ਪੰਜਾਬ : ਨਗਰ ਨਿਗਮ ਦੇ ਬਾਹਰ ਸਿਵਿਲ ਬੋਰਡ ਵਰਕਰਾਂ ਨੇ ਦਿੱਤਾ ਧਰਨਾ, ਦੇਖੋ ਵੀਡਿਓ

ਪੰਜਾਬ  : ਨਗਰ ਨਿਗਮ ਦੇ ਬਾਹਰ ਸਿਵਿਲ ਬੋਰਡ ਵਰਕਰਾਂ ਨੇ ਦਿੱਤਾ ਧਰਨਾ, ਦੇਖੋ ਵੀਡਿਓ

ਬਠਿੰਡਾ : ਪੰਜਾਬ ਵਿੱਚ ਇੱਕ ਪਾਸੇ ਜਿੱਥੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਲੈ ਕੇ ਛੁੱਟੀ ਕੀਤੀ ਗਈ ਆ ਉੱਥੇ ਹੀ ਕੁਝ ਵਰਗ ਐਸੇ ਨੇ ਜਿਨਾਂ ਵੱਲੋਂ ਪੰਜਾਬ ਸਰਕਾਰ ਦੀ ਗਲਤ ਨੀਤੀਆਂ ਕਰਕੇ ਪ੍ਰਦਰਸ਼ਨ ਕਰਨੇ ਪੈ ਰਹੇ ਹਨ ਬਠਿੰਡਾ ਦੇ ਨਗਰ ਨਿਗਮ ਸਾਹਮਣੇ ਸੀਵਰੇਜ ਬੋਰਡ ਸਫਾਈ ਕਰਮਚਾਰੀਆਂ ਵੱਲੋਂ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਲੈ ਕੇ ਅਤੇ ਆਪਣੀ ਮੰਗਾਂ ਨੂੰ ਪੂਰਾ ਕਰਵਾਉਣ ਲਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਿਲਾ ਪ੍ਰਧਾਨ ਸੀਵਰੇਜ ਬੋਰਡ ਸਫਾਈ ਕਰਮਚਾਰੀ ਨੇ ਦੱਸਿਆ ਕਿ ਉਹਨਾਂ ਵੱਲੋਂ ਐਮਐਲਏ ਡੀਸੀ ਅਤੇ ਨਗਰ ਨਿਗਮ ਕਮਿਸ਼ਨਰ ਨੂੰ 24 ਘੰਟਿਆਂ ਦਾ ਸਮਾਂ ਦਿੱਤਾ ਗਿਆ ਸੀ, ਕਿ ਉਹਨਾਂ ਦੀ ਮੰਗਾਂ ਪ੍ਰਵਾਨ ਕੀਤੀਆਂ ਜਾਣ। ਲੇਕਿਨ ਉਹਨਾਂ ਦੀ ਮੰਗਾਂ ਨਾ ਮੰਨਣ ਕਰਕੇ ਉਹਨਾਂ ਵੱਲੋਂ ਨਗਰ ਨਿਗਮ ਦਫਤਰ ਦੇ ਗੇਟ ਮੂਹਰੇ ਅੰਨਮਿਥੇ ਸਮੇਂ ਲਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਉਹਨਾਂ ਦੀਆਂ ਮੰਗਾਂ ਜਦੋਂ ਤੱਕ ਪੂਰੀਆਂ ਨਹੀਂ ਕੀਤੀਆਂ ਜਾਣਗੀਆਂ ਉਦੋਂ ਤੱਕ ਪ੍ਰਦਰਸ਼ਨ ਜਾਰੀ ਰਵੇਗਾ। ਜਿਨਾਂ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਦੇ ਸਫਾਈ ਕਰਮਚਾਰੀ ਪੱਕੇ ਕੀਤੇ ਜਾਣ ਅਤੇ ਨਵੀਆਂ ਭਰਤੀਆਂ ਆਦਿ ਜਿਹੜੇ ਮੰਗਾਂ ਨੇ ਉਹ ਪੂਰੀਆਂ ਕਰਵਾਈਆਂ ਜਾਣ। ਉੱਥੇ ਹੀ ਉਹਨਾਂ ਨੇ ਦੱਸਿਆ ਕੀ ਨਗਰ ਨਿਗਮ ਵਿਖੇ ਮੇਹਰ ਭਾਵੇਂ ਨਹੀਂ ਹੈ। ਲੇਕਿਨ ਡਿਪਟੀ ਮੇਅਰ ਨੂੰ ਇਹਨਾਂ ਪਾਵਰਾਂ ਦਾ ਅਧਿਕਾਰ ਕਰਨਾ ਚਾਹੀਦਾ ਹੈ ਅਤੇ ਉਹਨਾਂ ਦੇ ਡੇਲੀ ਵੇਜ ਜਿਹੜੇ 500 ਮੁਲਾਜ਼ਮ ਐ ਜਾਣਾ ਚਾਹੀਦਾ। ਕਿਉਂਕਿ ਇਹ ਅਧਿਕਾਰ ਸੀਨੀਅਰ ਡਿਪਟੀ ਮੇਅਰ ਦੇ ਹੱਥ ਵਿੱਚ ਹੈ। ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਜਾਂਦੀਆਂ, ਤਦ ਤੱਕ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਵੇਗਾ।