ਪੰਜਾਬ : ਐਕਟੀਵਾ ਸਵਾਰ ਅਨਪਛਾਤਿਆਂ ਵੱਲੋਂ ਕਾਰ ਨੂੰ ਲਾਈ ਅੱਗ, ਦੇਖੋ ਵੀਡਿਓ

ਪੰਜਾਬ : ਐਕਟੀਵਾ ਸਵਾਰ ਅਨਪਛਾਤਿਆਂ ਵੱਲੋਂ ਕਾਰ ਨੂੰ ਲਾਈ ਅੱਗ, ਦੇਖੋ  ਵੀਡਿਓ

ਲੁਧਿਆਣਾ : ਮਾਮਲਾ ਕੁੰਦਨਪੁਰੀ ਇਲਾਕੇ ਦੁਸ਼ਹਿਰਾ ਗਰਾਉਂਡ ਨੇੜੇ ਦਾ ਹੈ। ਜਿੱਥੇ ਇੱਕ ਗਲੀ ਦੇ ਵਿੱਚ ਖੜੀ ਕਾਰ ਨੂੰ ਦੋ ਅਨਪਛਾਤਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਜਿਸ ਨੂੰ ਡਰਾਈਵਰ ਸੀਟ ਦੇ ਸ਼ੀਸ਼ਾ ਤੋੜ ਕਾਰ ਨੂੰ ਅੱਗ ਲਗਾ ਦਿੱਤੀ ਗਈ। ਉੱਥੇ ਹੀ ਕਾਰ ਮਾਲਿਕ ਨੇ ਕਿਹਾ ਕਿ ਸਾਨੂੰ 5:15 ਤੇ ਕਾਰ ਦੇ ਹੂਟਰ ਦੀ ਆਵਾਜ਼ ਆਈ ਕਿ ਅਸੀਂ ਗੌਰ ਨਹੀਂ ਕੀਤਾ।

ਉਸ ਤੋਂ ਬਾਅਦ 2 ਮਿਨਟ ਬਾਅਦ ਹੀ ਕੰਟੀਨਿਊ ਆਵਾਜ਼ ਆਉਂਦੀ ਰਹੀ ਤੇ ਜਦ ਬਾਹਰ ਆ ਕੇ ਦੇਖਿਆ ਤਾਂ ਸਾਡੀ ਗੱਡੀ ਨੂੰ ਅੱਗ ਲੱਗੀ ਹੋਈ ਸੀ। ਜਿਸ ਨੂੰ ਸਮੇਂ ਰਹਿੰਦੇ ਬੁਝਾ ਲਿੱਤਾ ਗਿਆ। ਸੀਸੀਟੀਵੀ ਵਿੱਚ ਦੇਖਿਆ ਤੇ ਦੋ ਐਕਟੀਵਾ ਸਵਾਰ ਅਣਪਛਾਤਿਆਂ ਵੱਲੋਂ ਗੱਡੀ ਦਾ ਸ਼ੀਸ਼ਾ ਤੋੜ ਉਸ ਨੂੰ ਅੱਗ ਲਗਾ ਦਿੱਤੀ ਗਈ। ਇਸ ਬਾਬਤ ਚੌਕੀ ਅੱਠ ਨੰਬਰ ਨੂੰ ਇਹ ਤਲਾ ਦਿੱਤੀ ਅਤੇ ਕੰਪਲੇਂਟ ਕਰਾ ਦਿੱਤੀ। ਪੁਲਿਸ ਨੇ ਕਿਹਾ ਕਿ ਬਣਦੀ ਕਾਰਵਾਈ ਜੋ ਹੋਏਗੀ ਉਹ ਕਰਾਂਗੇ।