ਪੰਜਾਬ : ਅਨਾਜ ਮੰਡੀ 'ਚ ਫਸਲ ਦੀ ਅਨਲੋਡਿੰਗ ਨੂੰ ਲੈ ਕੇ ਆ ਰਹੀਆਂ ਹਨ ਪਰੇਸ਼ਾਨਿਆਂ, ਦੇਖੋ ਵੀਡਿਓ 

ਪੰਜਾਬ : ਅਨਾਜ ਮੰਡੀ 'ਚ ਫਸਲ ਦੀ ਅਨਲੋਡਿੰਗ ਨੂੰ ਲੈ ਕੇ ਆ ਰਹੀਆਂ ਹਨ ਪਰੇਸ਼ਾਨਿਆਂ, ਦੇਖੋ ਵੀਡਿਓ 

ਬਟਾਲਾ : ਪੰਜਾਬ ਸਰਕਾਰ ਵਲੋਂ ਮੰਡੀਆਂ ਅੰਦਰ ਕਣਕ ਦੇ ਖਰੀਦ ਪ੍ਰਬੰਧ ਅਤੇ ਫਸਲ ਦੀ ਢੋਆ-ਢੁਆਈ ਦੇ ਪ੍ਰਬੰਧ ਮੁਕੰਮਲ ਕਰਨ ਦੀਆਂ ਹਿਦਾਇਤਾਂ ਦੇ ਰੱਖੀਆਂ ਸਨ ਤਾਂਕਿ ਕਿਸੇ ਨੂੰ ਵੀ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ, ਲੇਕਿਨ ਜੇਕਰ ਜਿਲੇ ਦੀ ਸਭ ਤੋਂ ਵੱਡੀ ਅਨਾਜ ਮੰਡੀ ਬਟਾਲਾ ਦੀ ਗੱਲ ਕੀਤੀ ਜਾਵੇ ਤਾਂ ਇਥੇ ਖਰੀਦ ਨੂੰ ਲੈਕੇ ਅਤੇ ਢੋਆ ਢੁਆਈ ਨੂੰ ਲੈਕੇ ਤਾਂ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਪਰ ਟਰੱਕਾਂ ਵਿੱਚ ਲੋਡ ਫਸਲ ਨੂੰ ਅਨਲੋਡ ਕਰਨ ਨੂੰ ਲੈਕੇ ਟਰੱਕ ਡ੍ਰਾਇਵਰਾਂ ਅਤੇ ਟ੍ਰਾੰਸਪੋਰਟ ਠੇਕੇਦਾਰ ਅਤੇ ਆੜ੍ਹਤੀਆ ਨੂੰ ਭਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਸਲ ਨਾਲ ਲੋਡ ਟਰੱਕਾਂ ਨੂੰ ਸੜਕ ਤੇ ਖੜੇ ਰਿਹ ਕੇ ਚਾਰ ਚਾਰ ਦਿਨ ਇੰਤਜਾਰ ਕਰਨਾ ਪੈ ਰਿਹਾ ਹੈ ਫਸਲ ਨੂੰ ਸਰਕਾਰੀ ਗੋਦਾਮਾਂ ਵਿੱਚ ਅਨਲੋਡ ਕਰਨ ਦੇ ਲਈ ,ਜਿਸਨੂੰ ਲੈਕੇ ਟਰੱਕ ਡਰਾਈਵਰ ਅਤੇ ਟਰਾਂਸਪੋਰਟ ਠੇਕੇਦਾਰ ਅਤੇ ਆੜ੍ਹਤੀ ਪ੍ਰੇਸ਼ਾਨ ਨਜਰ ਆ ਰਹੇ ਹਨ। ਦੂਸਰੇ ਪਾਸੇ ਲੈਬਰ ਦੇ ਠੇਕੇਦਾਰ ਦਾ ਕਹਿਣਾ ਕੇ ਜਲਦ ਮੁਸ਼ਕਿਲ ਦਾ ਹੱਲ ਕੀਤਾ ਜਾਵੇਗਾ।

