ਪੰਜਾਬ : ਬਿਜਲੀ ਦੀ ਤਾਰ ਲਾਉਣ ਗਏ ਵਿਅਕਤੀ ਉੱਤੇ ਮਾਰੇ ਇੱਟਾਂ ਰੋੜੇ, ਦੇਖੋ ਵੀਡਿਓ

ਪੰਜਾਬ : ਬਿਜਲੀ ਦੀ ਤਾਰ ਲਾਉਣ ਗਏ ਵਿਅਕਤੀ ਉੱਤੇ ਮਾਰੇ ਇੱਟਾਂ ਰੋੜੇ, ਦੇਖੋ ਵੀਡਿਓ

ਬਟਾਲਾ : ਮਾਮਲਾ ਬਟਾਲਾ ਦੇ ਨੇੜੇ ਪਿੰਡ ਹਸਨਪੁਰਾ ਕਲਾਂ ਤੋਂ ਸਾਮਣੇ ਆਇਆ ਜਿਥੇ ਬਿਜਲੀ ਦੀ ਤਾਰ ਲਾਉਣ ਗਏ ਵਿਅਕਤੀ ਉੱਤੇ ਪਿੰਡ ਦੇ ਹੀ ਵਿਅਕਤੀ ਅਮਰਜੀਤ ਸਿੰਘ ਵਲੋਂ ਇੱਟਾਂ ਰੋੜੇ ਵਰਾ ਦਿੱਤੇ ਅਤੇ ਜਖਮੀ ਕਰ ਦਿੱਤਾ ਜਿਸਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਇਲਾਜ ਲਈ ਲਿਆਂਦਾ ਗਿਆ। ਜਾਣਕਾਰੀ ਦਿੰਦੇ ਪੀੜਿਤ ਸੁੱਚਾ ਸਿੰਘ ਨੇ ਦੱਸਿਆ ਕਿ ਘਰ ਦੀ ਬਿਜਲੀ ਬੰਦ ਸੀ ਅਤੇ ਉਹ ਬਿਜਲੀ ਦਾ ਮੀਟਰ ਵੇਖਣ ਗਿਆ ਤਾਂ ਅਮਰਜੀਤ ਸਿੰਘ ਜਿਸਦੇ ਘਰ ਦੇ ਬਾਹਰ ਮੀਟਰ ਲੱਗੇ ਹੋਏ ਸਨ ਉਹਨਾਂ ਨੇ ਇੱਟਾਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ।

ਪਰਿਵਾਰਕ ਮੈਂਬਰ ਨੇ ਕਿਹਾ ਕਿ ਸਾਡੀ ਨੂੰਹ ਦੀ ਗੋਦ ਭਰਾਈ ਸੀ ਘਰ ਵਿੱਚ ਡੀਜੇ ਲੱਗਿਆ ਹੋਇਆ ਸੀ। ਅਚਾਨਕ ਬਿਜਲੀ ਚੱਲੀ ਗਈ ਜਦ ਬਿਜਲੀ ਦੀ ਤਾਰ ਲਾਉਣ ਗਏ ਤਾਂ ਉਹਨਾਂ ਨੇ ਹਮਲਾ ਕਰ ਦਿੱਤਾ। ਉਹਨਾਂ ਕਿਹਾ ਕਿ ਪਿੰਡ ਵਿੱਚ ਇਕੋ ਅਮਰਜੀਤ ਸਿੰਘ ਦਾ ਘਰ ਹੈ ਜੋ ਹਰੇਕ ਨਾਲ ਲੜਦੇ ਝਗੜਦੇ ਰਹਿੰਦੇ ਹਨ। ਜਾਂਚ ਅਧਿਕਾਰੀ ਨੇ ਕਿਹਾ ਕਿ ਸ਼ਿਕਾਇਤ ਦਰਜ ਕਰ ਲਈ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਹੋਵੇਗਾ ਬੰਨਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।