ਪੰਜਾਬ : ਪੁਲਿਸ ਵੱਲੋਂ ਨਸ਼ਾ ਤਸਕਰ ਦੀ ਪ੍ਰਾਪਰਟੀ ਕੀਤੀ ਗਈ ਫ੍ਰਿਜ, ਦੇਖੋ ਵੀਡਿਓ

ਪੰਜਾਬ : ਪੁਲਿਸ ਵੱਲੋਂ ਨਸ਼ਾ ਤਸਕਰ ਦੀ ਪ੍ਰਾਪਰਟੀ ਕੀਤੀ ਗਈ ਫ੍ਰਿਜ, ਦੇਖੋ ਵੀਡਿਓ

ਫ਼ਿਰੋਜ਼ਪੁਰ :  ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਪਰ ਪੂਰੀ ਤਰਾਂ ਠੱਲ ਪਾਉਣ ਲਈ ਹਰ ਸੰਭਵ ਕੋਸ਼ਿਸ ਕੀਤੀ ਜਾ ਰਹੀ ਹੈ। ਜਿਲ੍ਹਾ ਪੁਲਿਸ ਵੱਲੋਂ ਇੱਕ ਹੋਰ ਨਸ਼ਾ ਤਸਕਰ ਵੱਲੋਂ ਐਨਡੀਪੀਐਸ ਐਕਟ 1985 ਤਹਿਤ ਪਾਬੰਦੀ ਸ਼ੁਦਾ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਕੇ ਬਣਾਈ ਗਈ ਜਇਦਾਦ ਨੂੰ ਫ੍ਰਿਜ ਕੀਤਾ ਹੈ। ਰਣਧੀਰ ਕੁਮਾਰ ਕਪਤਾਨ ਪੁਲਿਸ ਨੇ ਦੱਸਿਆ ਕਿ ਪੁਲਿਸ ਵੱਲੋਂ ਗੁਰਭੇਜ ਸਿੰਘ ਤੋਂ 3 ਕਿਲੋ 666 ਗ੍ਰਾਮ ਹੈਰੋਇਨ ਬਰਾਮਦ ਹੋਈ ਕੀਤੀ ਸੀ। ਇਸ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਮੁਕੱਦਮਾ ਅਦਾਲਤ ਵਿੱਚ ਚੱਲ ਰਿਹਾ ਹੈ ਨਸ਼ਾ ਤਸਕਰ ਗੁਰਭੇਜ ਸਿੰਘ ਉਰਫ ਭੇਜਾ ਵੱਲੋਂ ਆਪਣੇ ਅੱਤੇ ਆਪਣੇ ਪਰਿਵਾਰਕ ਮੈਬਰਾਂ ਦੇ ਨਾਮ ਪਰ ਪਿੰਡ ਨਿਜਾਮ ਵਾਲੇ ਵਿਖੇ ਨਸ਼ਾ ਵੇਚ ਕੇ ਬਣਾਇਆ 23.91 ਮਰਲਾ ਦਾ ਮਕਾਨ ਜਿਸ ਦੀ ਕੀਮਤ 26,24,000/- ਰੁਪਏ, ਮਹਿੰਦਰ ਕੌਰ ਪਤਨੀ ਆਤਮਾ ਸਿੰਘ ਦੀ ਪਿੰਡ ਨਿਜਾਮ ਵਾਲਾ ਵਿਖੇ 16 ਕਨਾਲ ਜਮੀਨ ਜਿਸ ਦੀ ਕੀਮਤ 16,50,000/- ਰੁਪਏ ਹੈ।

