ਪੰਜਾਬ : ਰਾਮ ਰਹੀਮ ਨੂੰ ਦਿੱਤੀ ਗਈ ਪਰੋਲ, ਦੇਖੋ ਵੀਡਿਓ

ਪੰਜਾਬ : ਰਾਮ ਰਹੀਮ  ਨੂੰ ਦਿੱਤੀ ਗਈ ਪਰੋਲ, ਦੇਖੋ ਵੀਡਿਓ

ਅੰਮ੍ਰਿਤਸਰ : ਬਲਾਤਕਾਰ ਦੇ ਕੇਸ ਵਿੱਚ ਜੇਲ ਚ ਬੰਦ ਰਾਮ ਰਹੀਮ ਨੂੰ ਇੱਕ ਵਾਰ ਫਿਰ ਤੋਂ ਪਰੋਲ ਮਿਲਣ ਤੋਂ ਬਾਅਦ ਹੁਣ ਸਿੱਖ ਆਗੂ ਭਾਈ ਬਲਦੇਵ ਸਿੰਘ ਸਰਸੇ ਵੱਲੋਂ ਬੀਜੇਪੀ ਅਤੇ ਅਕਾਲੀ ਦਲ ਉੱਤੇ ਸਵਾਲੀਆ ਨਿਸ਼ਾਨ ਖੜੇ ਕੀਤੇ ਗਏ ਹਨ। ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਸਰਸੇ ਸਾਧ ਨੂੰ ਪਰੋਲ ਤੇ ਬਾਹਰ ਭੇਜਿਆ ਜਾਂਦਾ ਹੋਵੇ। ਉਹਨਾਂ ਨੇ ਕਿਹਾ ਕਿ ਰਾਮ ਰਹੀਮ ਨੂੰ ਪਰੋਲ ਸਿਰਫ ਇਸ ਕਰਕੇ ਦਿੱਤੀ ਗਈ ਹੈ। ਕਿਉਂਕਿ ਰਾਮ ਮੰਦਿਰ ਦੀ ਸ਼ੁਰੂਆਤ 22 ਜਨਵਰੀ ਨੂੰ ਹੋਣ ਜਾ ਰਹੀ ਹੈ। ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਸਿਰਸਾ ਸਾਧ ਦੇ ਪੈਰਾਂ ਵਿੱਚ ਬੈਠੀਆਂ ਹੋਈਆਂ ਹਨ ਅਤੇ ਵੋਟਾਂ ਦੀ ਖਾਤਿਰ ਆਪਣੀ ਜਮੀਰ ਗਿਰਵੀ ਪਾ ਕੇ ਰੱਖੀ ਹੋਈ ਹੈ। ਬਲਦੇਵ ਸਿੰਘ ਸਰਸਾ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜੋ ਸ਼੍ਰੋਮਣੀ ਅਕਾਲੀ ਦਲ ਹੈ। ਉਸ ਵੱਲੋਂ ਵੀ ਰਾਮ ਰਹੀਮ ਨੂੰ ਮਾਫੀ ਦਿੱਤੀ ਗਈ ਸੀ ਅਤੇ ਉਸ ਮਾਫੀ ਨੂੰ ਜਗ ਜਾਹਰ ਕਰਨ ਵਾਸਤੇ 92 ਲੱਖ ਰੁਪਏ ਦੇ ਇਸ਼ਤਿਹਾਰ ਵੀ ਸਰਕਾਰੀ ਅਖਬਾਰਾਂ ਵਿੱਚ ਲਗਵਾਏ ਗਏ ਸਨ। ਉਹਨਾਂ ਨੇ ਕਿਹਾ ਕਿ ਦੇਸ਼ ਵਿੱਚ ਦੋਹਰਾ ਮਾਪਡੰਡ ਹੈ ਅਤੇ ਦੋਹਰਾ ਕਾਨੂੰਨ ਨਜ਼ਰ ਆ ਰਿਹਾ ਹੈ।

ਕਿਉਂਕਿ ਬੰਦੀ ਸਿੰਘਾਂ ਨੂੰ ਨਵੇਂ ਸਿਰ ਤੋਂ ਹੋਈ ਸਜ਼ਾ ਤੋਂ ਬਾਅਦ ਪਰੋਲ ਨਹੀਂ ਦਿੱਤੀ ਜਾ ਰਹੀ। ਲੇਕਿਨ ਰਾਮ ਰਹੀਮ ਨੂੰ ਲਗਾਤਾਰ ਹੀ ਪਰੋਲ ਦਿੱਤੀ ਜਾ ਰਹੀ ਹੈ ਤਾਂ ਜੋ ਕਿ ਰਾਮ ਮੰਦਿਰ ਦੇ ਉਦਘਾਟਨ ਸਮੇਂ ਉਸ ਦੀ ਮੌਜੂਦਗੀ ਰਵੇ ਤੇ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਉਸ ਉੱਤੇ ਰਾਜਨੀਤਿਕ ਰੋਟੀਆਂ ਸੇਕ ਸਕੇ। ਉੱਥੇ ਹੀ ਦੂਸਰੇ ਪਾਸੇ ਦੱਸਿਆ ਜਾਵੇ ਤਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਲੰਮੇ ਚਿਰ ਚੰਡੀਗੜ੍ਹ ਦੇ ਬਰੂਹਾਂ ਤੇ ਬਹਿ ਕੇ ਧਰਨੇ ਪ੍ਰਦਰਸ਼ਨ ਕੀਤੇ ਗਏ ਸਨ। ਲੇਕਿਨ ਰਾਮ ਰਹੀਮ ਦੀ ਜਦੋਂ ਵੀ ਪ੍ਰੋਲ ਹੁੰਦੀ ਹੈ, ਸਿੱਖ ਜਗਤ ਵਿੱਚ ਕਾਫੀ ਰੋਸ਼ ਵੀ ਪਾਇਆ ਜਾਂਦਾ ਹੈ। ਉਹ ਤਾਂ ਇਹੀ ਇਸ ਵਾਰ ਫਿਰ ਤੋਂ ਬਲਦੇਵ ਸਿੰਘ ਸਿਰਸਾ ਵੱਲੋਂ ਰਾਮ ਰਹੀਮ ਦੀ ਪੈਰੋਲ ਨੂੰ ਰਾਮ ਮੰਦਰ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਹੁਣ ਵੇਖਣਾ ਹੋਵੇਗਾ ਕਿ ਬਲਦੇਵ ਸਿੰਘ ਸਰਸਾ ਵੱਲੋਂ ਚੁੱਕੇ ਗਏ ਸਵਾਲਾਂ ਦਾ ਜਵਾਬ ਹੁਣ ਰਾਜਨੀਤਿਕ ਪਾਰਟੀਆਂ ਅਤੇ ਧਾਰਮਿਕ ਲੋਕ ਕਿਸ ਤਰ੍ਹਾਂ ਦਿੰਦੇ ਹਨ। ਕੀ ਰਾਮ ਰਹੀਮ ਰਾਮ ਮੰਦਿਰ ਦੀ ਉਦਘਾਟਨ ਦੇ ਸਮੇਂ ਪਹੁੰਚੇਗਾ ਕਿ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ।