ਪੰਜਾਬ: ਇਕ ਸਾਲ ਨਰਕ ਭਰਿਆ ਜੀਵਨ ਬਤੀਤ ਕਰਕੇ ਦੁਬਈ ਤੋਂ ਵਾਪਸ ਪੁੱਜੀ ਲੜਕੀ ਦੀ ਦੁੱਖਾਂ ਭਰੀ ਦਾਸਤਾਨ, ਦੇਖੋ ਵੀਡਿਓ 

ਪੰਜਾਬ: ਇਕ ਸਾਲ ਨਰਕ ਭਰਿਆ ਜੀਵਨ ਬਤੀਤ ਕਰਕੇ ਦੁਬਈ ਤੋਂ ਵਾਪਸ ਪੁੱਜੀ ਲੜਕੀ ਦੀ ਦੁੱਖਾਂ ਭਰੀ ਦਾਸਤਾਨ, ਦੇਖੋ ਵੀਡਿਓ 

ਕੋਟਕਪੂਰਾ : ਭਾਵੇਂ ਟੈ੍ਰਵਲ ਏਜੰਟਾਂ ਵਲੋਂ ਗੁੰਮਰਾਹ ਕਰਨ ਕਰਕੇ ਪੰਜਾਬ ਦੇ ਅਨੇਕਾਂ ਨੌਜਵਾਨ ਲੜਕੇ-ਲੜਕੀਆਂ ਅਰਬ ਦੇਸ਼ਾਂ ਵਿੱਚ ਨਰਕ ਭਰਿਆ ਜੀਵਨ ਜਿਉਣ ਲਈ ਮਜਬੂਰ ਹਨ ਤੇ ਕੁਝ ਜਾਗਰੂਕ ਸੋਚ ਰੱਖਣ ਵਾਲੇ ਇਨਸਾਨ ਅਜਿਹੇ ਠੱਗ ਏਜੰਟਾਂ ਖਿਲਾਫ ਅਵਾਜ ਵੀ ਸਮੇਂ ਸਮੇਂ ਚੁੱਕਦੇ ਰਹਿੰਦੇ ਹਨ ਪਰ ਫਿਰ ਵੀ ਟੈ੍ਰਵਲ ਏਜੰਟਾਂ ਦਾ ਚਾਰ ਛਿਲੜਾਂ ਖਾਤਰ ਨੌਜਵਾਨਾ ਨੂੰ ਨਰਕ ਵਾਲੇ ਰਸਤੇ ਤੋਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅਜਿਹਾ ਹੀ ਇਕ ਮਾਮਲਾ ਕੋਟਕਪੂਰੇ ਦੇ ਮੁਹੱਲਾ ਪ੍ਰੇਮ ਨਗਰ ਦਾ ਸਾਹਮਣੇ ਆਇਆ ਹੈ, ਜਿੱਥੋਂ ਸ਼ਮਸ਼ੇਰ ਸਿੰਘ ਅਤੇ ਪ੍ਰਵੀਨ ਰਾਣੀ ਦੀ ਇਕਲੌਤੀ ਔਲਾਦ ਮਹਿਜ 22 ਸਾਲਾਂ ਦੀ ਬੇਟੀ ਜੋਤੀ ਨੂੰ ਉਹਨਾਂ ਦੀ ਰਿਸ਼ਤੇਦਾਰ ਔਰਤ ਨੇ ਦੁਬਈ ਵਿਖੇ  ਰੁਜਗਾਰ ਦੇਣ ਦਾ ਝਾਂਸਾ ਦੇ ਕੇ ਪਹੁੰਚਾਇਆ ਪਰ ਇਕ ਸਾਲ ਨਰਕ ਵਾਲਾ ਜੀਵਨ ਬਤੀਤ ਕਰਨ ਉਪਰੰਤ ਜਦੋਂ ਉਕਤ ਲੜਕੀ ਨੂੰ ਭਵਿੱਖ ਧੁੰਦਲਾ ਜਾਪਿਆ ਤੇ ਉਸ ਨੇ ਆਤਮ ਹੱਤਿਆ ਵਾਲਾ ਰਸਤਾ ਅਖਤਿਆਰ ਕਰਨ ਦਾ ਮਨ ਬਣਾਇਆ ਤਾਂ ਉਸ ਦੇ ਪਿਤਾ ਸ਼ਮਸ਼ੇਰ ਸਿੰਘ ਨੇ ਉੱਘੇ ਸਮਾਜਸੇਵੀ ਡਾ ਮਨਜੀਤ ਸਿੰਘ ਢਿੱਲੋਂ ਮੈਨੇਜਿੰਗ ਡਾਇਰੈਕਟਰ ਬਾਬਾ ਫਰੀਦ ਕਾਲਜ ਆਫ ਨਰਸਿੰਗ ਕੋਟਕਪੂਰਾ ਨਾਲ ਸੰਪਰਕ ਕੀਤਾ ਤੇ ਡਾ. ਢਿੱਲੋਂ ਨੇ ਆਪਣੇ ਦੋਸਤ ਦੁਬਈ ਵਾਸੀ ਹਰਭਜਨ ਸਿੰਘ ਮਠਾੜੂ ਨਾਲ ਸੰਪਰਕ ਕਰਕੇ ਜੋਤੀ ਨੂੰ ਸੁਰੱਖਿਅਤ ਉਹਨਾਂ ਦੇ ਮਾਪਿਆਂ ਤੱਕ ਪਹੁੰਚਾਇਆ। 