ਮਹਿੰਦਰ ਕੌਰ ਪਤਨੀ ਆਤਮਾ ਸਿੰਘ ਦੀ ਪਿੰਡ ਨਿਜਾਮ ਵਾਲਾ ਵਿਖੇ 10 ਕਨਾਲ, 18 ਮਰਲੇ ਦੀ ਜਮੀਨ ਜਿਸ ਦੀ ਕੀਮਤ 11,24,062/- ਰੁਪਏ ਹੈ। ਮਹਿੰਦਰ ਕੌਰ ਪਤਨੀ ਆਤਮਾ ਸਿੰਘ ਦੀ ਪਿੰਡ ਨਿਜਾਮ ਵਾਲਾ ਵਿਖੇ 26 ਕਨਾਲ,18 ਮਰਲੇ ਜਮੀਨ ਜਿਸ ਦੀ ਕੀਮਤ 27,75,781/- ਰੁਪਏ ਹੈ। ਇਸ ਤਰਾਂ ਇਸ ਕੁੱਲ ਜਾਇਦਾਦ ਜੋਂ ਕਿ 81,73,843/- ਰੁਪਏ ਗੈਰ ਕਾਨੂੰਨੀ ਜਾਇਦਾਦ ਨੂੰ ਅ/ਧ 68-ਐਫ(2) ਐਨਡੀਪੀਐਸ ਐਕਟ 1985 ਤਹਿਤ ਫਰੀਜ਼ ਕੀਤਾ ਗਿਆ ਹੈ। ਇਹਨਾਂ ਹੁਕਮਾ ਨੂੰ ਫਿਰੋਜ਼ਪੁਰ ਪੁਲਸ ਵੱਲੋਂ ਫਰੀਜਿੰਗ ਦੇ ਹੁਕਮ ਫ੍ਰਿਜ ਕੀਤੇ ਗਏ ।

ਐਸਪੀ ਰਣਧੀਰ ਕੁਮਾਰ ਨੇ ਦੱਸਿਆ ਕਿ ਇਸ ਸਾਲ 2023 ਦੌਰਾਨ ਨਸ਼ਾ ਤਸਕਰਾ ਵੱਲੋਂ ਐਨਡੀਪੀਐਸ ਐਕਟ 1985 ਤਹਿਤ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਕੇ ਨਜਾਇਜ ਸਾਧਨਾਂ ਰਾਹੀ ਬਣਾਈ ਗਈ 18 ਕੇਸਾਂ ਦੀ ਕੁੱਲ 9,16,76,765/- ਰੁਪਏ ਦੀ ਗੈਰ ਕਾਨੂੰਨੀ ਜਾਇਦਾਦ ਨੂੰ ਫਰੀਜ਼ ਕਰਨ ਦੀ ਕਾਰਵਾਈ ਕੀਤੀ ਜਾ ਚੁੱਕੀ ਹੈ। ਜਿਸ ਕਰਕੇ ਸਬੰਧਿਤ ਨਸ਼ਾ ਤਸਕਰ ਹੁਣ ਇਸ ਗੈਰ-ਕਾਨੂੰਨੀ ਜਾਇਦਾਦ ਨੂੰ ਕਿਸੇ ਵੀ ਵਿਅਕਤੀ ਨੂੰ ਵੇਚ/ਟਰਾਂਸਫਰ ਨਹੀ ਕਰ ਸਕਦੇ। ਅੱਤੇ 12 ਨਸ਼ਾ ਤਸਕਰਾਂ ਦੀ ਗੈਰ ਕਾਨੂੰਨੀ ਜਾਇਦਾਦ ਦੇ ਫਰੀਜਿੰਗ ਆਰਡਰ ਅ/ਧ 68-ਐਫ ਐਨਡੀਪੀਐਸ ਐਕਟ 1985 ਤਹਿਤ ਤਿਆਰ ਕਰਕੇ ਕੰਪੀਟੈਂਟ ਅਥਾਰਿਟੀ ਨਵੀ ਦਿੱਲੀ ਪਾਸ ਭੇਜੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਨਸ਼ਿਆ ਵਿਰੁੱਧ ਕਾਰਵਾਈ ਕਰਦੇ ਹੋਏ 15 ਹੋਰ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਜਬਤ ਕਰਵਾਉਣ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।