ਪੰਜਾਬ : ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਇੰਜ਼ਮਾਮ ਉਲ ਹੱਕ ਭਾਰਤ ਪਹੁੰਚੇ, ਹੋਇਆ ਨਿੱਘਾ ਸਵਾਗਤ, ਦੇਖੋ ਵੀਡਿਓ

ਪੰਜਾਬ : ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਇੰਜ਼ਮਾਮ ਉਲ ਹੱਕ ਭਾਰਤ ਪਹੁੰਚੇ, ਹੋਇਆ ਨਿੱਘਾ ਸਵਾਗਤ, ਦੇਖੋ ਵੀਡਿਓ

ਅੰਮ੍ਰਿਤਸਰ : ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਇੰਜ਼ਮਾਮ ਉਲ ਹੱਕ ਅੱਜ ਅੰਮ੍ਰਿਤਸਰ ਪਹੁੰਚੇ ਅਤੇ ਉੱਥੇ ਹੀ ਉਹਨਾਂ ਦਾ ਅੰਮ੍ਰਿਤਸਰ ਕੋਮਾਂਤਰੀ ਹਵਾਈ ਅੱਡੇ ਸ਼੍ਰੀ ਗੁਰੂ ਰਾਮਦਾਸ ਏਅਰਪੋਰਟ ਤੇ ਸਵਾਗਤ ਕੀਤਾ ਗਿਆ। ਉਹਨਾਂ ਨੇ ਭਾਰਤ ਦੀ ਹਾਕੀ ਟੀਮ ਨੂੰ ਮੁਬਾਰਕਬਾਦ ਦਿੱਤੀ। ਉਤੇ ਹੀ ਬੀਤੇ ਦਿਨ ਹੋਇਆ ਪਾਕਿਸਤਾਨ ਅਤੇ ਸ੍ਰੀ ਲੰਕਾ ਦੇ ਵਿੱਚ ਮੈਚ ਦੇ ਦੌਰਾਨ ਪਾਕਿਸਤਾਨ ਦੀ ਜਿੱਤ ਉੱਤੇ ਉਹਨਾਂ ਨੇ ਖੁਸ਼ੀ ਜਾਹਿਰ ਕੀਤੀ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਖਿਡਾਰੀ ਵਧੀਆ ਖੇਡ ਰਹੇ ਹਨ ਲੇਕਿਨ ਉਹਨਾਂ ਨੂੰ ਇਹ ਖੇਡ ਲਗਾਤਾਰ ਹੀ ਬਰਕਰਾਰ ਰੱਖਣੀ ਪਵੇਗੀ। ਅੱਗੇ ਬੋਲਦੇ ਹੋਏ ਇੰਜ਼ਮਾਮ ਉਲ ਹੱਕ ਨੇ ਕਿਹਾ ਕਿ ਜੇਕਰ ਹਿੰਦੁਸਤਾਨ ਅਤੇ ਪਾਕਿਸਤਾਨ ਨੇ ਇੱਕ ਸਾਥ ਚਲਣਾ ਹੈ ਤਾਂ ਇਸ ਨਾਲ ਸਾਨੂੰ ਖੇਡ ਜਰੂਰ ਜੋੜਨੀ ਚਾਹੀਦੀ ਹੈ। ਅਤੇ ਜਦੋਂ ਵੀ ਇੰਡੀਆ ਪਾਕਿਸਤਾਨ ਦਾ ਮੈਚ ਹੁੰਦਾ ਹੈ ਉਹ ਫਾਈਨਲ ਵਰਗਾ ਹੀ ਹੁੰਦਾ ਹੈ।

