ਪੰਜਾਬ : ਪੁਲਿਸ ਨੇ ਨਸ਼ੀਲੀ ਗੋਲੀਆਂ ਸਮੇਤ 2 ਨੂੰ ਕੀਤਾ ਗਿਫ੍ਰਤਾਰ, ਦੇਖੋ ਵੀਡਿਓ

ਪੰਜਾਬ : ਪੁਲਿਸ ਨੇ ਨਸ਼ੀਲੀ ਗੋਲੀਆਂ ਸਮੇਤ 2 ਨੂੰ ਕੀਤਾ ਗਿਫ੍ਰਤਾਰ, ਦੇਖੋ ਵੀਡਿਓ

ਬਠਿੰਡਾ : ਪੁਲਿਸ ਦੇ ਸੀਆਈਏ ਸਟਾਫ-2 ਨੂੰ ਉਸ ਸਮੇਂ ਸਫਲਤਾ ਮਿਲੀ। ਜਦੋਂ ਰਾਮਪੁਰਾ ਸ਼ਹਿਰ ਵਿਖੇ ਚੈਕਿੰਗ ਦੌਰਾਨ ਸ਼ੱਕੀ ਪੁਰਸ਼ਾ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ। ਚੈਕਿੰਗ ਦੌਰਾਨੇ ਇੱਕ ਮੋਟਰਸਾਈਕਲ ਪਰ 2 ਵਿਅਕਤੀ ਆ ਰਹੇ ਸਨ। ਉਹਨਾਂ ਵਿਅਕਤੀਆਂ ਨੇ ਅੱਗੇ ਨਾਕਾ ਲੱਗਾ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਤਾਂ ਮੌਕੇ ਪਰ ਮੌਜੂਦ ਸੀਆਈਏ ਸਟਾਫ-2 ਦੀ ਪੁਲਿਸ ਪਾਰਟੀ ਵੱਲੋਂ ਉਹਨਾਂ ਦੋਵਾਂ ਵਿਅਕਤੀਆਂ ਨੂੰ ਸ਼ੱਕ ਦੇ ਅਧਾਰ ਪਰ ਕਾਬੂ ਕੀਤਾ ਗਿਆ। ਜਦੋਂ ਇਹਨਾਂ ਦੀ ਤਲਾਸ਼ੀ ਲਈ ਤਾਂ ਇਹਨਾਂ ਪਾਸੋਂ ਇੱਕ ਥੈਲੇ ਵਿੱਚ ਕਾਫੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਸ਼੍ਰੀ ਮਨਮੋਹਨ ਸਰਨਾ ਪੀ.ਪੀ.ਐੱਸ ਡੀ.ਐੱਸ.ਪੀ ਡਿਟੈਕਟਿਵ ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਚਾਰਜ ਸੀਆਈਏ ਸਟਾਫ-2 ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਸੀਆਈਸਟਾਫ-2 ਵੱਲੋਂ ਰਾਮਪੁਰਾ ਸ਼ਹਿਰ ਵਿਖੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ।

ਜਿਸ ਦੌਰਾਨ ਇੱਕ ਮੋਟਰਸਾਈਕਲ ਪਰ 2 ਵਿਅਕਤੀ ਸਵਾਰ ਸਨ। ਜਿਹਨਾਂ ਦੀ ਤਲਾਸ਼ੀ ਲੈਣ ਤੇ ਉਹਨਾਂ ਪਾਸੋਂ ਨਸ਼ੀਲੀਆਂ ਗੋਲੀਆਂ ਦੇ 760 ਪੱਤੇ ਕੁੱਲ 7600 ਮਾਰਕਾ ਟਰਾਮਾਡੋਲ ਗੋਲੀਆਂ ਅਤੇ 360 ਪੱਤੇ ਕੁੱਲ 3600 ਅਲਪਰਾਜੋਲਮ ਗੋਲੀਆਂ ਬਰਾਮਦ ਹੋਈਆਂ। ਉਕਤਾਨ ਦੋਸ਼ੀਆਂਨ ਸਤਨਾਮ ਸਿੰਘ ਪੁੱਤਰ ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ ਉਰਫ ਗੱਗੂ ਵਾਸੀਆਨ ਰਾਮਪੁਰਾ ਮੰਡੀ, ਦੀਪਕ ਵਾਸੀ ਬਠਿੰਡਾ ਦੇ ਖਿਲਾਫ ਐੱਨਡੀਪੀਐੱਸ ਐਕਟ ਥਾਣਾ ਸਿਟੀ ਰਾਮਪੁਰਾ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀਆਨ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ। ਜਿਹਨਾਂ ਪਾਸੋਂ ਹੋਰ ਵੀ ਨਸ਼ੀਲੇ ਪਦਾਰਥ ਬਰਾਮਦ ਹੋਣ ਦੀ ਸੰਭਾਵਨਾ ਹੈ।