ਪੰਜਾਬ : ਟੈਟ ਦੇ ਪੇਪਰ ਦੇ ਉੱਤਰ ਹੋਏ ਲੀਕ, ਵਿਰੋਧੀ ਧਿਰ ਨੇ ਉਠਾਏ ਸਵਾਲ

ਪੰਜਾਬ : ਟੈਟ ਦੇ ਪੇਪਰ ਦੇ ਉੱਤਰ ਹੋਏ ਲੀਕ, ਵਿਰੋਧੀ ਧਿਰ ਨੇ ਉਠਾਏ ਸਵਾਲ

ਚੰਡੀਗੜ੍ਹ: ਐਤਵਾਰ ਨੂੰ ਸੂਬੇ ਭਰ ਵਿਚ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (ਪੀ.ਐਸ.ਟੀ.ਈ.ਟੀ.) ਦੀ ਹੋਈ ਪ੍ਰੀਖਿਆ ਵਿਵਾਦਾਂ ਵਿਚ ਘਿਰ ਗਈ ਹੈ। ਕਿੳਂਕਿ ਦੋਸ਼ ਹੈ ਕਿ, ਪੇਪਰਪ ਵਿਚ ਉੱਤਰ ਪਹਿਲੋਂ ਹੀ ਲੀਕ ਕਰ ਦਿੱਤਾ ਗਿਆ।

ਬੀਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਦਾ ਵਫ਼ਦ ਵੱਲੋਂ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ, ਮਾਸਟਰ ਕੇਡਰ ਦੇ ਸਮਾਜਿਕ ਸਿੱਖਿਆ ਵਿਸ਼ੇ ਦੀ ਪ੍ਰੀਖਿਆ ਵਿਚ ਚਾਰ ਪ੍ਰਕਾਰ ਦੇ ਪੇਪਰ ਪਾਏ ਗਏ ਸਨ, ਜਿਨ੍ਹਾਂ ਵਿਚ ਏ,ਬੀ,ਸੀ ਅਤੇ ਡੀ ਸਨ।

ਕੁੱਲ 60 ਸਲਾਵਾਂ ਵਾਸਤੇ ਹਰੇਕ ਸਵਾਲ ਦੇ ਉੱਤਰ ਲਈ ਚਾਰ-ਚਾਰ ਵਿਕਲਪ ਦਿੱਤੇ ਗਏ ਸਨ, ਜਿਨ੍ਹਾਂ ਵਿਚੋਂ ਉਮੀਦਵਾਰ ਨੇ ਉੱਤਰ ਟਿੱਕ ਕਰਨਾ ਸੀ ਕਿ, ਕਿਹੜਾ ਉੱਤਰ ਸਹੀ ਹੈ, ਪਰ ਹੈਰਾਨੀ ਤਾਂ ਉਦੋਂ ਹੋਈ ਜਦੋਂ ਪੇਪਰ ਤੇ ਪਹਿਲਾਂ ਹੀ ਸਹੀ ਉੱਤਰ ਗੂੜਾ ਕੀਤਾ ਹੋਇਆ ਸੀ ਜਾਂ ਫਿਰ ਕਹਿ ਲਓ ਸਹੀ ਉੱਤਰ ਹਾਈਲਾਈਟ ਕੀਤਾ ਹੋਇਆ ਸੀ। ਇਸ ਮਾਮਲੇ ਵਿਚ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਨੇ ਸਰਕਾਰ ਤੇ ਸੁਆਲ ਵੀ ਚੁੱਕੇ ਹਨ।