ਪੰਜਾਬ : ਕਿਸਾਨ ਜਥੇਬੰਦੀਆਂ ਦੇ ਹੱਕ 'ਚ ਉਤਰੀ ਕਾਂਗਰਸ ਪਾਰਟੀ, ਦੇਖੋ ਵੀਡੀਓ

ਪੰਜਾਬ : ਕਿਸਾਨ ਜਥੇਬੰਦੀਆਂ ਦੇ ਹੱਕ 'ਚ ਉਤਰੀ ਕਾਂਗਰਸ ਪਾਰਟੀ, ਦੇਖੋ ਵੀਡੀਓ

ਅੰਮ੍ਰਿਤਸਰ : ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਟਰੈਕਟਰ ਮਾਰਚ ਕੱਢ ਕੇ ਅਸੀਂ ਸੰਦੇਸ਼ ਦਵਾਂਗੇ ਕਿ ਸਭ ਲੋਕ ਇਕੱਠਾ ਹੋਣ ਜੇਕਰ ਕਿਸਾਨ ਖੁਸ਼ ਨਹੀਂ ਰਹੇਗਾ ਤੇ ਪੰਜਾਬ ਵੀ ਖੁਸ਼ਹਾਲ ਨਹੀਂ ਰਹੇਗਾ। ਟਰੈਕਟਰ ਮਾਰਚ ਰਾਹੀਂ ਅਸੀਂ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਦਾ ਹਰ ਵਿਅਕਤੀ ਇਸ ਸਮੇਂ ਕਿਸਾਨਾਂ ਦੇ ਨਾਲ ਖੜਾ ਹੈ। ਕਿਹਾ ਅੱਜ ਪਿੰਡਾਂ ਦੇ ਵਿੱਚ ਘੱਟੋ ਘੱਟ 40 ਤੋਂ 50 ਪਿੰਡਾਂ ਦੇ ਵਿੱਚ ਬਟਾਲਾ ਤੱਕ ਟਰੈਕਟਰ ਮਾਰਚ ਕੱਢਿਆ ਜਾਵੇਗਾ। ਉਹਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਅਸੀਂ ਸਾਰੇ ਇਕੱਠੇ ਹਾਂ। ਰਾਜਾ ਵੜਿੰਗ ਨੇ ਕਿਹਾ ਕਿ ਅਮਿਤ ਸ਼ਾਹ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਡਰਾ ਧਮਕਾ ਕੇ ਰੱਖਿਆ ਹੋਇਆ ਹੈ। ਉਹਨਾਂ ਕਿਹਾ ਕਿ ਇੰਜ ਲੱਗ ਰਿਹਾ ਜਿਸ ਤਰ੍ਹਾਂ ਭਗਵੰਤ ਮਾਨ ਨੇ ਕੇਂਦਰ ਅੱਗੇ ਆਪਣੇ ਘੁਟਨੇ ਟੇਕ ਦਿੱਤੇ ਹਨ। ਅੱਥਰੂ ਗੈਸ ਦੀ ਆੜ ਵਿੱਚ ਗੋਲੀਆਂ ਚਲਾਈਆਂ ਜਾ ਰਹੀਆਂ ਹਨ।

