ਪੰਜਾਬ : ਸਮੂਹ ਕਲੈਰੀਕਲ ਕਾਮਿਆਂ ਵੱਲੋਂ ਸਰਕਾਰ ਦੇ ਅੜੀਅਲ ਵਰਤੀਰੇ ਨੂੰ ਲੈ ਕੇ ਹੜਤਾਲ, ਦੇਖੋ ਵੀਡਿਓ

ਪੰਜਾਬ :  ਸਮੂਹ ਕਲੈਰੀਕਲ ਕਾਮਿਆਂ ਵੱਲੋਂ ਸਰਕਾਰ ਦੇ ਅੜੀਅਲ ਵਰਤੀਰੇ ਨੂੰ ਲੈ ਕੇ ਹੜਤਾਲ, ਦੇਖੋ ਵੀਡਿਓ

ਫਿਰੋਜ਼ਪੁਰ : ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਸਮੂਹ ਕਲੈਰੀਕਲ ਕਾਮਿਆਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਦੇ ਅੜੀਅਲ ਵਰਤੀਰੇ ਨੂੰ ਲੈ ਕੇ ਹੜਤਾਲ 28ਵੇਂ ਦਿਨ ਵਿੱਚ ਦਾਖਲ ਹੋ ਗਈ ਹੈ। ਪਰ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਵੱਲ ਅਜੇ ਤੱਕ ਕੋਈ ਧਿਆਨ ਨਹੀਂ ਦਿੱਤਾ ਗਿਆ। ਜਿਸ ਕਰਕੇ ਹੌਲੀ ਹੌਲੀ ਪੂਰੀਆਂ ਮੁਲਾਜ਼ਮ ਜਥੇਬੰਦੀਆਂ ਦਾ ਰੋਸ ਪੰਜਾਬ ਸਰਕਾਰ ਖਿਲਾਫ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਪੀ ਸੀਐਮ ਐਸ ਐਸੋਸੀਏਸ਼ਨ ਤੇ ਪੈਰਾ ਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਜ਼ਿਲਾ ਫਿਰੋਜ਼ਪੁਰ ਵੱਲੋਂ ਸਾਂਝੇ ਤੌਰ ਤੇ ਇੱਕ ਘੰਟਾ 11ਞਜੇ ਤੌ 12ਞਜੇ ਸਿਹਤ ਸੇਵਾਵਾਂ ਠੱਪ ਕਰਕੇ ਗੇਟ ਰੈਲੀ ਕਰਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਇਸ ਰੈਲੀ ਦੌਰਾਨ ਡਾਕਟਰ ਜਤਿੰਦਰ ਕੋਛੜ ਪ੍ਰਧਾਨ ਪੀਸੀਐਮਐਸ ਐਸੋਸੀਏਸ਼ਨ ਨੇ ਦੱਸਿਆ ਕਿ ਪੰਜਾਬ ਸਰਕਾਰ ਜਦੋਂ ਦੀ ਹੋਂਦ ਵਿੱਚ ਆਈ ਹੈ, ਉਹ ਦਿਨ ਬ ਦਿਨ ਮੁਲਾਜ਼ਮਾਂ ਨਾਲ ਬਹੁਤ ਮਾੜਾ ਵਤੀਰਾ ਕਰ ਰਹੀ ਹੈ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ। ਜਿਸ ਦੇ ਰੋਸ ਵਜੋਂ ਸਿਰਫ ਇੱਕ ਘੰਟੇ ਲਈ ਸਿਹਤ ਸੇਵਾਵਾਂ ਠੱਪ ਕਰਕੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ। ਜੇਕਰ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਜਥੇਬੰਦੀ ਵੱਲੋਂ ਪੂਰਨ ਤੌਰ ਤੇ ਕੰਮ ਕਾਜ ਠੱਪ ਕਰਕੇ ਪੰਜਾਬ ਸਰਕਾਰ ਦੇ ਵਿਰੋਧ ਵਿੱਚ ਰੋਸ ਪ੍ਰਗਟ ਕੀਤਾ

ਜਾਵੇਗਾ। ਰੈਲੀ ਵਿੱਚ ਸੁਧੀਰ ਅਗਲੇ ਜੈਂਡਰ ਪੈਰਾ ਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਪ੍ਰਧਾਨ ਨੇ ਦੱਸਿਆ ਕਿ ਮੁਲਾਜ਼ਮਾ ਨੇ ਇਸ ਸਰਕਾਰ ਨੂੰ ਬਣਾਉਣ ਲਈ ਅਹਿਮ ਯੋਗਦਾਨ ਪਾਇਆ ਹੈ। ਪਰ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅੰਨ ਦੇਖੇ ਕਰਕੇ ਮੁਲਾਜ਼ਮਾਂ ਨਾਲ ਧੋਖਾ ਕਰ ਰਹੀ ਹੈ। ਪ੍ਰੈਸ ਵਿੱਚ ਬਿਆਨ ਜਾਰੀ ਕਰਦਿਆਂ ਨਰਿੰਦਰ ਸ਼ਰਮਾ ਮੀਤ ਪ੍ਰਧਾਨ ਮਲਟੀ ਪ੍ਰਪਜ ਹੈਲਥ ਵਰਕਰ ਯੂਨੀਅਨ ਮੇਲ ਫੀਮੇਲ ਪੰਜਾਬ ਨੇ ਦੱਸਿਆ ਕਿ ਪੰਜਾਬ ਸਰਕਾਰ ਨੂੰ ਆਪਣੇ ਕੀਤੇ ਹੋਏ, ਵਾਅਦੇ ਅਨੁਸਾਰ ਸਮੂਹ ਕੱਚੇ ਕਾਮਿਆਂ ਨੂੰ ਪੱਕਾ ਕਰਨਾ ਬਣਦਾ ਸੀ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵਿੱਚ ਬਹੁਤ ਸਾਰੇ ਕੱਚੇ ਕਾਮੇ ਜਿਨਾਂ ਕਰੋਨਾ ਦੌਰਾਨ ਬਹੁਤ ਵੱਡੇ ਪੱਧਰ ਤੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਸਿਹਤ ਸੇਵਾਵਾਂ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਜਿਸ ਦੀ ਮਿਸਾਲ ਪੂਰੇ ਵਿਸ਼ਵ ਦੇ ਵਿੱਚ ਸਿਹਤ ਵਿਭਾਗ ਦੇ ਕਾਮਿਆਂ ਨੇ ਕਾਇਮ ਕੀਤੀ ਹੈ। ਇਹਨਾਂ ਮੁਲਾਜ਼ਮਾਂ ਦੀ ਤਨ ਦੇ ਨਾਲ ਆਪਣੀ ਡਿਊਟੀ ਕੀਤੀ ਜਿਸ ਵਜੋਂ ਖੁਸ਼ ਹੋ ਕੇ ਪੰਜਾਬ ਸਰਕਾਰ ਨੂੰ ਇਹਨਾਂ ਮੁਲਾਜ਼ਮਾਂ ਨੂੰ ਪੱਕੇ ਕਰਨਾ ਬਣਦਾ ਸੀ ਅਤੇ ਜੋ ਬਾਕੀ ਮੁਲਾਜ਼ਮਾਂ ਦੀਆਂ ਮੰਗਾਂ ਹਨ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨਾ ਬਣਦਾ ਸੀ। ਪਰ ਪੰਜਾਬ ਸਰਕਾਰ ਮੁਲਾਜ਼ਮਾਂ ਵਰਗ ਦੇ ਲਗਾਤਾਰ ਖਿਲਾਫ ਬਿਆਨਬਾਜੀ ਕਰ ਰਹੀ ਹੈ। ਧਰਨਿਆਂ ਵਿੱਚੋਂ ਨਿਕਲੀ ਪਾਰਟੀ ਧਰਨਿਆਂ ਤੇ ਹੀ ਰੋਕ ਲਾ ਰਹੀ ਹੈ। ਇਸ ਵਿੱਚ ਪੰਜਾਬ ਸੋ ਸਬੌਡੀਨੇਟ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਮ ਪ੍ਰਸ਼ਾਦ ਜੀ ਨੇ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਪੂਰੇ ਪੰਜਾਬ ਦੇ ਮੁਲਾਜ਼ਮ ਇਕੱਠੇ ਹੋ ਕੇ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਘਰੋਂ ਨਿਕਲਣਾ ਮੁਸ਼ਕਿਲ ਕਰ ਦੇਣਗੇ। ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਕਿਉਂਕਿ ਪੰਜਾਬ ਸਰਕਾਰ ਪੰਜਾਬ ਦੇ ਸਮੂਹ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਮੰਨਣ ਤੋਂ ਭੱਜ ਰਹੀ ਹੈ। ਇਸ ਵਿੱਚ ਹੋਰਨਾਂ ਤੋਂ ਇਲਾਵਾ ਰੈਲੀ ਨੂੰ ਮਨਿਸਟਰ ਸਟਾਫ ਦੇ ਪ੍ਰਧਾਨ ਪਰਮਵੀਰ ਮੋਗਾ ਅਤੇ ਰਾਮ ਅਵਤਾਰ ਪ੍ਰਧਾਨ ਰਿਟਾਇਰਡ ਪੈਰਾਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਜ਼ਿਲਾ ਫਿਰੋਜ਼ਪੁਰ ਮਨਿੰਦਰਜੀਤ ਸਿੰਘ ਪ੍ਰਧਾਨ ਕਲਾਸ ਫੋਰ ਯੂਨੀਅਨ ਵਿਕਾਸ ਕਾਲੜਾ ਡਾਕਟਰ ਪੰਕਜ ਗੁਪਤਾ ਡਾਕਟਰ ਡਿਕਸ਼ਿਤ ਡਾਕਟਰ ਨਿਲ ਗੁਪਤਾ ਡਾਕਟਰ ਆਗਿਆਪਾਲ ਡਾਕਟਰ ਸ਼ਿਵਮ ਸਿੰਘਲਾ ਡਾਕਟਰ ਮਨਪ੍ਰੀਤ ਸਿੰਘ ਡਾਕਟਰ ਨਮਰੋਜ ਸਿੰਘ ਡਾਕਟਰ ਯੁਗਪ੍ਰੀਤ ਸਿੰਘ ਡਾਕਟਰ ਹੀਮਾਨੀ ਸ਼ਰਮਾ ਡਾਕਟਰ ਡਾਕਟਰ ਪੂਜਾ ਡਾਕਟਰ ਰਚਨਾ ਮਿੱਤਲ ਡਾਕਟਰ ਰਾਜਨ ਮਿੱਤਲ, ਡਾਕਟਰ ਤੁਸ਼ਟੀ, ਡਾਕਟਰ ਆਕਾਸ਼ ਅਗਰਵਾਲ, ਡਾਕਟਰ ਸੌਰਭ ਲੁਥਰਾ, ਚਰਨਜੀਤ ਸਿੰਘ, ਮੁੱਖਾ ਪੈਰਾ ਮੈਡੀਕਲ ਆਗੂ ਡਲਫੀਨਾ ਜਸਵਿੰਦਰ ਸਿੰਘ ਗੁਰਮੇਲ ਸਿੰਘ ਸੁਮਿਤ ਗਿੱਲ, ਸੰਦੀਪ ਸਿੰਘ, ਪ੍ਰੀਤਮ ਸਿੰਘ, ਮਨਦੀਪ, ਰਮਨਦੀਪ ਸਿੰਘ, ਪਰਵੀਨ, ਗੀਤਾਂਜਲੀ, ਸ਼ੈਲੀ, ਰਮਨਦੀਪ ਕੌਰ, ਰਾਜਦੀਪ ਕੌਰ ਖਿਮਾ, ਸ਼ਰਮਾ ਮੈਡਮ, ਤ੍ਰਿਪਤੀ ਜੋਤੀ, ਸੀਨੀਅਰ ਅਸਿਸਟੈਂਟ ਕਮਲ ਸੰਗੀਤਾ, ਜਸਮੀਤ ਕੌਰ, ਸ਼ਾਲੂ ਸਟਾਫ ਨਰਸ ਸ਼ਾਲੂ, ਸਟਾਫ ਨਾਲ ਆਦੀ ਨੇ ਇਸ ਰੈਲੀ ਨੂੰ ਸੰਬੋਧਨ ਕੀਤਾ। ਇਸ ਰੈਲੀ ਵਿੱਚ ਜਸਬੀਰ ਸਿੰਘ ਭਾਂਗਰ ਪੁਰਾਣੀ ਪੈਨਸ਼ਨ ਕਮੇਟੀ ਵਿਸ਼ੇਸ਼ ਤੌਰ ਤੇ ਪਹੁੰਚੇ।