ਪੰਜਾਬ : ਜਮੀਨ ਤੇ ਨਜਾਇਜ਼ ਉਸਾਰੀ ਦੇ ਚਲਦੇ ਨਗਰ ਨਿਗਮ ਦਾ ਚਲਿਆ ਪੀਲਾ ਪੰਜਾ, ਦੇਖੋ ਵੀਡਿਓ

ਪੰਜਾਬ  : ਜਮੀਨ ਤੇ ਨਜਾਇਜ਼ ਉਸਾਰੀ ਦੇ ਚਲਦੇ ਨਗਰ ਨਿਗਮ ਦਾ ਚਲਿਆ ਪੀਲਾ ਪੰਜਾ, ਦੇਖੋ ਵੀਡਿਓ

ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਦੇ ਨਜ਼ਦੀਕ ਇਤਿਹਾਸਿਕ ਹਾਥੀ ਖਾਨਾ ਦੀ ਜਗ੍ਹਾ ਤੇ ਚੱਲ ਰਹੀ ਨਜਾਇਜ਼ ਉਸਾਰੀ ਨੂੰ ਨਿਗਮ ਅਧਿਕਾਰੀਆਂ ਵੱਲੋਂ ਤੋੜ ਦਿੱਤਾ ਗਿਆ। ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਹਲਕਾ ਸੈਂਟਰਲ ਦੇ ਐਮਟੀਪੀ ਅਰੁਣ ਖੰਨਾ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਨਜ਼ਦੀਕ ਹਾਥੀ ਖਾਨਾ ਵਿਖੇ ਨਜਾਇਜ਼ ਉਸਾਰੀ ਕੀਤੀ ਜਾ ਰਹੀ ਹੈ। ਉਹਨਾਂ ਦੇ ਵਿਭਾਗ ਵੱਲੋਂ ਅਗਸਤ 2023 ਵਿੱਚ ਉਸਾਰੀ ਕਰ ਰਹੇ ਪ੍ਰਬੰਧਕਾਂ ਨੂੰ ਸਾਰੀਆਂ ਮਨਜ਼ੂਰੀਆਂ ਲੈਣ ਤਕ ਉਸਾਰੀ ਰੋਕਣ ਦੀ ਹਿਦਾਇਤ ਦਿਤੀ ਗਈ ਸੀ।

ਇਸ ਦੇ ਬਾਵਜੂਦ ਬਗੈਰ ਮਨਜੂਰੀ ਤੋ ਉਸਾਰੀ ਚੱਲ ਰਹੀ ਸੀ। ਉਸ ਉੱਤੇ ਕਾਰਵਾਈ ਕਰਦੇ ਹੋਏ, ਇਸ ਜਗਹਾ ਨੂੰ ਜਿੱਥੇ ਕਿ ਕਾਫੀ ਲੰਬੀ ਦੀਵਾਰ ਬਣਾ ਦਿੱਤੀ ਗਈ ਸੀ, ਉਸਨੂੰ ਢਾਹ ਦਿੱਤਾ ਗਿਆ ਹੈ। ਅਰੁਣ ਖੰਨਾ ਨੇ ਦੱਸਿਆ ਕਿ ਸ਼ਹਿਰ ਵਿੱਚ ਨਿਗਮ ਵੱਲੋਂ 103 ਨਜਾਇਜ਼ ਉਸਾਰੀਆਂ ਦੀ ਲਿਸਟ ਜਾਰੀ ਕੀਤੀ ਗਈ ਹੈ। ਕਿਸੇ ਵੀ ਨਜਾਇਜ਼ ਉਸਾਰੀ ਨੂੰ ਨਹੀਂ ਹੋਣ ਦਿੱਤਾ ਜਾਵੇਗਾ। ਅਜਿਹਾ ਉਹਨਾਂ ਵੱਲੋਂ ਦਾਅਵਾ ਕੀਤਾ ਗਿਆ ਹੈ।