ਪੰਜਾਬ : MLA ਨੇ ਦੇਰ ਰਾਤ ਪੁਲਿਸ ਥਾਣੇ ਵਿੱਚ ਮਾਰੀ ਰੇਡ, ਭਾਰੀ ਮਾਤਰਾ ਵਿੱਚ ਨਜਾਇਜ ਸ਼ਰਾਬ ਕੀਤੀ ਬਰਾਮਦ, ਦੇਖੋ ਵੀਡਿਓ

ਪੰਜਾਬ : MLA ਨੇ ਦੇਰ ਰਾਤ ਪੁਲਿਸ ਥਾਣੇ ਵਿੱਚ ਮਾਰੀ ਰੇਡ, ਭਾਰੀ ਮਾਤਰਾ ਵਿੱਚ ਨਜਾਇਜ ਸ਼ਰਾਬ ਕੀਤੀ ਬਰਾਮਦ, ਦੇਖੋ ਵੀਡਿਓ

ਬਟਾਲਾ : ਪੰਜਾਬ ਪੁਲਿਸ ਦੇ ਬਾਰੇ ਅਕਸਰ ਹੀ ਲੋਕਾਂ ਦੀ ਸ਼ਿਕਾਇਤ ਰਹਿੰਦੀ ਹੈ ਕੇ ਪੁਲਿਸ ਰਾਜਨੀਤਕ ਦਬਾਵ ਦੇ ਹੇਠ ਆ ਕੇ ਨਜਾਇਜ ਪਰਚੇ ਦਰਜ ਕਰਦੀ ਹੈ, ਪਰ ਬਟਾਲਾ ਹਲਕੇ ਥਾਣਾ ਸੇਖਵਾਂ ਵਿੱਚ ਇਸਦੇ ਉਲਟ ਦੇਖਣ ਨੂੰ ਊਸ ਵੇਲੇ ਮਿਲਿਆ ਜਦੋ ਹਲਕੇ ਦੇ ਇਕ ਵਿਅਕਤੀ ਨੂੰ ਪੁਲਿਸ ਵਲੋਂ ਉਸਦੇ ਘਰੋਂ 250 ਗ੍ਰਾਮ ਦੇਸ਼ੀ ਸ਼ਰਾਬ ਸਮੇਤ ਕਾਬੂ ਕੀਤਾ ਅਤੇ ਉਸ ਉੱਤੇ 15 ਬੋਤਲਾਂ ਨਜਾਇਜ ਸ਼ਰਾਬ ਦੀਆਂ ਪਾਕੇ ਉਸ ਉੱਤੇ ਕੇਸ ਦਰਜ ਕਰ ਦਿਤਾ ਗਿਆ। ਜਦੋ ਇਸਦੀ ਸ਼ਿਕਾਇਤ ਬਟਾਲਾ ਹਲਕੇ ਦੇ ਲੋਕਾਂ ਵਲੋਂ ਬਟਾਲਾ ਦੇ ਐਮ.ਐਲ.ਏ. ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਕੀਤੀ ਤਾਂ ਐਮ.ਐਲ.ਏ. ਦੇਰ ਰਾਤ ਬਟਾਲਾ ਪੁਲਿਸ ਅਧੀਨ ਪੈਂਦੇ ਪੁਲਿਸ ਥਾਣਾ ਸੇਖਵਾਂ ਵਿਖੇ ਲੋਕਾਂ ਸਮੇਤ ਪਹੁੰਚ ਗਏ। ਇਸ ਮੌਕੇ ਪੁਲਿਸ ਮੁਲਾਜ਼ਮਾਂ ਨੇ ਥਾਣੇ ਅੰਦਰ ਆਪਣੇ ਰਿਹਾਇਸ਼ੀ ਕਮਰਿਆਂ ਨੂੰ ਮਾਰੇ ਤਾਲੇ ਜਦੋ ਖੁਲਵਾ ਕੇ ਐਮ ਐਲ ਏ ਵਲੋਂ ਕਮਰੇ ਚੈਕ ਕੀਤੇ ਗਏ ਤਾਂ ਅੰਦਰੋਂ ਅੰਗਰੇਜ਼ੀ ਵਿਸ਼ਕੀ ਦੀਆਂ ਬੋਤਲਾਂ ਸਮੇਤ 21ਲੀਟਰ ਨਜਾਇਜ ਦੇਸ਼ੀ ਸ਼ਰਾਬ ਵੀ ਬਰਾਮਦ ਹੋਈ। 

