ਪੰਜਾਬ : ਮੈਰਿਜ ਪੈਲਸ 'ਚ ਲੜਕੀ ਪਰਿਵਾਰ ਅਤੇ ਮੈਨੇਜਰ ਵਿਚਾਲੇ ਰੋਟੀ ਨੂੰ ਲੈ ਕੇ ਹੋਇਆ ਝਗੜਾ, ਦੇਖੋ ਵੀਡਿਓ

ਪੰਜਾਬ : ਮੈਰਿਜ ਪੈਲਸ 'ਚ ਲੜਕੀ ਪਰਿਵਾਰ ਅਤੇ ਮੈਨੇਜਰ ਵਿਚਾਲੇ ਰੋਟੀ ਨੂੰ ਲੈ ਕੇ ਹੋਇਆ ਝਗੜਾ, ਦੇਖੋ ਵੀਡਿਓ

ਅੰਮ੍ਰਿਤਸਰ : ਪਿਛਲੇ ਦਿਨੀ ਛੇਹਾਟਾ ਇਲਾਕੇ ਦੇ ਵਿੱਚ ਇੱਕ ਪੈਲਸ ਦੇ ਵਿੱਚ ਬਰਾਤੀਆਂ ਦੀ ਰੋਟੀ ਦੌਰਾਨ ਸਬਜ਼ੀਆਂ ਦੇ ਵਿੱਚੋਂ ਕੀੜੇ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਸੀ। ਉਸੇ ਤਰੀਕੇ ਦੇ ਮਾਮਲੇ ਨਾਲ ਮਿਲਦਾ ਜੁਲਦਾ ਮਾਮਲਾ ਵਲਾ ਵੇਰਕਾ ਬਾਈਪਾਸ ਤੇ ਸਥਿਤ ਇਕ ਮੈਰਿਜ ਪੈਲਸ ਵਿਚ ਭੜਕੇ ਲੜਕੀ ਪਖ ਦਾ ਹੈ। ਜਿਥੇ ਕੀ ਲੜਕੀ ਵਾਲੀਆ ਵਲੋ ਮੈਰਿਜ ਪੈਲੇਸ ਦੇ ਮੈਨੇਜਰ ਤੇ ਆਰੋਪ ਲਗਾਉਦਿਆ ਦਸਿਆ ਕੀ ਅਸੀ ਇਸ ਪੈਲੇਸ ਵਿਚ 400 ਦੇ ਉਪਰ ਪਲੇਟਾ ਦੀ ਬੁਕਿੰਗ 2400 ਰੁਪਏ ਪਰ ਪਲੇਟ ਕੀਤੀ ਸੀ। ਸਾਡੇ 350 ਦੇ ਕਰੀਬ ਮਹਿਮਾਨ ਪਹੁੰਚੇ। ਪਰ ਫਿਰ ਵੀ ਸਾਡੇ ਮਹਿਮਾਨਾ ਨੂੰ ਖਾਣਾ ਨਹੀ ਮਿਲਿਆ ਅਤੇ ਪਲੇਟਾ ਵੀ ਟੇਬਲ ਤੇ ਪੈਂਡਿੰਗ ਦਿਖਾਈ ਦੇ ਰਹੀਆ ਹਨ।

ਇਸ ਮੈਰਿਜ ਪੈਲਸ ਦੇ ਸਟਾਫ ਦੀ ਸਰਵਿਸ ਵੀ ਬਹੁਤ ਢਿੱਲੀ ਸੀ। ਅੱਧਾ ਅੱਧਾ ਘੰਟਾ ਤੱਕ ਬਰਾਤੀ ਪਲੇਟਾਂ ਫੜ ਕੇ ਰੋਟੀਆਂ ਦਾ ਹੀ ਇੰਤਜ਼ਾਰ ਕਰਦੇ ਰਹੇ ਅਤੇ ਖਾਨੇ ਵਿੱਚ ਜੋ ਡਿਸ਼ ਉਹਨਾਂ ਵੱਲੋਂ ਬੁੱਕ ਕਰਵਾਈਆਂ ਗਈਆਂ ਸਨ। ਉਹ ਵੀ ਡਿਸ਼ ਉਹਨਾਂ ਨੂੰ ਖਾਣੇ ਵਿੱਚ ਨਹੀਂ ਮਿਲੀਆਂ ਅਤੇ ਸਾਡੇ ਨਾਲ ਮੈਰਿਜ ਪੈਲਸ ਵਾਲੀਆ ਧੋਖਾ ਕਰ ਸਾਡੀ ਸਮਾਜਿਕ ਅਤੇ ਪਰਿਵਾਰਕ ਛਵੀ ਖਰਾਬ ਕਰਨ ਦਾ ਕੰਮ ਕੀਤਾ ਹੈ। ਜਦੋਂ ਇਸ ਸਬੰਧ ਵਿੱਚ ਪੈਲਸ ਦੇ ਸਟਾਫ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਸਾਡੇ ਨਾਲ ਦੁਰਵਿਹਾਰ ਕਰ ਰਹੇ ਹਨ, ਤੇ ਸਾਡੇ ਤੇ ਝੂਠੇ ਇਲਜ਼ਾਮ ਲਗਾ ਰਹੇ ਹਨ।

ਜਿਸ ਸੰਬਧੀ ਅਸੀ ਪੁਲਿਸ ਕੋਲੋ ਇਨਸਾਫ ਦੀ ਮੰਗ ਕਰਦੇ ਹਾਂ। ਉਧਰ ਮੈਰਿਜ ਪੈਲਸ ਦੇ ਮੈਨੇਜਰ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੇ ਆਪ ਨੂੰ ਬੇਕਸੂਰ ਦਸਿਆ ਜਾ ਰਿਹਾ ਕਿ ਅਤੇ ਮੈਨੇਜਰ ਨੇ ਕਿਹਾ ਕਿ ਲੜਕੀ ਵਾਲੀਆ ਨੇ ਹੀ ਖਾਣਾ ਲੇਟ ਸ਼ੁਰੂ ਕਰਵਾਇਆ ਅਤੇ ਬਾਦ ਵਿਚ 15 ਪਲੇਟਾ ਦੀ ਪੈਮੇਟ ਨੂੰ ਲੈ ਕੇ ਪੰਗਾ ਪਿਆ ਹੈ। ਫਿਲਹਾਲ ਬਾਕੀ ਪੈਮੇਟ ਮਿਲ ਚੁਕੀ ਹੈ। ਉਧਰ ਦੂਜੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਮੁਲਾਜਮਾ ਨੇ ਦਸਿਆ ਕਿ ਇਸ ਸੰਬਧੀ ਦੋਵੇ ਧਿਰਾ ਦੀ ਸੁਣਵਾਈ ਤੋ ਬਾਦ ਇਹਨਾ ਨੂੰ ਥਾਣੇ ਪਹੁੰਚਣ ਦਾ ਸਮਾ ਦਿਤਾ ਹੈ। ਮਾਮਲਾ ਉਚ ਅਧਿਕਾਰੀਆ ਦੇ ਧਿਆਨ ਹਿਤ ਲਿਆਂਦਾ ਜਾਵੇਗਾ। ਫਿਲਹਾਲ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਕਰਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।