ਪੰਜਾਬ : ਨਵਜੋਤ ਸਿੰਘ ਸਿੱਧੂ ਨੇ ਸਰਕਾਰ 'ਤੇ ਕਸੇ ਤੰਜ, ਦੇਖੋ ਵੀਡਿਓ

ਪੰਜਾਬ  : ਨਵਜੋਤ ਸਿੰਘ ਸਿੱਧੂ ਨੇ ਸਰਕਾਰ 'ਤੇ ਕਸੇ ਤੰਜ, ਦੇਖੋ ਵੀਡਿਓ

ਬਠਿੰਡਾ : ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਨਵਜੋਤ ਸਿੰਘ ਸਿੱਧੂ ਨੇ ਆਪਸਰਕਾਰ ਤੇ ਤੰਜ ਕਸੇ। ਸਾਧੂ ਸਿੰਘ ਧਰਮਸੋਤ ਨੂੰ ਈਡੀ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕੀ ਕਰਪਟ ਕਾਰਵਾਈ ਹੋਣੀ ਚਾਹੀਦੀ ਹੈ। ਫਿਰ ਭਾਵੇਂ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਨਾਲ ਸੰਬੰਧਿਤ ਹੋਵੇ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਈਡੀ ਦੀ ਜਾਂਚ ਤੋਂ ਕਿਉਂ ਭੱਜ ਰਹੇ ਹਨ। ਉਹ ਇਸ ਗੱਲ ਦਾ ਜਵਾਬ ਦੇਣ। ਪੰਜਾਬ ਦੇ ਵਿੱਚ ਬਣਾਵੇ ਕਮੇਟੀ ਜੋ ਪੰਜਾਬ ਦੇ ਹਿੱਤਾਂ ਦੇ ਲਈ ਕੰਮ ਕਰੇ ਪਰ ਮੁੱਖ ਮੰਤਰੀ ਹੁਣ ਹਵਾਈ ਜਹਾਜ਼ ਦੇ ਗੇੜੇ ਤੋਂ ਨਹੀਂ ਉਤਰਦੇ। ਪੰਜਾਬ ਦੇ ਵਿੱਚ ਸ਼ਰਾਬ ਅਤੇ ਰੇਤ ਮਾਫੀਆ ਸਰਗਰਮ ਜੋ ਰੇਤ 1500 ਹੋਣਾ ਚਾਹੀਦਾ ਹੈ ਅੱਜ ਉਸਦਾ ਭਾ 21 ਹਜਾਰ ਰੁਪਏ ਪਹੁੰਚ ਚੁੱਕਿਆ ਹੈ।

ਹੁਣ ਕਿੱਥੇ ਹੈ ਆਪ ਸਰਕਾਰ ਦਾ ਵਾਅਦਾ ਅਤੇ ਦਾਵਾ ਜੋ ਸਸਤੇ ਰੇਟ ਤੇ ਰੇਤਾ ਮੁਹਈਆ ਕਰਵਾਉਣ ਦੀ ਗੱਲ ਕਰਦੇ ਸੀ। ਰੇਤ ਮਾਫੀਆ ਨੂੰ ਲੈ ਕੇ ਨਵਜੋਤ ਸਿੱਧੂ ਸ਼ਿਕਾਇਤ ਲਈ ਐਨਜੀਟੀ ਪਹੁੰਚੇ। ਨਵਜੋਤ ਸਿੱਧੂ ਨੇ ਕਿਹਾ ਕਿ ਉਹ ਅਹੁਦਿਆਂ ਲਈ ਲੜਾਈ ਨਹੀਂ ਲੜਦਾ, ਉਹ ਪੰਜਾਬ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਨ। ਕਾਂਗਰਸ ਦੇ ਵਿੱਚ ਦੋ ਫਾੜ ਲਈ ਨਹੀਂ ਬਲਕਿ ਪੰਜਾਬ ਨੂੰ ਇੱਕਜੁੱਟ ਕਰਨ ਦੇ ਲਈ ਲੜਾਈ ਲੜ ਰਹੇ ਹਨ। ਜੇਕਰ ਇੱਕ ਵੀ ਬਿਆਨ ਕਾਂਗਰਸ ਦੇ ਖਿਲਾਫ ਤਾਂ ਹਾਈ ਕਮਾਂਡ ਐਕਸ਼ਨ ਲਏ। ਪਰ ਇਨੀ ਵੱਡੀ ਸੰਖਿਆ ਦੇ ਵਿੱਚ ਰੈਲੀ ਵਿੱਚ ਹੁਮ ਹੁਮਾ ਕੇ ਪਹੁੰਚਣ ਵਾਲੇ ਲੋਕ ਇਸ ਗੱਲ ਦਾ ਜਵਾਬ ਹਨ ਕਿ ਸਿੱਧੂ ਕਾਂਗਰਸ ਲਈ ਲੋਕਾਂ ਨੂੰ ਇੱਕਜੁਟ ਕਰ ਰਿਹਾ।