ਪੰਜਾਬ : B. Tech ਕਰਕੇ ਵਿਅਕਤੀ ਸਲੂਨ 'ਚ ਕਰ ਰਿਹਾ ਕੰਮ, ਦੇਖੋ ਵੀਡਿਓ

ਪੰਜਾਬ : B. Tech ਕਰਕੇ ਵਿਅਕਤੀ ਸਲੂਨ 'ਚ ਕਰ ਰਿਹਾ ਕੰਮ, ਦੇਖੋ ਵੀਡਿਓ

ਅੰਮ੍ਰਿਤਸਰ : ਕੁਝ ਦਿਨ ਪਹਿਲਾਂ ਇੱਕ ਅਧਿਆਪਕ ਦੀ ਵੀਡੀਓ ਸਾਹਮਣੇ ਆਈ ਸੀ। ਜੋ ਕਿ ਰੇਹੜੀ ਤੇ ਸਬਜ਼ੀਆਂ ਵੇਚਦਾ ਹੋਇਆ ਨਜ਼ਰ ਆਇਆ ਸੀ। ਉੱਥੇ ਹੀ ਹੁਣ ਇੱਕ ਹੋਰ ਨੌਜਵਾਨ ਦੀ ਵੀਡੀਓ ਸਾਹਮਣੇ ਆਈ ਹੈ ਜੋ ਕਿ ਇੱਕ ਸਲੂਨ ਦੇ ਵਿੱਚ ਕੰਮ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਨੌਜਵਾਨ ਅਧਿਆਪਕ ਦੇ ਟੈਸਟ ਦੇ ਚੁੱਕਾ ਹੈ ਅਤੇ ਹੁਣ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਸਤੇ ਇਸ ਵੱਲੋਂ ਸਲੂਨ ਉੱਤੇ ਕੰਮ ਕੀਤਾ ਜਾ ਰਿਹਾ ਹੈ। ਉੱਥੇ ਹੀ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਇਸ ਨੌਜਵਾਨ ਵੱਲੋਂ ਦੱਸਿਆ ਗਿਆ ਕਿ ਉਸ ਵੱਲੋਂ ਸਰਕਾਰ ਤੇ ਅੱਖਾਂ ਬੰਦ ਕਰਕੇ ਭਰੋਸਾ ਕੀਤਾ ਗਿਆ ਸੀ। ਤਾਂ ਜੋ ਕਿ ਉਹਨਾਂ ਨੂੰ ਨੌਕਰੀਆਂ ਮਿਲ ਸਕਣ। ਲੇਕਿਨ ਸਰਕਾਰ ਨੇ ਉਹਨਾਂ ਦੇ ਵੀ ਮਨਾਂ ਉੱਤੇ ਠੇਸ ਪਹੁੰਚਾ ਦਿੱਤੀ ਹੈ। ਅਤੇ ਉਹਨਾਂ ਨੇ ਕਿਹਾ ਕਿ ਇਹ ਵੀ ਦੂਜੀਆਂ ਸਰਕਾਰਾਂ ਵਾਂਗੂ ਹੀ ਸਾਡੇ ਨਾਮ ਤੇ ਸਿਆਸਤ ਖੇਡ ਰਹੇ ਹਨ। ਉੱਥੇ ਹੀ ਹੁਣ ਇੱਕ ਵਾਰ ਫਿਰ ਤੋਂ ਇੱਕ ਟੀਚਰ ਦੀ ਵੀਡੀਓ ਸਾਹਮਣੇ ਆ ਰਹੀ ਹੈ ਜੋ ਕਿ ਆਪਣਾ ਘਰ ਦਾ ਪਾਲਣ ਪੋਸ਼ਣ ਕਰਨ ਵਾਸਤੇ ਸਲੂਨ ਵਿੱਚ ਕੰਮ ਕਰ ਰਿਹਾ ਹੈ। ਉੱਥੇ ਹੀ ਸੁਰੇਸ਼ ਨੇ ਆਪਣੀ ਹੱਡ ਬੀਤੀ ਦੱਸਦੇ ਹੋਏ ਦੱਸਿਆ ਕਿ ਜਿੰਨੇ ਵੀ ਟੈਸਟ ਉਸ ਵੱਲੋਂ ਦਿੱਤੇ ਜਾਂਦੇ ਰਹੇ ਹਨ। ਉਹ ਅਕਸਰ ਹੀ ਉਹਨਾਂ ਟੈਸਟਾਂ ਵਿੱਚ ਪਾਸ ਹੁੰਦਾ ਰਿਹਾ ਹੈ।

ਲੇਕਿਨ ਸਰਕਾਰ ਵੱਲੋਂ ਸਾਡੇ ਨਾਲ ਵਾਅਦਾ ਕਰਨ ਤੋਂ ਬਾਅਦ ਸਾਨੂੰ ਕੋਈ ਵੀ ਨੌਕਰੀ ਦੇਣ ਦਾ ਐਲਾਨ ਨਹੀਂ ਕੀਤਾ ਹੈ। ਜਿਸ ਨਾਲ ਉਹ ਕਾਫੀ ਠਗਿਆ ਹੋਇਆ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਅੱਗੇ ਬੋਲਦੇ ਨੇ ਕਿਹਾ ਕਿ ਜਦੋਂ B.tech ਦੇ ਪੇਪਰ ਦਿੱਤੇ ਜਾਂਦੇ ਸਨ ਤੇ ਉਸ ਵਿੱਚ 145 ਨੰਬਰਾਂ ਦੇ ਪੇਪਰ ਆਉਂਦੇ ਸਨ ਅਤੇ ਉਹਨਾਂ 145 ਨੰਬਰਾਂ ਦੇ ਵਿੱਚੋਂ ਉਸ ਵੱਲੋਂ 138 ਨੰਬਰ ਤੱਕ ਨੰਬਰ ਲਿੱਤੇ ਗਏ ਸਨ। ਹੁਣ ਵੀ ਸਰਕਾਰ ਵੱਲੋਂ ਉਹਨਾਂ ਨੂੰ ਨੌਕਰੀ ਨਹੀਂ ਦਿੱਤੀ ਜਾ ਰਹੀ। ਜਿਸ ਨਾਲ ਉਹ ਕਾਫੀ ਪਰੇਸ਼ਾਨ ਨਜ਼ਰ ਆ ਰਿਹਾ ਹੈ। ਉਸਨੇ ਕਿਹਾ ਉਹਨਾਂ ਵੱਲੋਂ ਜੋ ਸਰਕਾਰ ਉੱਤੇ ਆਪਣਾ ਭਰੋਸਾ ਜਤਾਇਆ ਗਿਆ ਸੀ ਉਸ ਭਰੋਸੇ ਚੋਂ ਉਹ ਫੇਲ ਹੁੰਦੇ ਹੋਏ ਸਰਕਾਰ ਨਜ਼ਰ ਆ ਰਹੀ ਹੈ। ਉਹਨਾਂ ਨੇ ਕਿਹਾ ਕਿ ਸਰਕਾਰੀ ਨੌਕਰੀ ਦੇਣਾ ਅਤੇ ਕਿਸੇ ਨੂੰ ਅਹੁਦੇ ਦਾ ਪ੍ਰਮੋਸ਼ਨ ਦੇਣਾ ਦੋਨਾਂ ਦੇ ਵਿੱਚ ਅੰਤਰ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਹਰ ਇੱਕ ਵਿਅਕਤੀ ਦੇ ਨਾਲ ਝੂਠ ਬੋਲ ਰਹੀ ਹੈ ਜੋ ਕਿ ਸਰਾਸਰ ਗਲਤ ਹੈ।