ਪੰਜਾਬ : ਮਰਿਆ ਸਮਝਿਆ ਬੰਦਾ 12 ਸਾਲ ਬਾਅਦ ਘਰ ਪਰਤਿਆ, ਦੇਖੋ ਵੀਡਿਓ

ਪੰਜਾਬ : ਮਰਿਆ ਸਮਝਿਆ ਬੰਦਾ 12 ਸਾਲ ਬਾਅਦ ਘਰ ਪਰਤਿਆ, ਦੇਖੋ ਵੀਡਿਓ

ਬਟਾਲਾ : ਜਿਸ ਬੰਦੇ ਨੂੰ ਮਰਿਆ ਸਮਝਿਆ ਲਿਆ ਹੋਵੇ ਅਤੇ ਉਹ 12 ਸਾਲ ਬਾਅਦ ਆਪਣੇ ਘਰ ਵਾਪਿਸ ਆ ਜਾਵੇ ਤਾਂ ਪਰਿਵਾਰ ਚ ਕੀ ਮਾਹੌਲ ਬਣ ਜਾਵੇਗਾ ਇਸਦਾ ਤੁਸੀਂ ਸਹਿਜੇ ਹੀ ਅੰਦਾਜਾ ਲਗਾ ਸਕਦੇ ਹੋ। ਐਸਾ ਹੀ ਕੁਝ ਹੋਇਆ ਬਟਾਲਾ ਦੇ ਪਿੰਡ ਮੁਲਿਆਵਾਲ ਦੇ ਪੂਰਨ ਸਿੰਘ ਦੇ ਪਰਿਵਾਰ ਨਾਲ, ਪੂਰਨ ਸਿੰਘ ਦਾ ਭਰਾ ਰੂਪ ਸਿੰਘ ਜੋ 12 ਸਾਲ ਪਹਿਲਾਂ ਘਰੋਂ ਅਚਾਨਕ ਕੀਤੇ ਚਲਾ ਗਿਆ। ਪਰਿਵਾਰ ਨੇ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਪਰ ਰੂਪ ਸਿੰਘ ਨਾ ਮਿਲਿਆ ਤੇ ਪਰਿਵਾਰ ਨੇ ਸਮੇ ਅਨੁਸਾਰ ਮੰਨ ਲਿਆ ਕੇ ਸ਼ਾਇਦ ਰੂਪ ਸਿੰਘ ਇਸ ਜਹਾਨ ਤੋਂ ਹੀ ਰੁਖਸਤ ਹੋ ਗਿਆ ਹੈ। ਪਰ ਜਦੋ ਇਕ ਸਮਾਜ ਸੇਵੀ ਨੇ ਰੂਪ ਸਿੰਘ ਨੂੰ ਲਭਕੇ 12 ਸਾਲ ਬਾਅਦ ਪਰਿਵਾਰ ਹਵਾਲੇ ਕੀਤਾ ਤਾਂ ਪਰਿਵਾਰ ਦੇ ਮੈਂਬਰਾਂ ਦੀਆਂ ਅੱਖਾਂ ਭਰ ਆਈਆਂ ਅਤੇ ਖੁਸ਼ੀਆਂ ਸੰਭਾਲੀਆ ਨਹੀਂ ਸਨ ਜਾ ਰਹੀਆਂ