ਬਾਬਾ ਫਰੀਦ ਨਰਸਿੰਗ ਕਾਲਜ ਦੇ ਐਮ ਡੀ ਨੇ ਜਿੱਥੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜਿਗਰ ਦੇ ਟੋਟਿਆਂ ਨੂੰ ਵਿਦੇਸ਼ ਭੇਜਣ ਤੋਂ ਪਹਿਲਾਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਪੜਤਾਲ ਕਰ ਲੈਣ,  ਕਿ ਜੇਕਰ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਨੇ ਅਜਿਹੇ ਠੱਗ ਏਜੰਟਾਂ ਖਿਲਾਫ ਬਣਦੀ ਕਾਰਵਾਈ ਨਾ ਕੀਤੀ ਤਾਂ ਠੱਗ ਏਜੰਟ ਬਹੁਤ ਸਾਰੇ ਹੋਰ ਗਰੀਬੀ ਅਤੇ ਬੇਰੁਜਗਾਰੀ ਦੇ ਭੰਨੇ ਨੌਜਵਾਨਾਂ ਨੂੰ ਨਰਕ ਦੇ ਰਸਤੇ ਤੋਰ ਸਕਦੇ ਹਨ। 

ਜੋਤੀ ਨੇ ਦੱਸਿਆ ਕਿ ਭੂਆ ਦੀ ਲੜਕੀ ਨੇ ਉਸਦੇ ਮਾਪਿਆਂ ਨੂੰ ਆਖਿਆ ਕਿ ਉਹ ਦੁਬਈ ਅਤੇ ਆਬੂਧਾਬੀ ਵਿਖੇ ਅਨੇਕਾਂ ਬੇਰੁਜਗਾਰ ਲੜਕੇ-ਲੜਕੀਆਂ ਨੂੰ ਰੁਜਗਾਰ ਦਿਵਾ ਚੁੱਕੀ ਹੈ ਅਤੇ ਜੋਤੀ ਨੂੰ ਵੀ ਕੰਮ ਦਿਵਾ ਸਕਦੀ ਹੈ। ਵਿਦੇਸ਼ ਵਿੱਚ ਰੁਜਗਾਰ ਦਿਵਾਉਣ ਦਾ ਝਾਂਸਾ ਦੇ ਕੇ ਰਿਸ਼ਤੇਦਾਰ ਔਰਤ ਨੇ ਉਸਦੇ ਮਾਪਿਆਂ ਤੋਂ  ਰੁਪਿਆ ਵਸੂਲਿਆ, ਜੋ ਉਸਦੇ ਮਾਪਿਆਂ ਨੇ ਆਪਣਾ ਮਕਾਨ ਗਹਿਣੇ ਧਰ ਕੇ ਦਿੱਤਾ।