ਪੰਜਾਬ : ਪੁਲਿਸ ਅਫਸਰ ਪਰਮਜੀਤ ਸਿੰਘ ਦੀ ਮ੍ਰਿਤਿਕ ਦੇਹ ਪੁਹੰਚੀ ਜੱਦੀ ਪਿੰਡ, ਦੇਖੋ ਵੀਡਿਓ

ਪੰਜਾਬ :  ਪੁਲਿਸ ਅਫਸਰ ਪਰਮਜੀਤ ਸਿੰਘ ਦੀ ਮ੍ਰਿਤਿਕ ਦੇਹ ਪੁਹੰਚੀ ਜੱਦੀ ਪਿੰਡ, ਦੇਖੋ ਵੀਡਿਓ

ਬਟਾਲਾ : ਬੀਤੇ ਕੱਲ ਅਮ੍ਰਿਤਸਰ ਵਿੱਖੇ ਹਵਾਲਾਤੀ ਦਾ ਮੈਡੀਕਲ ਕਰਵਾਉਣ ਜਾ ਰਹੇ ਪੁਲਿਸ ਅਫਸਰ ਕੋਲੋ ਛੁਡਵਾਕੇ ਭੱਜੇ ਹਵਾਲਾਤੀ ਨੂੰ ਪਿੱਛੇ ਭੱਜਕੇ ਪੁਲਿਸ ਅਫਸਰ ਨੇ ਜਦ ਫੜਿਆਂ ਤਾਂ ਉਸਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਿਕ ਪਰਮਜੀਤ ਸਿੰਘ ਗੁਰਦਾਸਪੁਰ ਦੇ ਪਿੰਡ ਵੀਲੇ ਦਾ ਰਹਿਣ ਵਾਲਾ ਸੀ। ਮ੍ਰਿਤਿਕ ਆਪਣੇ ਪਿੱਛੇ 2 ਬੱਚੇ ਪਤਨੀ ਅਤੇ ਵਿਧਵਾ ਬਜ਼ੁਰਗ ਮਾਂ ਨੂੰ ਬਿਲਕਦੇ ਛੱਡਕੇ ਸ਼ਹੀਦ ਹੋ ਗਿਆ। ਇਸ ਦੁੱਖ ਦੀ ਘੜੀ ਵਿੱਚ ਸਾਰੇ ਇਲਾਕੇ ਦੇ ਲੋਕ ਰਾਜਨੀਤਕ ਲੋਕ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁਹੰਚ ਰਹੇ ਹਨ। ਪੂਰੇ ਇਲਾਕੇ ਵਿਚ ਗ਼ਮਗੀਨ ਮਾਹੌਲ ਬਣਿਆ। ਮ੍ਰਿਤਿਕ ਪਰਮਜੀਤ ਸਿੰਘ ਦੀ ਬੇਟੀ ਵਿਦੇਸ਼ ਰਹਿੰਦੀ ਹੈ। ਜਿਸਦੀ ਉਡੀਕ ਕੀਤੀ ਜਾ ਰਹੀ ਤਾਂ ਜੋ ਉਸਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ।

ਪਰਿਵਾਰਿਕ ਮੈਂਬਰਾ ਨੇ ਕਿਹਾ ਕਿ ਉਹਨਾਂ ਦਾ ਪੁੱਤ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਹੈ। ਪੁੱਤ ਨੂੰ ਸਰਕਾਰੀ ਨੌਕਰੀ ਅਤੇ ਉਸਦਾ ਬਣਦਾ ਮੁਆਵਜਾ ਪਰਿਵਾਰ ਨੂੰ ਦਿੱਤਾ ਜਾਵੇ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ਼ ਨੇ ਕਿਹਾ ਪ੍ਰਸ਼ਾਸਨ ਨੂੰ ਉਮਰ ਦੇ ਹਿਸਾਬ ਨਾਲ ਕੰਮ ਲੈਣਾ ਚਾਹੀਦਾ ਹੈ। ਪਰਮਜੀਤ ਸਿੰਘ ਪਰਿਵਾਰ ਦਾ ਕਮਾਊ ਪੁੱਤ ਸੀ ਜੋ ਹਵਾਲਾਤੀ ਨੂੰ ਭੱਜਕੇ ਫੜਦਾ ਖੁਦ ਆਪਣੀ ਜਾਨ ਗੁਆ ਬੈਠਾ। ਜਿਸਦਾ ਬਣਦਾ ਹੱਕ ਪੰਜਾਬ ਸਰਕਾਰ ਨੂੰ ਉਸਦੇ ਪਰਿਵਾਰ ਨੂੰ ਦੇਣ ਦੀ ਅਪੀਲ ਕਰਦੇ ਹਾਂ।