ਪੰਜਾਬ : ਭੇਦ ਭਰੇ ਹਾਲਾਤਾਂ 'ਚ ਵਿਅਕਤੀ ਹੋਇਆ ਅਗਵਾਹ, ਦੇਖੋ ਵੀਡਿਓ

ਪੰਜਾਬ :  ਭੇਦ ਭਰੇ ਹਾਲਾਤਾਂ 'ਚ ਵਿਅਕਤੀ ਹੋਇਆ ਅਗਵਾਹ, ਦੇਖੋ ਵੀਡਿਓ

ਅੰਮ੍ਰਿਤਸਰ : ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਪੁੰਗਾ ਵਿਖੇ ਦੁਕਾਨ ਬੰਦ ਕਰਕੇ ਘਰ ਜਾ ਰਹੇ ਇੱਕ ਵਿਅਕਤੀ ਗੁਰਵਿੰਦਰ ਸਿੰਘ ਨੂੰ ਬਿਕਰਾਓਰ ਦੀ ਨਹਿਰ ਨੇੜਿਓਂ ਭੇਦ ਭਰੇ ਹਾਲਾਤਾਂ ਵਿੱਚ ਅਗਵਾਹ ਕਰ ਲਿਆ ਗਿਆ। ਜਿਸ ਸਬੰਧੀ ਅਗਵਾਹ ਹੋਏ ਵਿਅਕਤੀ ਦੇ ਪਰਿਵਾਰਿਕ ਮੈਂਬਰ ਥਾਣਾ ਅਜਨਾਲਾ ਪਹੁੰਚੇ। ਜਿੱਥੇ ਉਹਨਾਂ ਨੇ ਪੁਲਿਸ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਅਤੇ ਮੰਗ ਕੀਤੀ ਕਿ ਉਹਨਾਂ ਦੇ ਭਰਾ ਦੀ ਜਲਦ ਤੋਂ ਜਲਦ ਭਾਲ ਕਰਕੇ ਉਸ ਨੂੰ ਲੱਭਿਆ ਜਾਵੇ। ਇਸ ਮੌਕੇ ਅਗਵਾਹ ਹੋਏ ਵਿਅਕਤੀ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਰਾਤ ਸਮੇਂ ਉਹਨਾਂ ਦਾ ਭਰਾ ਗੁਰਵਿੰਦਰ ਸਿੰਘ ਦੁਕਾਨ ਬੰਦ ਕਰਕੇ ਘਰ ਜਾ ਰਿਹਾ ਸੀ ਤਾਂ ਅਚਾਨਕ ਉਸ ਨੇ ਆਪਣੇ ਭਰਾ ਨੂੰ ਫੋਨ ਕੀਤਾ ਕਿ ਮੈਨੂੰ ਬਚਾ ਲਓ ਮੇਰੇ ਪਿੱਛੇ ਬੰਦੇ ਪਏ ਹੋਏ ਹਨ। ਤਾਂ ਜਦੋਂ ਉਹਨਾਂ ਨੇ ਉਸ ਜਗਹਾ ਤੇ ਜਾ ਕੇ ਦੇਖਿਆ ਤਾਂ ਉਸ ਦਾ ਮੋਟਰਸਾਈਕਲ ਮਿਲਿਆ।

ਜਿਸ ਦੀ ਭੰਨਤੋੜ ਕੀਤੀ ਹੋਈ ਸੀ ਅਤੇ ਰਾਤ ਤੋਂ ਹੀ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਪਰ ਅਜੇ ਤੱਕ ਉਹ ਲਾਪਤਾ ਵਿਅਕਤੀ ਨਹੀਂ ਮਿਲਿਆ। ਪਰਿਵਾਰਿਕ ਮੈਂਬਰਾਂ ਨੇ ਸ਼ੱਕ ਜਤਾਇਆ ਕਿ ਉਹਨਾਂ ਦੇ ਭਰਾ ਨੂੰ ਕਿਸੇ ਵੱਲੋਂ ਕਿਡਨੈਪ ਕਰ ਲਿਆ ਗਿਆ ਹੈ। ਜਾਂ ਉਸ ਦੀ ਲੁੱਟ ਖੋਹ ਕੀਤੀ ਗਈ ਹੈ। ਉਹਨਾਂ ਪੁਲਿਸ ਕੋਲੋਂ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਨੂੰ ਇਨਸਾਫ਼ ਦਿੱਤਾ ਜਾਵੇ ਤੇ ਉਹਨਾਂ ਦੇ ਭਰਾ ਨੂੰ ਜਲਦ ਤੋਂ ਜਲਦ ਲੱਭ ਕੇ ਦਿੱਤਾ ਜਾਵੇ। ਇਸ ਸਬੰਧੀ ਥਾਣਾ ਅਜਨਾਲਾ ਦੇ ਐਸਐਚਓ ਸੁਖਜਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਵਿਅਕਤੀ ਨੂੰ ਲੱਭ ਲਿਆ ਜਾਵੇਗਾ।