ਪੰਜਾਬ : ਮਸੀਹ ਭਾਈਚਾਰੇ ਵੱਲੋਂ ਕ੍ਰਿਸਮਸ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ, ਦੇਖੋ ਵੀਡਿਓ

ਪੰਜਾਬ : ਮਸੀਹ ਭਾਈਚਾਰੇ ਵੱਲੋਂ ਕ੍ਰਿਸਮਸ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ, ਦੇਖੋ ਵੀਡਿਓ

ਕੋਟਕਪੂਰਾ : ਸੇਂਟ ਜੋਸਫ਼ ਕੈਥੋਲਿਕ ਚਰਚ ਵਿੱਚ ਮਸੀਹ ਭਾਈਚਾਰੇ ਵੱਲੋਂ ਕ੍ਰਿਸਮਸ ਦਾ ਤਿਉਹਾਰ ਬੜੇ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਸਮਾਗਮ ਵਿਚ ਪੰਜਾਬ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ ਸ਼ਹਿਰ ਦੀਆਂ ਅਹਿਮ ਰਾਜਸੀ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਸਮੂਹ ਇਸਾਈ ਭਾਈਚਾਰੇ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਪ੍ਰਬੰਧਕ ਨੇ ਦੱਸਿਆ ਕਿ ਪੂਰੀ ਦੁਨੀਆ ਵਿਚ 25 ਦਸੰਬਰ ਨੂੰ ਇਸਾਈ ਸਮੁਦਾਇ ਵੱਲੋਂ ਪ੍ਰਭੂ ਯਿਸ਼ੂ ਮਸੀਹ ਜੀ ਦੇ ਜਨਮ ਦਿਨ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਪਿਆਰ, ਸ਼ਾਂਤੀ ਦਾ ਪ੍ਰਤਿਕ ਹੈ।

ਜਿਸ ਨੂੰ ਸਾਰੇ ਮਿਲਜੁਲ ਕੇ ਮਨਾ ਰਹੇ ਹੈ। ਇਸ ਨੂੰ ਵੱਡਾ ਦਿਨ ਵੀ ਕਿਹਾ ਜਾਂਦਾ ਹੈ। ਇਹ ਇਸਾਈ ਧਰਮ ਦਾ ਸਭ ਤੋਂ ਮਹੱਤਵਪੂਰਨ ਤਿਉਹਾਰ ਹੈ। ਇਸ ਮੌਕੇ ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ। ਜਿਸ ਨਾਲ ਭਾਈਚਾਰਕ ਸਾਂਝ ਵੀ ਮਜਬੂਤ ਹੁੰਦੀ ਹੈ। ਇਸੇ ਮੰਸ਼ਾ ਨਾਲ ਉੱਨਾ ਨੂੰ ਕ੍ਰਿਸਮਸ ਦੀ ਖੁਸ਼ੀ ਨੂੰ ਇਸਾਈ ਭਾਈਚਾਰੇ ਨਾਲ ਸਾਂਝਾਂ ਕੀਤਾ ਹੈ।