ਓਥੇ ਹੀ ਡੇਰਾ ਬਾਬਾ ਨਾਨਕ ਰੋਡ ਬਟਾਲਾ ਵਿਖੇ ਸਰਕਾਰੀ ਗੋਦਾਮ ਦੇ ਬਾਹਰ ਅਨਲੋਡਿੰਗ ਨੂੰ ਲੈਕੇ ਦਿਨ ਰਾਤ ਲਾਈਨਾਂ ਵਿੱਚ ਖੜੇ ਰਹਿੰਦੇ ਟਰੱਕਾ ਦੇ ਕਾਰਨ ਜਿਥੇ ਕਈ ਕਈ ਘੰਟੇ ਜਾਮ ਲੱਗਣ ਕਾਰਨ ਜਨਤਾ ਪ੍ਰੇਸ਼ਾਨ ਹੁੰਦੀ ਹੈ ਓਥੇ ਹੀ ਟਰੱਕ ਡ੍ਰਾਇਵਰਾਂ ਨੂੰ ਵੀ ਚੋਰੀ ਦੀ ਪ੍ਰੇਸ਼ਾਨੀ ਸਤਾਉਂਦੀ ਰਹਿੰਦੀ ਹੈ ਟਰੱਕ ਡ੍ਰਾਇਵਰਾਂ ਦਾ ਕਹਿਣਾ ਸੀ ਕਿ ਇਹੋ ਸੀਜਨ ਹੁੰਦਾ ਹੈ ਕਮਾਈ ਦਾ ਪਰ ਜੇਕਰ ਚਾਰ-ਚਾਰ ਦਿਨ ਫਸਲ ਦੇ ਭਰੇ ਟਰੱਕ ਸਰਕਾਰੀ ਗੋਦਾਮ ਦੇ ਬਾਹਰ ਅਨ ਲੋਡਿੰਗ ਦੇ ਇੰਤਜਾਰ ਵਿੱਚ ਖੜੇ ਰਹਿਣਗੇ ਤਾਂ ਅਸੀਂ ਕਮਾਵਾਂਗੇ ਕੀ ਤੇ ਖਾਵਾਂਗੇ ਕੀ ਓਹਨਾ ਕਿਹਾ ਕਿ ਸਰਕਾਰ ਨੂੰ ਇਸ ਤਰਫ ਵੀ ਧਿਆਨ ਦੇਣਾ ਚਾਹੀਦਾ ਹੈ। 

ਓਥੇ ਹੀ ਬਟਾਲਾ ਅਨਾਜ ਮੰਡੀ ਤੋਂ ਫਸਲ ਦੀ ਢੋਆ-ਢੁਆਈ ਟਰਾਂਸਪੋਰਟ ਠੇਕੇਦਾਰ ਅਤੇ ਆੜ੍ਹਤੀ ਯੂਨੀਅਨ ਦੇ ਪ੍ਰਧਾਨ ਹਰਬੰਸ ਸਿੰਘ ਸਮੇਤ ਆੜ੍ਹਤੀ ਹਰਦੀਪ ਸਿੰਘ ਅਤੇ  ਹਰਜਿੰਦਰ ਸਿੰਘ  ਕਿਹਾ ਕਿ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਅਨਾਜ ਮੰਡੀ ਬਟਾਲਾ ਅੰਦਰ ਬਾਕੀ ਸਾਰੇ ਪ੍ਰਬੰਧ ਮੁਕੰਮਲ ਹਨ, ਪਰ ਮੁਸ਼ਕਿਲ ਇਹ ਆ ਰਹੀ ਹੈ ਕੇ ਜਿਸ ਠੇਕੇਦਾਰ ਕੋਲ ਅਨ ਲੋਡਿੰਗ ਦੀ ਲੇਬਰ ਦਾ ਠੇਕਾ ਹੈ ਉਸ ਠੇਕੇਦਾਰ ਕੋਲ ਸਰਕਾਰੀ ਹਿਦਾਇਤਾਂ ਅਨੁਸਾਰ ਲੇਬਰ ਹੀ ਪੁਰੀ ਨਹੀਂ ਹੈ ਅਤੇ ਨਾ ਹੀ ਉਹ ਲੇਬਰ ਵੱਧ ਲਗਾਉਣਾ ਚਾਹੁੰਦਾ ਹੈ ਅਤੇ ਆਪਣੀ ਫਸਲ ਦੇ ਭਰੇ ਟਰੱਕਾਂ ਨੂੰ ਤਾਂ ਜਲਦ ਹੀ ਖਾਲੀ ਕਰਵਾ ਦਿੰਦਾ ਹੈ ਲੇਕਿਨ ਦੂਸਰਿਆਂ ਦੇ ਭਰੇ ਟਰੱਕ ਸੜਕਾਂ ਤੇ ਚਾਰ-ਚਾਰ ਦਿਨ ਖੜ੍ਹੇ ਰੱਖਦਾ ਹੈ ਅਤੇ ਆੜ੍ਹਤੀਆ ਕੋਲੋ ਵੱਧ ਲੈਬਰ ਲੈਕੇ ਹੀ ਟਰੱਕ ਖਾਲੀ ਕਰਵਾਉਂਦਾ ਹੈ। ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮੁਸ਼ਕਿਲ ਦਾ ਹੱਲ ਕੀਤਾ ਜਾਵੇ ਅਤੇ ਅਨ ਲੋਡਿੰਗ ਕਰਵਾਉਣ ਦਾ ਕੰਮ ਵੀ ਆੜ੍ਹਤੀਆ ਦੇ ਹਵਾਲੇ ਕਰ ਦਿੱਤਾ ਜਾਵੇ।

ਓਥੇ ਹੀ ਜਦੋ ਇਸ ਮੁਸ਼ਕਿਲ ਨੂੰ ਲੈਕੇ ਲੈਬਰ ਠੇਕੇਦਾਰ ਦਲਜੀਤ ਸਿੰਘ ਪੱਡਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਆ ਰਹੀ ਮੁਸ਼ਕਿਲ ਨੂੰ ਮੰਨਦੇ ਹੋਏ ਕਿਹਾ ਕਿ ਜਲਦ ਹੀ ਇਸ ਮੁਸ਼ਕਿਲ ਦਾ ਹੱਲ ਕੀਤਾ ਜਾਵੇਗਾ।