ਜਿਸ ਵਿੱਚ ਕਿਸਾਨ ਵੀ ਸਾਡਾ ਸ਼ਹੀਦ ਹੋ ਗਿਆ ਹੈ ਇਕ ਕਿਸਾਨ ਨੂੰ ਚੁੱਕ ਕੇ ਲੈ ਗਏ ਜਿਸ ਤੇ ਬਹੁਤ ਤਸ਼ੱਦਦ ਢਾਇਆ ਗਿਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਮੂਖ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੀ ਹੈ ਕਈ ਕਿਸਾਨ ਜ਼ਖਮੀ ਹੋਏ ਪਏ ਹਨ ਕਈਆਂ ਦੀਆਂ ਲੱਤਾਂ ਬਾਵਾਂ ਟੁੱਟ ਗਈਆਂ ਹਨ। ਕਈ ਸ਼ਹੀਦ ਹੋ ਚੁੱਕੇ ਹਨ। ਪਰ ਕਿਸੇ ਦੇ ਖਿਲਾਫ ਵੀ ਐਫਆਈਆਰ ਦਰਜ ਨਹੀਂ ਕੀਤੀ ਜਾ ਰਹੀ। ਹੁਣ ਨਵੀਂ ਕਹਾਣੀ ਬਣਾ ਦਿੱਤੀ ਗਈ ਕਿ ਇਹ ਹਰਿਆਣਾ ਦੀ ਹੱਦ ਵਿੱਚ ਹਰਿਆਣਾ ਸਰਕਾਰ ਵੱਲੋਂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਪੰਜਾਬ ਦਾ ਬੰਦਾ ਕਲਕੱਤਾ ਜਾ ਕੇ ਮਰ ਜਾਏ ਤੇ ਉਸ ਦਾ ਕੋਈ ਕਲਕੱਤਾ ਵਿੱਚ ਮਰਡਰ ਕਰ ਜਾਵੇ ਤੇ ਉਸ ਤੇ ਐਫਆਈਆ ਦਰਜ ਨਹੀਂ ਕੀਤੀ ਜਾਵੇਗੀ। 

ਉਹਨਾਂ ਵੱਲੋਂ ਇਕ ਕਰੋੜ ਰੁਪਆ ਸ਼ਹੀਦ ਕਿਸਾਨ ਨੂੰ ਦਿੱਤਾ ਜਾ ਰਿਹਾ ਹੈ ਇੱਕ ਕਰੋੜ ਰੁਪਏ ਦੇ ਨਾਲ ਸ਼ਹੀਦ ਕਿਸਾਨ ਵਾਪਸ ਥੋੜਾ ਆਵੇਗਾ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਤੇ ਖਾਲਿਸਤਾਨੀ ਕਿਹਾ ਜਾ ਰਿਹਾ।

ਇੱਕ ਆਈਪੀਐਸ ਅਫਸਰ ਕਲਕੱਤਾ ਦੇ ਵਿੱਚ ਬੀਜੇਪੀ ਜੇ ਕਾਰੇਕਰਤਾ ਨੂੰ ਰੋਕਣ ਦੀ ਕੋਸ਼ਿਸ਼ ਤੇ ਉਸ ਨੂੰ ਖਾਲਿਸਤਾਨੀ ਕਿਹਾ ਗਿਆ ਇਸਦੀ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ ਕਿਹਾ ਇਹ ਭਾਜਪਾ ਦੀ ਸ਼ੁਰੂ ਤੋਂ ਹੀ ਰਾਜਨੀਤੀ ਰਹੀ ਹੈ। ਚੰਡੀਗੜ੍ਹ ਵਿੱਚ ਵੀ ਬੀਜੇਪੀ ਵੱਲੋਂ ਕੌਂਸਲਰ ਖਰੀਦ ਕੇ ਆਪਣਾ ਮਿਹਰ ਬਣਾਇਆ ਗਿਆ ਸੀ ਸੁਪਰੀਮ ਕੋਰਟ ਵੱਲੋਂ ਫਿਰ ਭਾਜਪਾ ਨੂੰ ਠੋਕ ਕੇ ਜਵਾਬ ਦਿੱਤਾ ਗਿਆ ਦੁਬਾਰਾ ਉਥੋਂ ਦਾ ਸਾਂਝਾ ਮੇਅਰ ਬਣਾਇਆ ਗਿਆ। ਰਾਜਾ ਵੜਿੰਗ ਨੇ ਕਿਹਾ ਕਿ ਜਿਹੜਾ ਵੀ ਕਾਂਗਰਸ ਦਾ ਝੰਡਾ ਲਗਾਉਂਦਾ ਹੈ ਉਸ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਉਸ ਨੂੰ ਕਿਹਾ ਜਾ ਰਿਹਾ ਤੈਨੂੰ ਜੇਲ ਦੇਣ ਤੇ ਧੱਕ ਦਾਂ ਗਏ ਸਰਪੰਚਾਂ ਨੂੰ ਬਲੈਕ ਪੰਚਾਇਤਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ।