ਪੰਜਾਬ : ਆਨੰਦਪੁਰ ਸਾਹਿਬ ਵਿੱਚ ਕਰੋ ਕਲਪ ਬ੍ਰਿਖ ਦੇ ਦਰਸ਼ਨ, ਜਾਣੋ ਕਿਉਂ ਹੈ ਖਾਸ?, ਦੇਖੋ ਵੀਡੀਓ

ਪੰਜਾਬ : ਆਨੰਦਪੁਰ ਸਾਹਿਬ ਵਿੱਚ ਕਰੋ ਕਲਪ ਬ੍ਰਿਖ ਦੇ ਦਰਸ਼ਨ, ਜਾਣੋ ਕਿਉਂ ਹੈ ਖਾਸ?, ਦੇਖੋ ਵੀਡੀਓ

ਸ੍ਰੀ ਕੀਰਤਪੁਰ ਸਾਹਿਬ/ਸੰਦੀਪ ਸ਼ਰਮਾ : ਕਲਪ ਬ੍ਰਿਖ, ਜਿਸ ਦਾ ਤੁਸੀਂ ਕਿਤਾਬਾਂ ਵਿੱਚ, ਗ੍ਰੰਥਾਂ ਵਿੱਚ ਜਾਂ ਕਥਾ ਕਹਾਣੀਆਂ ਵਿੱਚ ਜ਼ਿਕਰ ਜ਼ਰੂਰ ਸੁਣਿਆ ਹੋਵੇਗਾ,  ਅਸੀਂ ਤੁਹਾਨੂੰ ਇਸ ਕਲਪ ਬ੍ਰਿਖ ਦੇ ਦਰਸ਼ਨ ਵੀ ਕਰਵਾਵਾਂਗੇ। ਇੱਥੇ ਦੇ ਸੇਵਾਦਾਰਾਂ ਤੇ ਪਿੰਡ ਵਾਸੀਆਂ ਮੁਤਾਬਿਕ ਪੂਰੀ ਦੁਨੀਆਂ ਵਿੱਚ ਸਿਰਫ ਤਿੰਨ ਹੀ ਕਲਪ ਬ੍ਰਿਖ ਹਨ। ਇਕ ਮੱਕਾ ਮਦੀਨਾ ਵਿਖੇ, ਦੂਜਾ ਯੂਪੀ ਅਯੁਧਿਆ ਵਿਖੇ ਤੇ ਤੀਜਾ ਜੋ ਇਹ ਸ੍ਰੀ ਅਨੰਦਪੁਰ ਸਾਹਿਬ ਦਾ ਇਹ ਕਲਪ ਬ੍ਰਿੱਛ ਹਜ਼ਾਰਾ ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ। ਇਹ ਸ੍ਰੀ ਕੀਰਤਪੁਰ ਸਾਹਿਬ ਦੇ ਨਾਲ ਲਗਦੇ ਪਿੰਡ ਅਟਾਰੀ ਵਿਖੇ ਮੌਜੂਦ ਹੈ। ਹੁਣ ਇਹ ਕਲਪ ਬ੍ਰਿਖ ਆਪਣੀ ਉਮਰ ਭੋਗ ਚੁੱਕਾ ਹੈ ਤੇ ਹੁਣ ਇਸ ਬ੍ਰਿਖ ਦਾ ਸਿਰਫ਼ ਤਣਾ ਹੀ ਮੌਜੂਦ ਹੈ।

ਜਿਸ ਜਗ੍ਹਾ 'ਤੇ ਕਲਪ ਬ੍ਰਿਖ ਮੌਜੂਦ ਹੈ ਇਹ ਸਥਾਨ ਭਾਈ ਉਦੈ ਸਿੰਘ ਜੀ, ਜੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਫੌਜ ਦੇ ਜਰਨੈਲ ਸਨ, ਉਨ੍ਹਾਂ ਦਾ ਸ਼ਹੀਦੀ ਸਥਾਨ ਦੱਸਿਆ ਜਾਂਦਾ ਹੈ। ਪਿੰਡ ਵਾਸੀਆਂ ਅਤੇ ਇੱਥੋਂ ਦੇ ਸੇਵਾਦਾਰ ਮੁਤਾਬਕ ਇਸ ਜਗ੍ਹਾ ਬਾਰੇ ਸੰਤ ਕਰਤਾਰ ਸਿੰਘ ਭੈਰੋਮਾਜਰਾ ਵਾਲਿਆਂ ਨੇ ਦੱਸਿਆ ਸੀ ਅਤੇ ਇਸ ਕਲਪ ਬ੍ਰਿਖ ਬਾਰੇ ਵੀ ਦੱਸਿਆ ਗਿਆ ਹੈ ਕਿ ਇਹ ਕਲਪ ਬ੍ਰਿਖ ਚਾਰ ਸਦੀਆ ਪੁਰਾਣਾ ਹੈ। 

ਇਹ ਕਲਪ ਬ੍ਰਿਖ 2006-07 ਦੇ ਵਿੱਚ ਆਪਣੀ ਉਮਰ ਭੋਗ ਚੁੱਕਾ ਹੈ ਤੇ ਹੁਣ ਇਸ ਦਾ ਸਿਰਫ ਤਣਾ ਹੀ ਮੌਜੂਦ ਹੈ। ਪਿੰਡ ਵਾਸੀਆਂ ਮੁਤਾਬਕ ਇੱਥੇ ਆ ਕੇ ਅਰਦਾਸ ਕਰਨ ਨਾਲ ਕਈ ਰੋਗੀਆਂ ਦੇ ਰੋਗ ਦੂਰ ਹੋਏ ਹਨ, ਇੱਥੋਂ ਤੱਕ ਕਿ ਜੋ ਬੋਲਣ ਦੇ ਵਿੱਚ ਚੰਗੀ ਤਰ੍ਹਾਂ ਸਮਰਥ ਨਾ ਹੋਵੇ ਉਹ ਵੀ ਸਾਫ਼ ਬੋਲਣਾ ਸ਼ੁਰੂ ਕਰ ਦਿੰਦਾ ਹੈ। ਇਹ ਕਿਹਾ ਜਾਂਦਾ ਹੈ ਕਿ ਪੂਰੀ ਦੁਨੀਆਂ ਵਿੱਚ ਸਿਰਫ 3 ਕਲਪ ਬ੍ਰਿਖ ਹੀ ਮੌਜੂਦ ਹਨ। ਸੰਗਤ ਇਥੇ ਆ ਕੇ ਇਸਦੀ ਲੱਕੜੀ ਨਾਲ ਲੈਕੇ ਜਾਂਦੇ ਹਨ ਰੇ ਉਨ੍ਹਾਂ ਦੱਸਿਆ ਜਾਂਦਾ ਕਿ ਉਹਨਾਂ ਨੂੰ ਬਹੁਤ ਫਾਇਦਾ ਹੋਇਆ ਹੈ।