ਨੋਟ 'ਤੇ ਲਿਖ ਕੇ ਧਾਰਮਿਕ ਆਗੂ ਤੋਂ ਮੰਗੀ 5 ਕਰੋੜ ਰੁਪਏ ਦੀ ਫਿਰੌਤੀ, ਦੇਖੋ ਵੀਡੀਓ

ਨੋਟ 'ਤੇ ਲਿਖ ਕੇ ਧਾਰਮਿਕ ਆਗੂ ਤੋਂ ਮੰਗੀ 5 ਕਰੋੜ ਰੁਪਏ ਦੀ ਫਿਰੌਤੀ, ਦੇਖੋ ਵੀਡੀਓ

ਨਾ ਦੇਣ 'ਤੇ ਜਾਨੋਂ ਮਾਰਨ ਦੀ ਦਿੱਤੀ ਧਮਕੀ

ਅੰਮ੍ਰਿਤਸਰ : ਛੇਹਰਟਾ ਥਾਣੇ ਅਧੀਨ ਘੰਨੂਪੁਰ ਕਾਲੇ ਰੋਡ ਸਥਿਤ ਸ਼੍ਰੀ ਰਾਮ ਬਾਲਾਜੀ ਧਾਮ ਮੰਦਰ ਦੇ ਮੁੱਖ ਸੰਚਾਲਕ ਸ਼੍ਰੀਸ਼੍ਰੀ 1008 ਮਹਾਮੰਡਲੇਸ਼ਵਰ ਅਸ਼ਨੀਲ ਜੀ ਮਹਾਰਾਜ ਤੋਂ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ। ਪਾਕਿਸਤਾਨ ਦੇ 100 ਰੁਪਏ ਦੇ ਨੋਟ 'ਤੇ ਲਿਖ ਕੇ ਇਹ ਮੰਗ ਕੀਤੀ ਗਈ ਹੈ। ਇਹ ਨੋਟ ਕਿਸੇ ਨੇ ਮੰਦਰ 'ਚ ਲਗਾਈ ਗਈ ਗੋਲਕ 'ਚ ਪਾਇਆ ਸੀ। ਜਦੋਂ ਮੰਦਰ ਦੀ ਗੋਲਕ ਖੋਲ੍ਹੀ ਗਈ ਤਾਂ ਉਸ ਵਿੱਚੋਂ ਇਹ ਨੋਟ ਬਰਾਮਦ ਹੋਇਆ। ਨੋਟ 'ਤੇ ਲਿਖਿਆ ਹੈ ਕਿ ਬਾਬਾ ਸੁਨੀਲ ਤੈਨੂੰ ਕਈ ਬਾਰ ਕਹਿ ਦਿੱਤਾ, ਪਰ ਤੂ ਮੰਨਿਆ ਨਹੀਂ, 5 ਕਰੋੜ ਤਿਆਰ ਰੱਖੀਂ, ਨਈ ਤਾਂ ਤੇਰੇ ਤੇ ਗੱਡੀ ਚਾੜ੍ਹ ਦਿਆਂਗੇ।

ਫਿਲਹਾਲ ਥਾਣਾ ਛੇਹਰਟਾ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ, ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅਸ਼ਨੀਲ ਜੀ ਮਹਾਰਾਜ ਨੂੰ ਪਹਿਲਾਂ ਵੀ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। 4 ਨਵੰਬਰ 2022 ਨੂੰ 10 ਰੁਪਏ ਦੇ ਨੋਟ 'ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਪਿਛਲੇ ਸਾਲ ਦੀਵਾਲੀ ਦੇ ਆਸ-ਪਾਸ 100 ਰੁਪਏ ਦੇ ਨੋਟ 'ਤੇ ਧਮਕੀ ਮਿਲੀ ਸੀ।