ਐਮ.ਐਲ.ਏ. ਬਟਾਲਾ ਦੇ ਵਲੋਂ ਮੌਕੇ ਤੇ ਬੁਲਾਏ ਗਏ ਡੀ.ਐਸ.ਪੀ. ਲਲਿਤ ਕੁਮਾਰ ਦੇ ਸਾਹਮਣੇ ਜਦੋ ਥਾਣੇ ਦੇ ਇੰਚਾਰਜ ਲਖਵਿੰਦਰ ਸਿੰਘ ਨੂੰ ਮੁਲਾਜ਼ਮਾਂ ਦੇ ਰਿਹਾਇਸ਼ੀ ਕਮਰਿਆਂ ਅੰਦਰੋਂ ਬਰਾਮਦ ਕੀਤੀ 21 ਲੀਟਰ ਨਜਾਇਜ ਦੇਸ਼ੀ ਸ਼ਰਾਬ ਬਾਰੇ ਪੁੱਛਿਆ ਗਿਆ ਤਾਂ ਥਾਣਾ ਇੰਚਾਰਜ ਸਮੇਤ ਥਾਣੇ ਅੰਦਰ ਮਜੂਦ ਮੁਲਾਜ਼ਮਾਂ ਕੋਲ ਇਸਦਾ ਕੋਈ ਜਵਾਬ ਨਹੀਂ ਸੀ। ਇਸ ਮੌਕੇ ਜਦੋ ਐਮ.ਐਲ.ਏ. ਵਲੋਂ ਇਹ ਪੁੱਛਿਆ ਗਿਆ ਕਿ ਜਿਹੜੀਆਂ 15 ਬੋਤਲਾਂ ਬਰਾਮਦ ਕਰਦੇ ਹੋਏ ਹਲਕੇ ਦੇ ਵਿਅਕਤੀ ਉਤੇ ਕੇਸ ਦਰਜ ਕੀਤਾ ਗਿਆ ਹੈ ਉਹ 15 ਬੋਤਲਾਂ ਸ਼ਰਾਬ ਕਿੱਥੇ ਹਨ ਤਾਂ ਥਾਣਾ ਇੰਚਾਰਜ ਸਮੇਤ ਹਾਜਿਰ ਮੁਲਾਜ਼ਮਾਂ ਕੋਲ ਉਸਦੇ ਬਾਰੇ ਵੀ ਕੋਈ ਜਵਾਬ ਨਹੀਂ ਸੀ ਅਤੇ ਨਾ ਹੀ 15 ਬੋਤਲਾਂ ਸਾਹਮਣੇ ਲਿਆ ਸਕੇ। ਇਸ ਤੇ ਐਮ.ਐਲ.ਏ. ਬਟਾਲਾ ਵਲੋਂ ਡੀ.ਐਸ.ਪੀ. ਲਲਿਤ ਕੁਮਾਰ ਨੂੰ ਉਚਿਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ, ਮੌਕੇ ਤੇ ਮਜੂਦ ਚਾਰ ਪੁਲਿਸ ਮੁਲਾਜ਼ਮ ਨੂੰ ਮੁਲਾਹਜੇ ਲਈ ਸਿਵਲ ਹਸਪਤਾਲ ਬਟਾਲਾ ਭੇਜਿਆ ਗਿਆ ਤਾਂ ਉਹਨਾਂ ਚਾਰਾਂ ਵਿਚੋਂ ਦੋ ਮੁਲਾਜ਼ਮ ਸ਼ਰਾਬੀ ਨਿਕਲੇ ਐਮ.ਐਲ.ਏ. ਨੇ ਕਿਹਾ ਕਿ ਹੁਣ ਆਪ ਦੀ ਸਰਕਾਰ ਵਿਚ ਐਸੀ ਧੱਕੇਸ਼ਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਓਥੇ ਹੀ ਮੌਕੇ ਤੇ ਪਹੁੰਚੇ ਡੀ.ਐਸ.ਪੀ. ਲਲਿਤ ਕੁਮਾਰ ਨੇ ਮਾਮਲੇ ਬਾਰੇ ਦਸਦੇ ਹੋਏ ਕਿਹਾ ਕਿ ਉਹਨਾਂ ਵਲੋਂ ਚਾਰ ਮੁਲਾਜ਼ਮਾਂ ਦਾ ਮੁਲਾਹਿਜਾ ਕਰਵਾਇਆ ਗਿਆ ਹੈ ਜਿਸਦੇ ਵਿਚੋਂ ਦੋ ਮੁਲਾਜ਼ਮ ਸ਼ਰਾਬੀ ਪਾਏ ਗਏ ਹਨ ਉਹਨਾਂ ਕਿਹਾ ਕਿ 15 ਬੋਤਲਾਂ ਵਾਲੇ ਪਰਚੇ ਸਮੇਤ ਥਾਣੇ ਅੰਦਰ ਮੁਲਾਜ਼ਮਾਂ ਦੇ ਰਿਹਾਇਸ਼ੀ ਕਮਰਿਆਂ ਵਿਚੋਂ ਬਰਾਮਦ ਹੋਈ 21 ਲੀਟਰ ਨਜਾਇਜ ਦੇਸ਼ੀ ਸ਼ਰਾਬ ਦੀ ਜਾਂਚ ਰਿਪੋਰਟ ਤਿਆਰ ਕਰਦੇ ਹੋਏ ਐਸ.ਐਸ.ਪੀ. ਬਟਾਲਾ ਨੂੰ ਸੌਂਪੀ ਜਾਵੇਗੀ ਅਤੇ ਅਗਲੀ ਕਾਨੂੰਨੀ ਕਾਰਵਾਈ ਐਸ.ਐਸ.ਪੀ. ਬਟਾਲਾ ਹੀ ਕਰਨਗੇ।