ਸਮਾਜ ਸੇਵੀ ਕੁੱਕੂਪਾਲ ਸਿੰਘ ਨੇ ਦੱਸਿਆ ਕਿ ਅਮ੍ਰਿਤਸਰ ਦੀ ਸਮਾਜ ਸੇਵੀ ਸੰਸਥਾ ਆਸਰਾ ਫਾਊਂਡੇਸ਼ਨ ਦੇ ਵਲੋਂ ਰੂਪ ਸਿੰਘ ਦੀ ਵੀਡੀਓ ਵਾਇਰਲ ਕੀਤੀ ਗਈ ਸੀ ਕਿ ਰੂਪ ਸਿੰਘ ਓਹਨਾ ਦੇ ਕੋਲ ਹੈ ਅਤੇ ਇਸਦਾ ਇਲਾਜ ਚਲ ਰਿਹਾ ਹੈ ਅਗਰ ਕੋਈ ਇਸਦੇ ਪਰਿਵਾਰ ਦਾ ਪਤਾ ਲਗਾ ਸਕੇ ਤਾਂ ਰੂਪ ਸਿੰਘ ਨਾਲ ਮਿਲਾ ਦਿੱਤਾ ਜਾਵੇ। ਉਸ ਵੀਡੀਓ ਤੋਂ ਬਾਅਦ ਕੁੱਕੂਪਾਲ ਸਿੰਘ ਨੇ ਕਿਹਾ ਕਿ ਮੇਰੇ ਵਲੋਂ ਵੀਡੀਓ ਸਹਾਰੇ ਇਸਦੇ ਪਰਿਵਾਰ ਨੂੰ ਲੱਭਣਾ ਸ਼ੁਰੂ ਕੀਤਾ ਤਾਂ ਪਤਾ ਚਲਿਆ ਕੇ ਰੂਪ ਸਿੰਘ ਪਿੰਡ ਮੁਲਿਆਵਾਲ ਦਾ ਰਹਿਣ ਵਾਲਾ ਹੈ ਫਿਰ ਰੂਪ ਸਿੰਘ ਦੇ ਪਰਿਵਾਰ ਨਾਲ ਰਾਬਤਾ ਕਾਇਮ ਕਰਦੇ ਹੋਏ ਰੂਪ ਸਿੰਘ ਨੂੰ ਉਸਦੇ ਪਰਿਵਾਰ ਨਾਲ ਮਿਲਾ ਦਿੱਤਾ।

ਓਥੇ ਹੀ ਰੁਪ ਸਿੰਘ ਜਿਸਦੀ ਦਿਮਾਗੀ ਹਾਲਾਤ ਵਿਗੜ ਗਈ ਸੀ ਪਰ ਇਲਾਜ ਤੋਂ ਬਾਅਦ ਹੁਣ ਠੀਕ ਹੈ। ਰੂਪ ਸਿੰਘ ਵੀ ਆਪਣੇ ਪਰਿਵਾਰ ਨੂੰ ਮਿਲਕੇ ਖੁਸ਼ ਦਿਖਾਈ ਦਿੱਤਾ ਅਤੇ ਰੁਪ ਸਿੰਘ ਦੇ ਭਰਾ ਪੂਰਨ ਸਿੰਘ ਅਤੇ ਭਰਜਾਈ ਸੁਰਿੰਦਰ ਕੌਰ ਦੀਆਂ ਅੱਖਾਂ ਵਿੱਚ ਅਥਰੂ ਅਤੇ ਚੇਹਰੇ ਤੇ ਖੁਸ਼ੀ ਸਾਫ ਤੋਰ ਤੇ ਗਵਾਹੀ ਭਰ ਰਹੇ ਸੀ ਕਿ ਉਹਨਾਂ ਨੂੰ ਰੂਪ ਸਿੰਘ ਨਾਲ ਮਿਲਕੇ ਕਿੰਨੀ ਖੁਸ਼ੀ ਹੋ ਰਹੀ ਸੀ। ਓਹਨਾ ਕਿਹਾ ਕਿ ਪਰਮਾਤਮਾ ਦਾ ਸ਼ੁਕਰ ਹੈ ਕੇ ਉਸ ਦੀ ਕਿਰਪਾ ਨਾਲ ਰੂਪ ਸਿੰਘ ਸਾਨੂੰ ਮਿਲ ਗਿਆ ਨਹੀਂ ਤਾਂ ਅਸੀਂ ਆਸ ਲਾਹ ਚੁੱਕੇ ਸੀ।