ਪੰਜਾਬ : ਕ੍ਰਿਸ਼ਨ ਭਾਈਚਾਰੇ ਦੇ ਲੋਕ ਬਾਗੇਸ਼ਵਰ ਧਾਮ ਦੇ ਬਾਬਾ ਖਿਲਾਫ ਸ਼ਿਕਾਇਤ ਦੇਣ ਪਹੁੰਚੇ ਕਮਿਸ਼ਨਰ ਦਫਤਰ, ਦੇਖੋ ਵੀਡਿਓ

ਪੰਜਾਬ : ਕ੍ਰਿਸ਼ਨ ਭਾਈਚਾਰੇ ਦੇ ਲੋਕ ਬਾਗੇਸ਼ਵਰ ਧਾਮ ਦੇ ਬਾਬਾ ਖਿਲਾਫ ਸ਼ਿਕਾਇਤ ਦੇਣ ਪਹੁੰਚੇ ਕਮਿਸ਼ਨਰ ਦਫਤਰ, ਦੇਖੋ ਵੀਡਿਓ

ਲੁਧਿਆਣਾ : ਬਾਗੇਸ਼ਵਰ ਧਾਮ ਦੇ ਬਾਬਾ ਧੀਰੇਂਦਰ ਸ਼ਾਸਤਰੀ ਪਿਛਲੇ ਦਿਨੀ ਅੰਮ੍ਰਿਤਸਰ ਪਹੁੰਚੇ ਸੀ ਅਤੇ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਚ ਨਤਮਸਤਕ ਹੋਏ । ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਤੋਂ ਬਾਅਦ ਬਾਬਾ ਧੀਰੇਂਦਰ ਸ਼ਾਸਤਰੀ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਾਸੇ ਮਜ਼ਾਕ ਅੰਦਾਜ਼ ਵਿੱਚ ਇੱਕ ਬਿਆਨ ਦਿੱਤਾ ਸੀ। ਜਿਸ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਉਹ ਠਠਰੀ ਵਜਾਣਗੇ। ਜਿਸ ਨੂੰ ਲੈ ਕੇ ਕ੍ਰਿਸਚਨ ਭਾਈਚਾਰਾ ਹੁਣ ਧੀਰੇਂਦਰ ਸ਼ਾਸਤਰੀ ਖਿਲਾਫ ਭੜਕ ਉੱਠਿਆ ਹੈ ਅਤੇ ਉਹਨਾਂ ਵੱਲੋਂ ਧੀਰੇਂਦਰ ਸ਼ਾਸਤਰੀ ਦੇ ਉੱਪਰ ਮਾਮਲਾ ਦਰਜ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ।

ਇਸ ਸੰਬੰਧੀ ਕ੍ਰਿਸ਼ਨ ਭਾਈਚਾਰੇ ਦੇ ਲੋਕ ਅੱਜ ਪੁਲਿਸ ਕਮਿਸ਼ਨਰ ਦਫਤਰ ਪਹੁੰਚੇ। ਜਿੱਥੇ ਉਹਨਾਂ ਨੇ ਬਗੇਸ਼ਵਰ ਧਾਮ ਦੇ ਬਾਬਾ ਧੀਰੇਂਦਰ ਸ਼ਾਸਤਰੀ ਦੇ ਖਿਲਾਫ ਸ਼ਿਕਾਇਤ ਸੌਂਪ ਕੇ ਸਖਤ ਕਾਰਵਾਈ ਦੀ ਮੰਗ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕ੍ਰਿਸਚਨ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਬਾਗੇਸ਼ਵਰ ਧਾਮ ਵਾਲੇ ਬਾਬੇ ਨੇ ਕ੍ਰਿਸ਼ਚਨ ਭਾਈਚਾਰੇ ਲਈ ਇਤਰਾਜਯੋਗ ਸ਼ਬਦਾਂ ਦਾ ਪ੍ਰਯੋਗ ਕੀਤਾ ਹੈ। ਜਿਸ ਕਾਰਨ ਉਹ ਪੁਲਿਸ ਕਮਿਸ਼ਨ ਦਫਤਰ ਆਏ ਹਨ ਅਤੇ ਸ਼ਿਕਾਇਤ ਸੌਂਪ ਕੇ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।