ਪੰਜਾਬ : ਜ਼ਿਲ੍ਹੇ 'ਚ ਕਾਨੂੰਨ ਵਿਵਸਥਾ ਠੀਕ ਕਰਨ ਲਈ PCR ਟੀਮਾਂ ਕੀਤਿਆਂ ਤੈਨਾਤ, ਦੇਖੋ ਵੀਡਿਓ

ਪੰਜਾਬ :  ਜ਼ਿਲ੍ਹੇ 'ਚ ਕਾਨੂੰਨ ਵਿਵਸਥਾ ਠੀਕ ਕਰਨ ਲਈ PCR ਟੀਮਾਂ ਕੀਤਿਆਂ ਤੈਨਾਤ, ਦੇਖੋ ਵੀਡਿਓ

ਬਠਿੰਡਾ : ਜ਼ਿਲ੍ਹੇ ਦੇ ਵਿੱਚ ਕਾਨੂੰਨ ਵਿਵਸਥਾ ਠੀਕ ਬਣੀ ਰਹੇ, ਇਸ ਲਈ ਕੁੱਲ ਪੀਸੀਆਰ ਦੇ ਵਿੱਚ ਸਿਪਾਹੀ ਐਸਆਈ ਸਭ ਇੰਸਪੈਕਟਰ ਦੇ 256 ਮੁਲਾਜ਼ਮ ਹਨ। ਪੀਸੀਆਰ ਦੇ ਵਿੱਚ ਕੁੜੀਆਂ ਮੁਲਾਜ਼ਮ ਵੀ ਤੈਨਾਤ ਕੀਤੀਆਂ ਗਈਆਂ ਹਨ। ਇਹ ਟੀਮਾਂ ਵੱਖ ਵੱਖ ਬਠਿੰਡਾ ਸ਼ਹਿਰ ਦੇ ਕੋਨੇ ਕੋਨੇ ਵਿੱਚ ਤੈਨਾਤ ਰਹਿਣਗੀਆਂ। ਲੋਕਾਂ ਦੀਆਂ ਮਦਦ ਕਰਨਗੀਆਂ ਅਤੇ ਵਾਰਦਾਤ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਗੀਆਂ। ਇਸ ਤੋਂ ਇਲਾਵਾ ਵੱਖ-ਵੱਖ ਚੌਂਕਾਂ ਵਿੱਚ ਸੀਸੀਟੀਵੀ ਕੈਮਰੇ ਵੀ ਲਾਏ ਗਏ ਹਨ ਅਤੇ ਕੁਝ ਤਕਨੀਕੀ ਖਰਾਬੀ ਕਾਰਨ ਕੈਮਰੇ ਖਰਾਬ ਹਨ, ਉਹਨਾਂ ਨੂੰ ਵੀ ਠੀਕ ਕਰਵਾਇਆ ਜਾਵੇਗਾ।

ਪੀਸੀਆਰ ਦੇ ਨਾਲ ਲੱਗਦੀ ਦੂਜੇ ਸੂਬਿਆਂ ਦੀ ਸਰਹੱਦ ਹਰਿਆਣਾ ਰਾਜਸਥਾਨ ਬਾਰਡਰ ਤੇ ਵੀ ਤਨਾਤ ਰਹਿਣਗੀਆਂ।ਐਸਐਸਪੀ ਨੇ ਪੀਸੀਆਰ ਮੁਲਾਜ਼ਮਾਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਦੌਰਾਨ ਉਹਨਾਂ ਕਿਹਾ ਕਿ ਮੇਰੀ ਬਠਿੰਡਾ ਦੇ ਲੋਕਾਂ ਨੂੰ ਅਪੀਲ ਹੈ ਕਿ ਪੁਲਿਸ ਦਾ ਸਹਿਯੋਗ ਕਰਨ। ਪੁਲਿਸ ਹਰ ਵਕਤ ਬਠਿੰਡਾ ਦੇ ਲੋਕਾਂ ਲਈ ਦਿਨ ਰਾਤ ਹਾਜ਼ਰ ਰਵੇਗੀ ਅਤੇ ਬਠਿੰਡਾ ਨੂੰ ਫਰੀ ਜੁਰਮ ਬਣਾਇਆ ਜਾਵੇਗਾ। ਜਿਹੜੇ ਵਿਅਕਤੀ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਹਨ ਉਹਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਣਾ ਹੈ ਅਤੇ ਨਸ਼ੇ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਹੈ, ਬਠਿੰਡਾ ਨਸ਼ਾ ਮੁਕਤ ਕਰਨਾ ਹੈ।