰ ਬਾਰ ਜਿਹੜਾ ਬਾਹਰ ਪਰੋਲ ਤੇ ਬਾਹਰ ਕੱਢਿਆ ਜਾਂਦਾ। ਇਹਨਾਂ ਸਰਕਾਰ ਨੂੰ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਹੈ। ਕਿਉਂਕਿ ਆਪ ਹੀ ਸਰਕਾਰਾ ਮਾਹੌਲ ਵਿਗਾੜਿਦਿਆਂ ਹਨ। ਇਸ ਕਰਕੇ ਸਾਰਿਆਂ ਦੇ ਨਾਲ ਬਰਾਬਰਤਾ ਹੋਣੀ ਚਾਹੀਦੀ ਆ ਤੇ ਬੰਦੀ ਸਿੱਖ ਵੀ ਜਿਹੜੇ ਗੁਰੂ ਕੇ ਸਿੱਖਾਂ ਨੂੰ ਰਿਹਾ ਕਰਨ। ਉਹ ਵੀ ਆਪਣੇ ਪਰਿਵਾਰਾਂ ਵਿੱਚ ਆਉਣ। ਜਿਨਾਂ ਨੇ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਸ਼ਹਾਦਤਾਂ ਦਿੱਤੀਆਂ, ਕਾਲੇ ਪਾਣੀ, ਫਾਂਸੀਆਂ ਦੇ ਰੱਸੇ ਚੁੰਮੇ। ਉਹ ਸਜਾਵਾਂ ਵੀ ਹੋਈਆਂ ਤੇ ਉਹਨਾਂ ਦੀਆਂ ਜਾਇਦਾਦਾਂ ਪ੍ਰੋਪਰਟੀਆਂ ਸੀਲ ਹੋਈਆਂ। ਉਹਨਾਂ ਦੇ ਨਾਲ ਉਸ ਸਮੇ ਤੋਂ ਧੱਕਾ ਹੋ ਰਿਹਾ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਕੌਮ ਦੇ ਅੰਦਰ ਏਕਤਾ ਇਤਫ਼ਾਕ ਬਖਸ਼ਣ। ਜਿਹੜੀ ਕੌਮ ਹੈ ਇੱਕ ਪਲੇਟ ਫਾਰਮ ਤੇ ਇਕੱਠੀ ਹੋ ਕੇ ਆਪਣੇ ਜਿਹੜੇ ਹੱਕ ਲੈਣ ਤੇ ਜਿਹੜੇ ਧੱਕਾ ਹੁੰਦਾ ਜਿਹੜੀ ਬੇਇਨਸਾਫ਼ੀ ਹੁੰਦੀ ਹੈ ਉਹਦੇ ਵਾਸਤੇ ਆਵਾਜ਼ ਬੁਲੰਦ ਕਰਨ।