ਪੰਜਾਬ : ਕਿਸਾਨਾਂ ਵੱਲੋਂ ਰੇਲਵੇ ਟਰੈਕ 'ਤੇ ਧਰਨੇ ਦੌਰਾਨ ਕਪੜੇ ਉਤਾਰ ਕੇ ਕੀਤਾ ਰੋਸ਼ ਜ਼ਾਹਿਰ, ਦੇਖੋ ਵੀਡਿਓ

ਪੰਜਾਬ : ਕਿਸਾਨਾਂ ਵੱਲੋਂ ਰੇਲਵੇ ਟਰੈਕ 'ਤੇ ਧਰਨੇ ਦੌਰਾਨ ਕਪੜੇ ਉਤਾਰ ਕੇ ਕੀਤਾ ਰੋਸ਼ ਜ਼ਾਹਿਰ, ਦੇਖੋ ਵੀਡਿਓ

ਬਟਾਲਾ : ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਬੈਨਰ ਹੇਠ ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬਟਾਲਾ ਰੇਲਵੇ ਸਟੇਸ਼ਨ 'ਤੇ ਅਮ੍ਰਿਤਸਰ ਪਠਾਨਕੋਟ ਰੇਲਵੇ ਟਰੈਕ ਅਣਮਿੱਥੇ ਸਮੇਂ ਲਈ ਜਾਮ ਕੀਤਾ ਹੋਇਆ ਹੈ। ਕਿਸਾਨਾਂ ਵਲੋਂ ਬਟਾਲਾ ਰੇਲਵੇ ਟਰੈਕ 'ਤੇ ਧਰਨੇ ਦੌਰਾਨ ਕਪੜੇ ਉਤਾਰ ਕੇ ਆਪਣਾ ਰੋਸ਼ ਕੀਤਾ ਜਾਹਿਰ ਕੀਤਾ ਗਿਆ।

ਉਨਾਂ ਨੇ ਕਿਹਾ ਕਿ ਇਸ ਵਾਰ ਉਹ ਆਪਣੀਆਂ ਮੰਗਾਂ ਨੂੰ ਮਨਾਵਾਉਣ ਲਈ ਹਰ ਹੀਲਾ ਵਰਤਣਗੇ। ਓਹਨਾ ਕਿਹਾ ਕਿ ਸਰਕਾਰ ਫੈਂਸਲੇ ਲੈਂਦੀ ਹੈ ਅਤੇ ਉਹ ਫੈਂਸਲੇ ਲਾਗੂ ਕਰਨ ਲਈ ਹਿਦਾਇਤਾਂ ਜਾਰੀ ਕਰ ਦਿੰਦੀ ਹੈ, ਪਰ ਜਮੀਨੀ ਸਤਰ ਤੇ ਉਹ ਹੁਕਮ ਕਿਤਾਬਾਂ ਵਿਚ ਲਾਗੂ ਕੀਤੇ ਜਾਂਦੇ ਹਨ ਕਿਸਾਨਾਂ ਨੂੰ ਉਹਨਾਂ ਫੈਂਸਲਿਆ ਦਾ ਕੋਈ ਲਾਭ ਨਹੀਂ ਪਹੁੰਚਦਾ। ਕਿਸਾਨਾਂ ਨੇ ਕਿਹਾ ਕਿ ਉਹ ਇਸ ਵਾਰ ਆਪਣੀਆਂ ਮੰਗਾਂ ਮਨਵਾ ਕੇ ਹੀ ਧਰਨਾ ਚੁੱਕਣਗੇ।