ਭਾਰਤ ਵਿੱਚ ਹੋ ਰਹੇ ਵਰਲਡ ਕੱਪ ਕਰਨ ਟੂਰਨਾਮੈਂਟ ਲਗਾਤਾਰ ਹੀ ਕਾਫੀ ਇੰਟਰਸਟਿਡ ਹੁੰਦਾ ਜਾ ਰਿਹਾ ਹੈ। ਅਤੇ ਬੀਤੇ ਦਿਨ ਪਾਕਿਸਤਾਨ ਵੱਲੋਂ ਸ਼੍ਰੀ ਲੰਕਾ ਨੂੰ ਹਰਾਉਣ ਤੋਂ ਬਾਅਦ ਹੁਣ ਪਾਕਿਸਤਾਨ ਦੇ ਖਿਡਾਰੀਆਂ ਦੇ ਵਿੱਚ ਵੀ ਕਾਫੀ ਉਤਸਾਹ ਪਾਇਆ ਜਾ ਰਿਹਾ ਹੈ। ਜਿਸ ਵਿੱਚ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਇੰਜ਼ਮਾਮ ਉਲ ਹੱਕ ਨੇ ਵੀ ਸਹਿਮਤੀ ਜਿਤਾਈ ਹੈ। ਇੰਜ਼ਮਾਮ ਉਲ ਹੱਕ ਦਾ ਕਹਿਣਾ ਹੈ ਕਿ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਖਿਡਾਰੀ ਵਧੀਆ ਖੇਡ ਰਹੇ ਹਨ। ਲੇਕਿਨ ਉਹਨਾਂ ਨੂੰ ਇਹ ਖੇਡ ਲਗਾਤਾਰ ਹੀ ਬਰਕਰਾਰ ਰੱਖਣੀ ਪਵੇਗੀ ਅਤੇ ਵਰਲਡ ਕੱਪ ਜਰੂਰ ਜਿਤਨਾ ਚਾਹੀਦਾ ਹੈ।

ਉਹਨਾਂ ਨੇ ਅੱਗੇ ਬੋਲਦੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿੱਚ ਹੋਣ ਵਾਲੇ ਮੈਚ ਨੂੰ ਲੈ ਕੇ ਵੀ ਉਹਨਾਂ ਵੱਲੋਂ ਬੋਲਦੇ ਹੋਏ ਕਿਹਾ ਕਿ ਜਦੋਂ ਵੀ ਭਾਰਤ ਅਤੇ ਪਾਕਿਸਤਾਨ ਦਾ ਮੈਚ ਹੁੰਦਾ ਹੈ। ਉਸ ਵੇਲੇ ਫਾਈਨਲ ਵਰਗਾ ਹੀ ਮਾਹੌਲ ਹੁੰਦਾ ਹੈ। ਲੇਕਿਨ ਇਸ ਵਾਰ ਭਾਰਤ ਨੂੰ ਹਰਾ ਕੇ ਪਾਕਿਸਤਾਨ ਵਰਲਡ ਕੱਪ ਤੇ ਕਬਜ਼ਾ ਜਰੂਰ ਕਰੇਗਾ। ਉਥੇ ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਕੱਲ ਉਹਨਾਂ ਦੇ ਬੱਲੇਬਾਜਾਂ ਵੱਲੋਂ ਬੱਲੇਬਾਜ਼ੀ ਕੀਤੀ ਗਈ। ਉਹ ਕਾਫੀ ਤਾਰੀਫ ਦੇ ਕਾਬਿਲ ਹੈ। ਉਥੇ ਹੀ ਏਸ਼ੀਆ ਟੀਮ ਵਿੱਚ ਹਾਕੀ ਵੱਲੋਂ ਭਾਰਤ ਦੀ ਹਾਕੀ ਟੀਮ ਨੇ ਗੋਲਡ ਮੈਡਲ ਜਿੱਤਿਆ ਹੈ। ਉਹਨਾਂ ਵਲੋਂ ਮੁਬਾਰਕਬਾਦ ਵੀ ਦਿੱਤੀ ਗਈ। ਉਹਨਾਂ ਦਾ ਕਹਿਣਾ ਸੀ ਕਿ ਦੋਨਾਂ ਦੇਸ਼ਾਂ ਦੀ ਅਗਰ ਦੋਸਤੀ ਕਾਇਮ ਰੱਖਣੀ ਹੈ ਤਾਂ ਖੇਡਾਂ ਹੋਣੀਆਂ ਬਹੁਤ ਜਰੂਰੀ ਹਨ । ਇਸ ਨਾਲ ਦੋਨੋਂ ਦੇਸ਼ਾਂ ਦੇ ਪਿਆਰ ਅਤੇ ਇਤਫਾਕ ਵੀ ਵੱਧਦਾ ਹੈ।