ਪੰਜਾਬ : ਸ੍ਰੀ ਅਯੋਧਿਆ ਜੀ ਤੋਂ ਸਾਰੇ ਭਾਰਤ 'ਚ ਕਲਸ਼ ਵੱਖਰੇ ਵੱਖਰੇ ਮੰਦਰਾਂ ਵਿੱਚ ਭੇਜੇ ਗਏ, ਦੇਖੋ ਵੀਡਿਓ

ਪੰਜਾਬ : ਸ੍ਰੀ ਅਯੋਧਿਆ ਜੀ ਤੋਂ ਸਾਰੇ ਭਾਰਤ 'ਚ ਕਲਸ਼ ਵੱਖਰੇ ਵੱਖਰੇ ਮੰਦਰਾਂ ਵਿੱਚ ਭੇਜੇ ਗਏ, ਦੇਖੋ ਵੀਡਿਓ

ਲੁਧਿਆਣਾ : ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਚੰਦਰ ਜੀ ਜੋ ਕੇ 550 ਸਾਲ ਬਾਅਦ ਆਪਣੇ ਮੰਦਰ ਵਿੱਚ ਬਿਰਾਜਮਾਨ ਹੋਣ ਜਾ ਰਹੇ ਹਨ। ਭਗਵਾਨ ਸ਼੍ਰੀ ਰਾਮਚੰਦਰ ਜੀ ਦਾ ਮੰਦਰ ਅਯੋਧਿਆ ਵਿੱਚ ਬਣ ਕੇ ਤਿਆਰ ਹੋ ਚੁੱਕਾ ਹੈ । ਇਸੇ ਤਹਿਤ ਸ੍ਰੀ ਅਯੋਧਿਆ ਜੀ ਤੋਂ ਸਾਰੇ ਭਾਰਤ ਵਿੱਚ ਕਲਸ਼ ਵੱਖਰੇ ਵੱਖਰੇ ਮੰਦਰਾਂ ਵਿੱਚ ਭੇਜੇ ਗਏ। ਇਸੇ ਸਬੰਧ ਵਿੱਚ ਇਕ ਕਲਸ਼ ਸਮਰਾਲਾ ਦੇ ਪੰਚਮੁਖੀ ਮੰਦਿਰ ਵਿਚ ਵੀ ਭੇਜਿਆ ਗਿਆ ਹੈ।

ਜੋ ਕਿ ਸ਼੍ਰੀ ਖਾਟੂ ਧਾਮ ਮੰਦਿਰ ਤੋਂ ਯਾਤਰਾ ਦੇ ਰੂਪ ਵਿੱਚ ਸਮਰਾਲਾ ਪਹੁੰਚੀ ਅਤੇ ਵੱਖਰੇ ਵੱਖਰੇ ਮੰਦਰਾਂ ਵਿੱਚੋਂ ਇਹ ਕਲਸ਼ ਯਾਤਰਾ ਹੁੰਦੇ ਹੋਏ, ਪੰਚਮੁਖੀ ਗਊਸ਼ਾਲਾ ਮੰਦਰ ਵਿੱਚ ਪਹੁੰਚੀ। ਇਹ ਪਵਿੱਤਰ ਕਲਸ਼ ਕੁਝ ਦਿਨਾਂ ਲਈ ਏਥੇ ਸਥਾਪਿਤ ਕੀਤਾ ਗਿਆ । ਸਮਰਾਲਾ ਵਾਸੀਆਂ ਨੇ ਇਸ ਕਲਸ਼ ਯਾਤਰਾ ਦਾ ਹੁਮ ਹੁਮਾ ਕੇ ਸਵਾਗਤ ਕੀਤਾ ਤੇ ਰਾਸਤੇ ਵਿਚ ਵੱਖ ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ।