ਪੰਜਾਬ : ਹਰਿਆਣੇ ਤੋਂ ਬਾਅਦ ਇਸ ਬਾਰਡਰ 'ਤੇ ਬੈਠੇ ਕਿਸਾਨ, ਦੇਖੋ ਵੀਡਿਓ

ਪੰਜਾਬ : ਹਰਿਆਣੇ ਤੋਂ ਬਾਅਦ ਇਸ ਬਾਰਡਰ 'ਤੇ ਬੈਠੇ ਕਿਸਾਨ, ਦੇਖੋ ਵੀਡਿਓ

ਕੀਰਤਪੁਰ ਸਾਹਿਬ : ਬਿਲਾਸਪੁਰ ਕੁੱਲੂ ਮਨਾਲੀ ਹਾਈਵੇ ਤੇ ਨਵੇਂ ਬਣੇ ਟੋਲ ਪਲਾਜ਼ਾ ਜੋ ਕਿ ਨੈਸ਼ਨਲ ਹਾਈਵੇ ਦਾ ਸਭ ਤੋਂ ਮਹਿੰਗਾ ਟੋਲ ਪਲਾਜਾ ਪਿੰਡ ਮੋੜੇ ਵਿਖੇ ਲੱਗਿਆ ਹੋਇਆ ਹੈ ਤੇ ਅੱਜ ਕਿਸਾਨ ਬੈਠ ਗਏ ਹਨ। ਜਿਨਾਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਮਜ਼ਦੂਰ ਏਕਤਾ ਦੇ ਜਿੰਦਾਬਾਦ ਦੇ ਨਾਅਰੇ ਲਗਾਏ ਗਏ। ਜਿੱਥੇ ਕਿਸਾਨ ਹਰਿਆਣੇ ਦੇ ਬਾਰਡਰਾਂ ਤੇ ਦਿੱਲੀ ਨੂੰ ਜਾਣ ਵਾਸਤੇ ਰੋਕੇ ਗਏ। ਉੱਥੇ ਹੀ ਕਿਸਾਨਾਂ ਵੱਲੋਂ ਸਰਕਾਰ ਦੇ ਖਿਲਾਫ ਜਬਰਦਸਤ ਪ੍ਰਦਰਸ਼ਨ ਕੀਤਾ ਗਿਆ। ਇਸੇ ਤਹਿਤ 15 ਤਰੀਕ ਨੂੰ ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇ ਤੇ 10 ਵਜੇ ਤੋਂ ਲੈ ਕੇ ਦੋ ਵਜੇ ਤੱਕ ਟੋਲ ਪਲਾਜੇ ਬੰਦ ਕੀਤੇ ਗਏ ਅਤੇ ਰੇਲ ਰੋਕੋ ਅੰਦੋਲਨ ਵੀ ਸ਼ੁਰੂ ਕੀਤਾ ਗਿਆ।

ਜਿਸ ਦੇ ਤਹਿਤ ਸ਼੍ਰੀ ਆਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੇ ਇਲਾਕੇ ਦੇ ਕਿਸਾਨਾਂ ਨੇ ਕੀਰਤਪੁਰ ਸਾਹਿਬ ਮਨਾਲੀ ਟੋਲ ਪਲਾਜੇ ਨੂੰ ਧਰਨਾ ਦੇ ਕੇ ਬੰਦ ਕਰਕੇ ਰੱਖਿਆ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਾਲੂ ਰੱਖਿਆ। ਦੱਸ ਦਈਏ ਕਿ ਇਹ ਟੋਲ ਪਲਾਜਾ ਗਾਰ ਦਾ ਆਣ ਜਾਣ 200 ਰੁਪਏ ਅਤੇ ਟਰੱਕਾਂ ਦਾ ਟੋਲ ਪਲਾਜਾ ਹਜ਼ਾਰ ਰੁਪਏ ਦੇ ਕਰੀਬ ਹੈ। ਜਿਨਾਂ ਨੂੰ ਕਿਸਾਨ ਆਗੂਆਂ ਨੇ ਸੈਂਕੜੇ ਹੀ ਵਾਹਣ ਉਥੋਂ ਫਰੀ ਟਪਵਾਏ ਹਨ। ਜਿੱਥੇ ਹਿਮਾਚਲ ਨੂੰ ਜਾਣ ਵਾਸਤੇ ਯਾਤਰੂ ਅਤੇ ਸੈਲਾਨੀ ਭਬਾ ਭਾਰ ਹੋ ਕੇ ਜਾਂਦੇ ਹਨ। ਉੱਥੇ ਹੀ ਉਹਨਾਂ ਨੂੰ ਕਿਸਾਨ ਆਗੂਆਂ ਵੱਲੋਂ ਬੰਦ ਕੀਤੇ ਹੋਏ ਢੋਲ ਪਲਾਜੇ ਨੂੰ ਲੈ ਕੇ ਇੱਕ ਵਿਸ਼ੇਸ਼ ਤੌਰ ਤੇ ਖੁਸ਼ੀ ਪ੍ਰਾਪਤ ਹੋਈ ਹੈ।