ਪੰਜਾਬ: ADGP ਦੀ ਅਗੁਵਾਈ 'ਚ 1300 ਤੋਂ ਵਧ ਮੁਲਾਜਮਾਂ ਨੇ ਕੀਤੀ ਚੈਕਿਂਗ, ਦੇਖੋ ਵੀਡਿਓ

ਪੰਜਾਬ: ADGP ਦੀ ਅਗੁਵਾਈ 'ਚ 1300 ਤੋਂ ਵਧ ਮੁਲਾਜਮਾਂ ਨੇ ਕੀਤੀ ਚੈਕਿਂਗ, ਦੇਖੋ ਵੀਡਿਓ

ਫਿਰੋਜ਼ਪੁਰ : ਪੰਜਾਬ ਭਰ ਵਿੱਚ ਨਸ਼ੇ ਖਿਲਾਫ ਵਡੀ ਗਈ ਮੁਹਿੰਮ ਦੇ ਤਹਿਤ ਫਿਰੋਜ਼ਪੁਰ ਅਤੇ ਫਾਜ਼ਿਲਕਾ ਵਿੱਚ ਅੱਜ ਪੰਜਾਬ ਦੇ ਏਡੀਜੀਪੀ ਲਾ ਐਂਡ ਆਡਰ ਦੀ ਅਗਵਾਈ ਹੇਠ ਫਿਰੋਜ਼ਪੁਰ ਅਤੇ ਫਾਜ਼ਿਲਕਾ ਵਿੱਚ 1300 ਤੋਂ ਵੱਧ ਪੁਲਿਸ ਕਰਮਚਾਰੀਆਂ ਵੱਲੋਂ ਸਰਚ ਅਪ੍ਰੇਸ਼ਨ ਨੂੰ ਅੰਜ਼ਾਮ ਦਿੱਤਾ ਗਿਆ। ਇਸ ਮੌਕੇ ਫਿਰੋਜ਼ਪੁਰ ਰੇਂਜ ਦੇ ਆਈਜੀ ਅਤੇ ਐਸਐਸਪੀ ਫਿਰੋਜਪੁਰ ਵੀ ਸ਼ਾਮਿਲ ਸਨ। ਏਡੀਜੀਪੀ ਨੇ ਕਿਹਾ ਕਿ ਦੋ ਜਿਲਿਆ ਵਿੱਚ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਨਾਲ ਨਸ਼ਾ ਤਸਕਰਾਂ ਵਿੱਚ ਡਰ ਦਾ ਮਾਹੌਲ ਹੋਵੇਗਾ ਉੱਥੇ ਹੀ ਨਸ਼ਾ ਤਸਕਰਾਂ ਦਿਆਂ ਗਤੀਵਿਧੀਆਂ ਵਿੱਚ ਵੀ ਕਮੀ ਆਏਗੀ। ਉਹਨਾਂ ਨੇਂ ਕਿਹਾ ਕਿ ਦੋਨਾਂ ਜਿਲ੍ਹਿਆਂ ਵਿੱਚ 24-24 ਹੌਟ ਸਪੋਟ ਅਡੰਟੀਫਾਈ ਕੀਤੇ ਗਏ ਹਨ। ਜਿਨ੍ਹਾਂ ਵਿੱਚ ਸਪੈਸ਼ਲ ਤੌਰ ਤੇ ਚੈਕਿੰਗ ਕੀਤੀ ਜਾ ਰਹੀ ਹੈ।