ਪੰਜਾਬ: ਫੋਨ ਖੋਹ ਕੇ ਭੱਜ ਰਹੇ ਚੋਰ ਨੂੰ ਕਾਬੂ ਕਰਕੇ ਲੋਕਾਂ ਨੇ ਚਾੜ੍ਹਿਆ ਕੁਟਾਪਾ, ਦੇਖੋਂ ਵੀਡਿਓ

ਪੰਜਾਬ: ਫੋਨ ਖੋਹ ਕੇ ਭੱਜ ਰਹੇ ਚੋਰ ਨੂੰ ਕਾਬੂ ਕਰਕੇ ਲੋਕਾਂ ਨੇ ਚਾੜ੍ਹਿਆ ਕੁਟਾਪਾ, ਦੇਖੋਂ ਵੀਡਿਓ

ਮੋਗਾ: ਸ਼ਹਿਰ ਵਿੱਚ ਚੋਰਾਂ ਅਤੇ ਲੁਟੇਰਿਆਂ ਦੇ ਹੌਸਲੇ ਬੁਲੰਦ ਹੋ ਗਏ ਹਨ। ਜਿਸ ਕਾਰਨ ਦਿਨ-ਬ-ਦਿਨ ਚੋਰੀਆਂ, ਲੁਟ ਖੋਹਾਂ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਤਾਜ਼ਾ ਮਾਮਲਾ ਮੋਗਾ ਦੇ ਪਿੰਡ ਜਲਾਲਾਬਾਦ ਦਾ ਸਾਹਮਣੇ ਆਇਆ ਹੈ। ਜਿਥੇ ਇਕ ਭੱਠੇ ਤੇ ਕੰਮ ਕਰਨ ਵਾਲੇ ਮਜਦੂਰ ਦਾ ਫੋਨ ਖੋਹ ਕੇ ਚੋਰ ਭੱਜਣ ਲੱਗਾ ਸੀ। ਇਸ ਦੌਰਾਨ ਲੋਕਾ ਨੇ ਮੌਕੇ ਤੇ ਚੋਰ ਨੂੰ ਫੜ ਕੇ ਉਸਦੀ ਛਿੱਤਰ ਪਰੇਡ ਕੀਤੀ ਅਤੇ ਬਾਅਦ ਵਿੱਚ ਪੁਲੀਸ ਦੇ ਹਵਾਲੇ ਕਰ ਦਿੱਤਾ। ਜਾਣਕਾਰੀ ਦਿੰਦਿਆਂ ਪੀੜਿਤ ਹਮੀਮ ਨੇ ਦਸਿਆਂ ਕਿ ਉਹ ਆਪਣੇ ਮੁੰਡੇ ਦੀ ਦਵਾਈ ਲੈਣ ਲਈ ਗਿਆ ਸੀ। ਇਸ ਦੌਰਾਨ ਜਦੋ ਉਹ ਰਸਤੇ ਵਿੱਚ ਬਾਥਰੂਮ ਕਰਨ ਲੱਗਾ ਤਾ ਤਿੰਨ ਮੁੰਡੇ ਉਸ ਕੋਲ ਆ ਗਏ। ਉਹਨਾਂ ਨੇ ਉਸਦਾ ਫੋਨ ਖੋਹ ਲਿਆ। ਪੀੜਤ ਨੇ ਕਿਹਾ ਕਿ ਜਦੋਂ ਉਹ ਉਨ੍ਹਾਂ ਚੋਰਾਂ ਨੂੰ ਫੜਨ ਲਗੇ ਤਾਂ ਉਨ੍ਹਾਂ ਨੇ ਉਸਦੇ ਸਿਰ ਵਿੱਚ ਪੇਚਕਸ ਮਾਰਿਆ ਅਤੇ ਕਾਫੀ ਸਟਾ ਮਾਰਿਆ।

ਜਿਸਤੋਂ ਬਾਅਦ ਉਹਨਾਂ ਨੇ ਰੌਲਾ ਪਾਇਆ ਤਾਂ ਟਰੱਕ ਵਾਲਿਆਂ ਨੇ ਭੱਜ ਕੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ ਕੀਤੀ। ਇਸ ਦੌਰਾਨ ਚੋਰਾਂ ਵਿੱਚੋਂ 2 ਵਿਅਕਤੀ ਭੱਜ ਗਏ ਅਤੇ ਇੱਕ ਨੂੰ ਕਾਬੂ ਕਰ ਲਿਆ। ਜਿਸਦੀ ਲੋਕਾਂ ਨੇ ਛਿੱਤਰ ਪਰੇਡ ਕੀਤੀ ਅਤੇ ਬਾਅਦ ਵਿੱਚ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਨਾਂ ਮੁਖੀ ਧਰਮਕੋਟ ਨਵਦੀਪ ਸਿੰਘ ਨੇ ਦੱਸਿਆ ਕਿ ਇਕ ਸਨੇਚਰ ਨੂੰ ਲੋਕਾਂ ਨੇ ਫੜਿਆ ਹੈ। ਉਨ੍ਹਾਂ ਨੇ ਇਕ ਮਜਦੂਰ ਕੋਲੋ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਸੀ ਅਤੇ ਜਿਨ੍ਹਾਂ ਨੇ ਮਜਦੂਰ ਦੇ ਸਿਰ ਵਿੱਚ ਕਾਫੀ ਸਟਾ ਮਾਰਿਆ ਸੀ। ਲੋਕਾਂ ਨੇ ਇਕ ਵਿਅਕਤੀ ਨੂੰ ਮੌਕੇ ਤੇ ਫੜ ਲਿਆ ਅਤੇ ਇਸ ਦੌਰਾਨ ਚੋਰ ਦੇ 2 ਸਾਥੀ ਮੌਕੇ ਤੋ ਭੱਜ ਗਏ।ਪੁਲਿਸ ਪਾਰਟੀ ਨੇ ਬਾਅਦ ਵਿਚ ਰੇਡ ਦੌਰਾਨ ਉਨ੍ਹਾਂ ਦੋਨਾਂ ਨੂੰ ਫੜ ਲਿਆ। ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ। ਪੁਲਿਨ ਨੇ ਚੋਰਾਂ ਕੋਲੋ ਮਜਦੂਰ ਦਾ ਫੋਨ ਵੀ ਬਰਾਮਦ ਕਰ ਲਿਆ ਹੈ। ਜਿਸ ਤੋਂ ਬਾਅਦ ਤਿੰਨਾ ਚੋਰਾਂ ਤੇ ਮਾਮਲਾ ਦਰਜ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਗਿਆ ਹੈ।